ਅੰਮ੍ਰਿਤਸਰ: ਪੁਲਸ ਥਾਣਾ ਲੋਪੋਕੇ ਵਿਖੇ ਇਕ ਪਤੀ ਨੇ ਆਪਣੀ ਪਤਨੀ ’ਤੇ ਆਪਣੀ ਦੋ ਸਾਲਾ ਬੱਚੀ ਨੂੰ ਮਾਰਨ ਦੇ ਦੋਸ਼ ਲਗਾਉਂਦਿਆਂ ਇਨਸਾਫ ਦੀ ਮੰਗ ਕੀਤੀ। ਇਸ ਸਬੰਧੀ ਮ੍ਰਿਤਕ ਬੱਚੀ ਨਿਮਰਤ ਦੇ ਪਿਤਾ ਹੀਰਾ ਸਿੰਘ ਵਾਸੀ ਪਿੰਡ ਕੱਕੜ ਨੇ ਆਪਣੀ ਪਤਨੀ ਲਛਮੀ ਕੌਰ ’ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਸਾਡੇ ਵਿਆਹ ਨੂੰ ਕਰੀਬ ਤਿੰਨ ਸਾਲ ਹੋ ਗਏ ਹਨ।

ਮੇਰੀ ਬੇਟੀ ਨਿਮਰਤ, ਜਿਸ ਦੀ ਉਮਰ ਤਕਰੀਬਨ 2 ਸਾਲ ਹੈ ਤੇ ਮੇਰੀ ਪਤਨੀ ਲਛਮੀ ਦੇ ਸਾਡੇ ਗੁਆਂਢ ਰਹਿੰਦੇ ਲੜਕੇ ਨਾਲ ਨਾਜਾਇਜ਼ ਸਬੰਧ ਹਨ, ਜਿਸ ਕਾਰਨ ਅਸੀਂ ਉਸ ਨੂੰ ਕਈ ਵਾਰ ਰੋਕਿਆ ਪਰ ਉਹ ਨਹੀਂ ਟਲੀ।

ਬੀਤੀ 2 ਦਸੰਬਰ ਨੂੰ ਸਵੇਰੇ ਤੜਕੇ ਮੇਰੀ ਪਤਨੀ ਲਛਮੀ ਸਾਡੇ ਪੂਰੇ ਪਰਿਵਾਰ ਸਮੇਤ ਛੋਟੀ ਬੱਚੀ ਨਿਮਰਤ ਨੂੰ ਨੀਂਦ ਦੀਆਂ ਗੋਲੀਆਂ ਦੇ ਕੇ ਆਪਣੇ ਆਸ਼ਿਕ ਨਾਲ ਫਰਾਰ ਹੋ ਗਈ। ਨੀਂਦ ਦੀਆਂ ਗੋਲੀਆਂ ਕਾਰਨ ਛੋਟੀ ਬੱਚੀ ਦੀ ਦਿਨੋਂ ਦਿਨ ਹਾਲਤ ਖਰਾਬ ਹੁੰਦੀ ਗਈ, ਜਿਸ ਦਾ ਇਲਾਜ ਵੀ ਕਰਾਇਆ ਗਿਆ ਪਰ ਉਸ ਦੀ ਮੌਤ ਹੋ ਗਈ।

ਉੱਥੇ ਹੀ ਮ੍ਰਿਤਕ ਬੱਚੀ ਨਿਮਰਤ ਦੀ ਮਾਂ ਨੇ ਆਪਣੇ ਉਪਰ ਲੱਗੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ। ਇਸ ਸਬੰਧੀ ਥਾਣਾ ਲੋਪੋਕੇ ਦੇ ਐੱਸ. ਐੱਚ. ਓ. ਯਾਦਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਬੱਚੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਰਿਪੋਰਟ ਦੇ ਆਧਾਰ ’ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।

LEAVE A REPLY

Please enter your comment!
Please enter your name here