ਸਾਡੇ ‘ਚੋਂ ਕਈ ਲੋਕਾਂ ਦੇ ਦਿਨ ਦੀ ਸ਼ੁਰੂਆਤ ਚਾਹ ਅਤੇ ਕੌਫੀ ਨਾਲ ਹੁੰਦੀ ਹੈ ਅਤੇ ਬਹੁਤ ਸਾਰੇ ਲੋਕਾਂ ਦੀ ਬਲੈਕ ਕੌਫੀ ਨਾਲ। ਜੇਕਰ ਸਿਹਤ ਦੇ ਲਿਹਾਜ਼ ਨਾਲ ਦੇਖਿਆ ਜਾਵੇ ਤਾਂ ਬਲੈਕ ਕੌਫੀ ਦਾ ਇਕ ਘੁੱਟ ਸਾਨੂੰ ਤਰੋਤਾਜ਼ਾ ਤਾਂ ਕਰ ਹੀ ਦਿੰਦਾ ਹੈ ਨਾਲ ਹੀ ਬਲੈਕ ਕੌਫੀ ‘ਚ ਕੈਫੀਨ ਤੋਂ ਇਲਾਵਾ ਕਈ ਐਂਟੀ-ਆਕਸੀਡੈਂਟ ਵੀ ਪਾਏ ਜਾਂਦੇ ਹਨ ਜੋ ਕਈ ਬੀਮਾਰੀਆਂ ਨੂੰ ਦੂਰ ਰੱਖਣ ‘ਚ ਮਦਦ ਕਰਦੇ ਹਨ।

ਕੌਫੀ ਤੁਹਾਡੇ ਦਿਮਾਗ ਨੂੰ ਬਿਹਤਰ ਢੰਗ ਨਾਲ ਕੰਮ ਕਰਨ ‘ਚ ਮਦਦ ਕਰਦੀ ਹੈ ਅਤੇ ਤੁਹਾਨੂੰ ਊਰਜਾ ਦਿੰਦੀ ਹੈ। ਹੈਲਥਲਾਈਨ ਦੇ ਅਨੁਸਾਰ ਬਲੈਕ ਕੌਫੀ ‘ਚ ਮੌਜੂਦ ਕੈਫੀਨ ਤੁਹਾਡੇ ਮੈਟਾਬੋਲੀਜ਼ਮ ਨੂੰ ਵਧਾਉਂਦਾ ਹੈ ਅਤੇ ਸਰੀਰਕ ਗਤੀਵਿਧੀ ਨੂੰ ਵਧਾਉਂਦਾ ਹੈ। ਇਸ ਤੋਂ ਇਲਾਵਾ ਇਸ ‘ਚ ਮੈਗਨੀਸ਼ੀਅਮ, ਵਿਟਾਮਿਨ ਬੀ3, ਮੈਂਗਨੀਜ਼, ਪੋਟਾਸ਼ੀਅਮ, ਵਿਟਾਮਿਨ ਬੀ5, ਵਿਟਾਮਿਨ ਬੀ2 ਹੁੰਦਾ ਹੈ ਜੋ ਸਿਹਤ ਲਈ ਕਈ ਤਰ੍ਹਾਂ ਨਾਲ ਫਾਇਦੇਮੰਦ ਹੁੰਦਾ ਹੈ।

ਬਲੈਕ ਕੌਫੀ ਪੀਣ ਦੇ ਫਾਇਦੇ

ਸ਼ੂਗਰ ਨੂੰ ਕੰਟਰੋਲ ਕਰਦੀ ਹੈ
ਬਲੈਕ ਕੌਫੀ ਸ਼ੂਗਰ ਦੇ ਖਤਰੇ ਨੂੰ ਘੱਟ ਕਰਨ ‘ਚ ਮਦਦ ਕਰਦੀ ਹੈ। ਬਲੈਕ ਕੌਫੀ ਸਰੀਰ ‘ਚ ਇਨਸੁਲਿਨ ਦੇ ਉਤਪਾਦਨ ‘ਚ ਮਦਦ ਕਰਦੀ ਹੈ, ਜਿਸ ਨਾਲ ਸ਼ੂਗਰ ਦਾ ਖਤਰਾ ਘੱਟ ਹੁੰਦਾ ਹੈ।

