ਐਲੋਨ ਮਸਕ ਅਤੇ ਟਵਿੱਟਰ ਦਰਮਿਆਨ ਡੀਲ ਨੂੰ ਲੈ ਕੇ ਸ਼ੁਰੂ ਹੋਇਆ ਵਿਵਾਦ ਵਧਦਾ ਦਿਖਾਈ ਦੇ ਰਿਹਾ ਹੈ। ਟਵਿੱਟਰ ਦੇ CEO ਨੇ 44 ਬਿਲੀਅਨ ਡਾਲਰ ਦੀ ਡੀਲ ਦੀਆਂ ਸ਼ਰਤਾਂ ਦੀ ਉਲੰਘਣਾ ਕਰਨ ਕਾਰਨ ਐਲੋਨ ਮਸਕ ‘ਤੇ ਮੁਕੱਦਮਾ ਦਾਇਰ ਕੀਤਾ ਹੈ। ਹੁਣ ਤਾਜ਼ਾ ਰਿਪੋਰਟਾਂ ਦੇ ਅਨੁਸਾਰ, ਮਸਕ ਨੇ 28 ਜੂਨ ਨੂੰ ਟਵਿੱਟਰ ਦੇ ਸੀਈਓ ਪਰਾਗ ਅਗਰਵਾਲ ਅਤੇ ਸੀਐਫਓ ਨੇਡ ਸੇਗਲ ਨੂੰ ਇੱਕ ਸੰਦੇਸ਼ ਭੇਜਿਆ ਹੈ। ਇਸ ਸੰਦੇਸ਼ ‘ਚ ਕਿਹਾ ਗਿਆ ਹੈ ਕਿ ਉਸ ਦਾ ਵਕੀਲ ਪ੍ਰੇਸ਼ਾਨ ਕਰ ਰਿਹਾ ਹੈ ਅਤੇ ਚਿਤਾਵਨੀ ਦਿੱਤੀ ਹੈ ਕਿ ਉਨ੍ਹਾਂ ਨੂੰ ਰੁਕਣ ਦੀ ਜ਼ਰੂਰਤ ਹੈ।

ਐਲੋਨ ਮਸਕ ਨੇ ਭੇਜਿਆ ਇਹ ਮੈਸਜ
ਮਾਈਕ੍ਰੋ-ਬਲੌਗਿੰਗ ਪਲੇਟਫਾਰਮ ਨੂੰ ਖਰੀਦਣ ਲਈ ਟੇਸਲਾ ਦੇ ਸੀਈਓ ਵਲੋਂ ਸੌਦੇ ਤੋਂ ਪਿੱਛੇ ਹਟਣ ਕਾਰਨ ਇਸ ਨੇ ਇਹ ਮੁਕੱਦਮਾ ਦਾਇਰ ਕੀਤਾ ਹੈ। ਬਿਜ਼ਨੈੱਸ ਇੰਡਾਇਡਰ ਦੀ ਰਿਪੋਰਟ ਮੁਤਾਬਕ ਮਸਕ ਨੇ ਅਗਰਵਾਲ ਅਤੇ ਸੇਗਲ ਨੂੰ ਮੈਸੇਜ ਭੇਜ ਕੇ ਕਿਹਾ ਹੈ ਕਿ ਤੁਹਾਡੇ ਵਕੀਲ ਉਨ੍ਹਾਂ ਨੂੰ ਪ੍ਰੇਸ਼ਾਨ ਕਰਨ ਲਈ ਇਨ੍ਹਾਂ ਗੱਲਾਂ ਦਾ ਇਸਤੇਮਾਲ ਕਰ ਰਹੇ ਹਨ। ਇਸ ਨੂੰ ਰੋਕਣ ਦੀ ਲੋੜ ਹੈ।

ਰਿਪੋਰਟ ਅਨੁਸਾਰ ਟਵਿੱਟਰ ਦੇ ਵਕੀਲ ਨੇ ਸਪੇਸਐਕਸ ਦੇ ਮੁਖੀ ਤੋਂ ਇਸ ਬਾਰੇ ਜਾਣਕਾਰੀ ਮੰਗੀ ਸੀ ਕਿ ਉਸਨੇ 44 ਅਰਬ ਡਾਲਰ ਦੇ ਰਲੇਵੇਂ ਲਈ ਪੈਸਾ ਪ੍ਰਾਪਤ ਕਰਨ ਦੀ ਯੋਜਨਾ ਕਿਵੇਂ ਬਣਾਈ ਸੀ। ਇਸ ਦੇ ਜਵਾਬ ‘ਚ ਮਸਕ ਨੇ ਹੁਣ ਇਹ ਸੰਦੇਸ਼ ਭੇਜਿਆ ਹੈ।

