ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੀ ਅੱਜ 40 ਦਿਨਾਂ ਦੀ ਪੈਰੋਲ ਖ਼ਤਮ ਹੋ ਗਈ ਹੈ। ਪੁਲਿਸ ਅੱਜ ਉਸ ਨੂੰ ਸੁਨਾਰੀਆ ਜੇਲ ਲੈ ਕੇ ਜਾਵੇਗੀ। ਇਸ ਦੇ ਲਈ ਪੁਲਿਸ ਨੇ ਜੇਲ੍ਹ ਦੇ ਆਲੇ-ਦੁਆਲੇ ਸੁਰੱਖਿਆ ਵਧਾ ਦਿੱਤੀ ਹੈ। ਡੇਰਾ ਮੁਖੀ ਗੁਰਮੀਤ ਸਿੰਘ ਰਾਮ ਰਹੀਮ 15 ਅਕਤੂਬਰ ਨੂੰ ਬਰਨਾਵਾ ਸਥਿਤ ਡੇਰਾ ਸੱਚਾ ਸੌਦਾ ਆਸ਼ਰਮ ‘ਚ ਪੈਰੋਲ ‘ਤੇ ਆਇਆ ਸੀ।ਇਸ ਦੌਰਾਨ ਹਨੀਪ੍ਰੀਤ ਅਤੇ ਪਰਿਵਾਰ ਦੇ ਹੋਰ ਮੈਂਬਰ ਵੀ ਨਾਲ ਆਏ ਸਨ।

ਰਾਮ ਰਹੀਮ ਨੇ ਦੀਵਾਲੀ ਦਾ ਤਿਉਹਾਰ ਅਤੇ ਡੇਰੇ ਦੇ ਸੰਸਥਾਪਕ ਦਾ ਜਨਮ ਦਿਨ ਵੀ ਡੇਰੇ ‘ਚ ਰਹਿ ਕੇ ਮਨਾਇਆ।ਡੇਰਾ ਮੁੱਖੀ ਨੇ ਯੂਟਿਊਬ ਅਕਾਊਂਟ ‘ਤੇ ਹਰ ਰੋਜ਼ ਆਨਲਾਈਨ ਸਤਿਸੰਗ ਕੀਤਾ।ਇਸ ਦੌਰਾਨ ਇਸ ਪੈਰੋਲ ਨੂੰ ਲੈ ਕੇ ਵਿਰੋਧ ਵੀ ਹੁੰਦਾ ਰਿਹਾ। ਪੁਲਿਸ ਦੀ ਇਕ ਟੀਮ ਅੱਜ ਸ਼ੁੱਕਰਵਾਰ ਸਵੇਰੇ ਬਾਗਪਤ ਲਈ ਰਵਾਨਾ ਹੋਵੇਗੀ। ਐਸਪੀ ਉਦੈ ਸਿੰਘ ਮੀਨਾ ਨੇ ਦੱਸਿਆ ਕਿ ਜਿਵੇਂ ਹੀ ਹੈੱਡਕੁਆਰਟਰ ਤੋਂ ਹੁਕਮ ਆਏ ਤਾਂ ਟੀਮ ਤੁਰੰਤ ਰਵਾਨਾ ਹੋ ਜਾਵੇਗੀ।