ਤਣਾਅ ਨੂੰ ਦੂਰ ਕਰਦੀ ਹੈ ਕੌਫੀ

ਬਲੈਕ ਕੌਫੀ ਦਾ ਸੇਵਨ ਡਿਪਰੈਸ਼ਨ, ਚਿੰਤਾ, ਤਣਾਅ, ਬਹੁਤ ਜ਼ਿਆਦਾ ਨੀਂਦ ਅਤੇ ਸੁਸਤੀ ਆਦਿ ਨੂੰ ਘੱਟ ਕਰਦਾ ਹੈ ਅਤੇ ਦਿਮਾਗ ਨੂੰ ਕਿਰਿਆਸ਼ੀਲ ਰੱਖਦਾ ਹੈ। ਬਲੈਕ ਕੌਫੀ ‘ਚ ਕੈਫੀਨ ਪਾਈ ਜਾਂਦੀ ਹੈ, ਜੋ ਦਿਮਾਗ ਅਤੇ ਦਿਮਾਗੀ ਪ੍ਰਣਾਲੀ ਦੋਵਾਂ ਨੂੰ ਤਾਜ਼ਾ ਕਰ ਸਕਦੀ ਹੈ। ਬਲੈਕ ਕੌਫੀ ‘ਚ ਪਾਈ ਜਾਣ ਵਾਲੀ ਕੈਫੀਨ ਮੈਟਾਬੋਲੀਜ਼ਮ ਨੂੰ ਵਧਾਉਂਦੀ ਹੈ, ਜਿਸ ਨੂੰ ਖਾਣ ਨਾਲ ਊਰਜਾ ਪੈਦਾ ਕਰਨ ਦੀ ਪ੍ਰਕਿਰਿਆ ‘ਚ ਸੁਧਾਰ ਹੋ ਸਕਦਾ ਹੈ। ਇਹ ਸਰੀਰ ‘ਚ ਗਰਮੀ ਪੈਦਾ ਕਰ ਕੇ ਵੱਧਦੇ ਭਾਰ ਨੂੰ ਕੰਟਰੋਲ ਕਰਨ ‘ਚ ਮਦਦ ਕਰਦਾ ਹੈ।

ਬਲੈਕ ਕੌਫੀ ਸਾਨੂੰ ਐਕਟਿਵ ਰੱਖਦੀ ਹੈ
ਜੇਕਰ ਤੁਸੀਂ ਜਿਮ ਜਾਂ ਕਸਰਤ ਤੋਂ ਬਾਅਦ ਬਲੈਕ ਕੌਫੀ ਦਾ ਸੇਵਨ ਕਰਦੇ ਹੋ ਤਾਂ ਸਟੈਮਿਨਾ ਵਧਾਉਣ ਲਈ ਬਲੈਕ ਕੌਫੀ ਬਹੁਤ ਫਾਇਦੇਮੰਦ ਹੈ।

ਦਿਲ ਨੂੰ ਸਿਹਤਮੰਦ ਰੱਖਦੀ ਹੈ
ਬਲੈਕ ਕੌਫੀ ਦਿਲ ਲਈ ਵੀ ਚੰਗੀ ਹੁੰਦੀ ਹੈ। ਰੋਜ਼ਾਨਾ 1 ਜਾਂ 2 ਕੱਪ ਬਲੈਕ ਕੌਫੀ ਪੀਣ ਨਾਲ ਸਟ੍ਰੋਕ ਸਮੇਤ ਕਿਸੇ ਵੀ ਤਰ੍ਹਾਂ ਦੀ ਦਿਲ ਦੀ ਬੀਮਾਰੀ ਦੇ ਖਤਰੇ ਨੂੰ ਘੱਟ ਕੀਤਾ ਜਾ ਸਕਦਾ ਹੈ।