ਐਲੋਨ ਮਸਕ ਨੇ ਡੀਲ ਰੱਦ ਕਰਨ ਦੀ ਦੱਸੀ ਇਹ ਵਜ੍ਹਾ
ਐਲੋਨ ਮਸਕ ਨੇ ਟਵਿੱਟਰ ਵਲੋਂ ਸਮਝੌਤੇ ਦੀ ਉਲੰਘਣਾ ਕਰਨਾ ਹੀ ਡੀਲ ਰੱਦ ਕਰਨ ਦਾ ਕਾਰਨ ਦੱਸਿਆ ਹੈ। ਮਸਕ ਨੇ ਦੋਸ਼ ਲਗਾਇਆ ਕਿ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ਫਰਜ਼ੀ ਜਾਂ ਸਪੈਮ ਖਾਤਿਆਂ ਨਾਲ ਜੁੜੀ ਜਾਣਕਾਰੀ ਪ੍ਰਦਾਨ ਕਰਨ ਦੇ ਯੋਗ ਨਹੀਂ ਹੋ ਸਕਿਆ।
ਟਵਿੱਟਰ ਨੇ ਮਸਕ ਦੁਆਰਾ ਦਿੱਤੇ ਗਏ ਕਾਰਨਾਂ ਨੂੰ ਬੇਕਾਰ ਕਰਾਰ ਦਿੱਤਾ ਹੈ। ਉਸ ਨੇ ਕਿਹਾ ਸੀ ਕਿ ਸੌਦੇ ਤੋਂ ਬਾਹਰ ਨਿਕਲਣ ਦਾ ਮਸਕ ਦਾ ਫੈਸਲਾ ਸਟਾਕ ਮਾਰਕੀਟ ‘ਚ ਗਿਰਾਵਟ ਭਾਵ ਤਕਨੀਕੀ ਸ਼ੇਅਰਾਂ ਨਾਲ ਜੁੜਿਆ ਹੋਇਆ ਸੀ।

ਜ਼ਿਕਰਯੋਗ ਹੈ ਕਿ 14 ਅਪ੍ਰੈਲ ਨੂੰ ਮਸਕ ਨੇ ਟਵਿਟਰ ਨੂੰ 54.20 ਡਾਲਰ ਪ੍ਰਤੀ ਸ਼ੇਅਰ ਦੀ ਕੀਮਤ ‘ਤੇ ਖਰੀਦਣ ਦੀ ਪੇਸ਼ਕਸ਼ ਕੀਤੀ ਸੀ। ਇਸ ਤੋਂ ਬਾਅਦ ਮਸਕ ਨੇ ਫਿਰ ਟਵੀਟ ਕੀਤਾ ਕਿ ਉਸਨੇ ਟਵਿੱਟਰ ਨੂੰ ਹਾਸਲ ਕਰਨ ਦੀਆਂ ਯੋਜਨਾਵਾਂ ਨੂੰ ਅਸਥਾਈ ਤੌਰ ‘ਤੇ ਮੁਲਤਵੀ ਕਰ ਦਿੱਤਾ ਹੈ, ਕਿਉਂਕਿ ਉਹ ਸਾਈਟ ‘ਤੇ ਜਾਅਲੀ ਖਾਤਿਆਂ ਦੀ ਗਿਣਤੀ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਇਸ ਤੋਂ ਬਾਅਦ ਏਲੋਨ ਮਸਕ ਨੇ ਸੰਕੇਤ ਦਿੱਤਾ ਹੈ ਕਿ ਉਹ ਮਾਈਕ੍ਰੋਬਲਾਗਿੰਗ ਵੈੱਬਸਾਈਟ ਟਵਿੱਟਰ ਨੂੰ ਹਾਸਲ ਕਰਨ ਲਈ 44 ਬਿਲੀਅਨ ਡਾਲਰ ਤੋਂ ਘੱਟ ਦਾ ਭੁਗਤਾਨ ਕਰਨਾ ਚਾਹੇਗਾ। ਫਿਰ ਇਸ ਤੋਂ ਬਾਅਦ ਐਲੋਨ ਮਸਕ ਨੇ ਐਲਾਨ ਕੀਤਾ ਕਿ ਉਹ ਟਵਿੱਟਰ ਵਲੋਂ ਜਾਅਲੀ ਖ਼ਾਤਿਆਂ ਦੀ ਪੂਰੀ ਜਾਣਕਾਰੀ ਦੇਣ ਤੋਂ ਅਸਮਰਥ ਹੋਣ ਕਾਰਨ ਡੀਲ ਰੱਦ ਕਰ ਰਹੇ ਹਨ। ਐਲੋਨ ਮਸਕ ਦੇ ਇਸ ਐਲਾਨ ਤੋਂ ਬਾਅਦ ਟਵਿੱਟਰ ਨੇ ਉਨ੍ਹਾਂ ਉੱਤੇ ਮੁਕੱਦਮਾ ਦਾਇਰ ਕਰ ਦਿੱਤਾ ਹੈ।

LEAVE A REPLY

Please enter your comment!
Please enter your name here