ਘਰੇਲੂ ਝਗੜੇ ਕਾਰਨ ਮਹਿਲਾ ਨੇ ਤਿੰਨ ਬੱਚਿਆਂ ਸਮੇਤ ਜਹਿਰ ਨਿਗਲਿਆ

0
29
Poision

ਕਪੂਰਥਲਾ, 14 ਜੁਲਾਈ 2026 : ਪੰਜਾਬ ਦੇ ਜਿਲਾ ਕਪੂਰਥਲਾ (Kapurthala) ਦੇ ਪਿੰਡ ਮੱਲੂ ਕਦਰਾਬਾਦ ਵਿਖੇ ਇਕ ਮਹਿਲਾ ਵਲੋਂ ਘਰੇਲੂ ਝਗੜੇ ਦੇ ਚਲਦਿਆਂ ਤਿੰਨ ਬੱਚਿਆਂ ਸਮੇਤ ਜਹਿਰ ਨਿਗਲਿਆ (Swallowed poison) ਹੈ ।

ਪਰਿਵਾਰਕ ਮੈਂਬਰਾਂ ਕਰਵਾਇਆ ਹਸਪਤਾਲ ਦਾਖਲ

ਮਿਲੀ ਜਾਣਕਾਰੀ ਅਨੁਸਾਰ ਕਪੂਰਥਲਾ ਦੇ ਜਿਸ ਪਿੰਡ ਮੱਲੂ ਕਦਰਾਬਾਦ (Village Mallu Kadrabad) ਵਿਖੇ ਜੋ ਇਕ ਪ੍ਰਵਾਸੀ ਮਹਿਲਾ ਵਲੋਂ ਘਰੇਲੂ ਝਗੜੇ ਦੇ ਚਲਦਿਆਂ ਆਪਣੇ ਤਿੰਨ ਬੱਚਿਆਂ ਸਮੇਤ ਜਹਿਰ ਨਿਗਲ ਲਿਆ ਹੈ ਵਿਚੋ਼ ਇਕ ਬੱਚੇ ਦੀ ਮੌਤ (Death) ਹੋ ਗਈ ਹੈ । ਜਾਣਕਾਰੀ ਮੁਤਾਬਕ ਘਟਨਾ ਦਾ ਪਤਾ ਚਲਦਿਆਂ ਹੀ ਪਰਿਵਾਰਕ ਮੈਂਬਰਾਂ ਨੇ ਸਾਰਿਆਂ ਨੂੰ ਇਲਾਜ ਲਈ ਹਸਪਤਾਲ ਦਾਖਲ (Hospitalization) ਕਰਵਾਇਆ । ਜਹਿਰ ਖਾਣ ਦੇ ਵਾਪਰੇ ਘਟਨਾਕ੍ਰਮ ਤੋਂ ਬਾਅਦ ਤਿੰਨ ਦੀ ਹਾਲਤ ਗੰਭੀਰ ਹੋਣ ਦੇ ਚਲਦਿਆਂ ਉਨ੍ਹਾਂ ਨੂੰ ਅੰਮ੍ਰਿਤਸਰ ਦੇ ਮੈਡੀਕਲ ਕਾਲਜ ਰੈਫਰ ਕੀਤਾ ਗਿਆ ਹੈ ।

ਪੁਲਸ ਨੇ ਕਰ ਦਿੱਤੀ ਹੈ ਜਾਂਚ ਸ਼ੁਰੂ

ਪਿੰਡ ਮੱਲੂ ਕਦਰਾਬਾਦ ਨੂੰ ਪੈਂਦੇ ਸਬੰਧਤ ਪੰਜਾਬ ਪੁਲਸ ਥਾਣੇ ਦੀ ਟੀਮ ਵਲੋਂ ਬੱਚਿਆਂ ਸਮੇਤ ਜਹਿਰ ਨਿਗਲਣ ਦੇ ਵਾਪਰੇ ਘਟਨਾਕ੍ਰਮ ਦਾ ਪਤਾ ਚਲਦਿਆਂ ਹੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਜੋ ਇਹ ਪਤਾ ਚੱਲ ਸਕੇ ਕਿ ਆਖਰ ਮਹਿਲਾ ਨੂੰ ਜੋ ਘਰੇਲੂ ਝਗੜੇ (Domestic disputes) ਦੇ ਚਲਦਿਆਂ ਨਿਗਲਿਆ ਹੈ ਉਹ ਝਗੜਾ ਆਖਰ ਕਿਸ ਕਾਰਨ ਸੀ ਤੇ ਕਿਸ ਨਾਲ ਚੱਲ ਰਿਹਾ ਸੀ ।

LEAVE A REPLY

Please enter your comment!
Please enter your name here