ਸ੍ਰੀਨਗਰ, 27 ਨਵੰਬਰ 2026 : ਜੰਮੂ ਕਸ਼ਮੀਰ ਕਰਾਈਮ ਬ੍ਰਾਂਚ (Jammu and Kashmir Crime Branch) ਦੇੇ ਇਕਨਾਮਿਕ ਓਫੈਂਸਿਜ ਵਿੰਗ ਵਲੋਂ ਨਕਲੀ ਸੀ. ਆਈ. ਡੀ. ਅਧਿਕਾਰੀ ਬਣਨ ਵਾਲੇ ਵਿਰੁੱਧ ਚਾਰਜਸ਼ੀਟ ਦਾਖਲ (Chargesheet filed) ਕੀਤੀ ਗਈ ਹੈ ।
ਕੌਣ ਹੈ ਇਹ ਨਕਲੀ ਸੀ. ਆਈ. ਡੀ. ਅਧਿਕਾਰੀ
ਮਿਲੀ ਜਾਣਕਾਰੀ ਅਨੁਸਾਰ ਜੰਮੂ-ਕਸ਼ਮੀਰ ਕ੍ਰਾਈਮ ਬ੍ਰਾਂਚ ਦੇ `ਇਕਨਾਮਿਕ ਔਫੈਂਸਿਜ਼ ਵਿੰਗ` ਕਸ਼ਮੀਰ ਵਲੋਂ ਜੋ ਇਕ ਨਕਲੀ ਸੀ. ਆਈ. ਡੀ. ਅਧਿਕਾਰੀ (Fake CID Officer) ਬਣ ਕੇ ਲੋਕਾਂ ਨਾਲ ਠੱਗੀ ਮਾਰਨ ਵਾਲੇ ਵਿਰੁੱਧ ਸ੍ਰੀਨਗਰ ਦੇ ਸਬ ਜਜ ਦੀ ਅਦਾਲਤ ਵਿਚ ਚਾਰਜਸ਼ੀਟ ਦਾਖਲ ਕੀਤੀ ਗਈ ਹੈ ਦੀ ਪਛਾਣ ਗੁਲਾਮ ਹਸਨ ਡਾਰ ਦੇ ਤੌਰ ‘ਤੇ ਹੋਈ ਹੈ ।
ਕੀ ਸੀ ਪੂਰਾ ਮਾਮਲਾ
ਪ੍ਰਾਪਤ ਸੂਚਨਾ ਮੁਤਾਬਕ ਉਪਰੋਕਤ ਮਾਮਲਾ ਇੱਕ ਲਿਖਤੀ ਸਿ਼ਕਾਇਤ ਦੇ ਆਧਾਰ ‘ਤੇ ਦਰਜ ਕੀਤਾ ਗਿਆ ਸੀ, ਜਿਸ ਵਿੱਚ ਦੋਸ਼ ਲਗਾਇਆ ਗਿਆ ਸੀ ਕਿ ਮੁਲਜ਼ਮ ਨੇ ਦਿੱਲੀ ਵਿਖੇ ਤਾਇਨਾਤ ਸੀ. ਆਈ. ਡੀ. ਅਧਿਕਾਰੀ ਹੋਣ ਦਾ ਝੂਠਾ ਦਾਅਵਾ ਕੀਤਾ ਅਤੇ ਸਰਕਾਰੀ ਲਾਭ ਜਾਂ ਸਹੂਲਤਾਂ ਦਿਵਾਉਣ ਦਾ ਝਾਂਸਾ ਦੇ ਕੇ ਲੋਕਾਂ ਨੂੰ ਧੋਖਾ ਦਿੱਤਾ ।
ਮੁਲਜ਼ਮ ਨੇ ਰੇਲਵੇ ਵਿਭਾਗ ਦੇ ਇੱਕ ਕਰਮਚਾਰੀ ਨੂੰ ਉੱਤਰਾਖੰਡ ਤੋਂ ਸ੍ਰੀਨਗਰ ਤਬਦੀਲ ਕਰਵਾਉਣ ਦਾ ਭਰੋਸਾ ਦਿੱਤਾ । ਉਸ ਨੇ ਸਿਹਤ ਵਿਭਾਗ ਵਿੱਚ `ਨਰਸਿੰਗ ਆਰਡਰਲੀ` ਵਜੋਂ ਨੌਕਰੀ ਦਿਵਾਉਣ ਦਾ ਵਾਅਦਾ ਵੀ ਕੀਤਾ ਅਤੇ ਪੀੜਤ ਨੂੰ ਜਾਅਲੀ ਨਿਯੁਕਤੀ ਪੱਤਰ ਅਤੇ ਇੱਕ ਜਾਅਲੀ ਡੈਪੂਟੇਸ਼ਨ ਪੱਤਰ ਦਿੱਤਾ। ਇਸ ਪ੍ਰਕਿਰਿਆ ਦੌਰਾਨ ਮੁਲਜ਼ਮ ਨੇ ਲੋਕਾਂ ਨਾਲ ਠੱਗੀ ਮਾਰੀ ਅਤੇ ਲੱਖਾਂ ਰੁਪਏ ਹਥਿਆ ਲਏ ।
ਕੀ ਸਾਹਮਣੇ ਆਇਆ ਜਾਂਚ ਦੌਰਾਨ
ਉਕਤ ਮਾਮਲੇ ਦੀ ਕੀਤੀ ਗਈ ਜਾਂਚ ਦੌਰਾਨ ਉਪਰੋਕਤ ਲੱਗੇ ਦੋਸ਼ ਜੋ ਕਿ ਸਹੀ ਸਾਬਤ ਹੋਏ ਕਿਉਂਕਿ ਮੁਲਜ਼ਮ ਫਰਾਰ ਹੈ, ਇਸ ਲਈ ਜਾਂਚ ਪੂਰੀ ਹੋਣ `ਤੇ ਉਸ ਦੀ ਗੈਰ-ਹਾਜ਼ਰੀ ਵਿੱਚ ਸੀ. ਆਰ. ਪੀ. ਸੀ. ਦੀ ਧਾਰਾ 512 ਦੇ ਤਹਿਤ ਅਦਾਲਤ ਵਿੱਚ ਚਾਰਜਸ਼ੀਟ ਦਾਖਲ ਕਰ ਦਿੱਤੀ ਗਈ ਹੈ ਤਾਂ ਜੋ ਅਦਾਲਤੀ ਕਾਰਵਾਈ ਅੱਗੇ ਵਧ ਸਕੇ ।









