ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿਚ ਪੇਸ਼ ਹੋ ਰੂਪ ਕੌਰ ਨੇ ਸੌਂਪਿਆ ਬੇਨਤੀ ਪੱਤਰ

0
19
Roop Kaur

ਅੰਮ੍ਰਿਤਸਰ, 9 ਅਕਤੂਬਰ 2026 : ਅੰਮ੍ਰਿਤਸਰ ਵਿਖੇ ਸ੍ਰੀ ਅਕਾਲ ਤਖ਼ਤ ਸਾਹਿਬ (Sri Akal Takht Sahib) ਦੇ ਸਕੱਤਰੇਤ ਵਿਖੇ ਅੱਜ ਪੇਸ਼ ਹੋ ਕੇ ਰੂਪ ਕੌਰ ਸੰਧੂ ਵਲੋਂ ਜੱਥੇਦਾਰ ਦੇ ਨਾਮ ਬੇਨਤੀ ਪੱਤਰ ਦਿੱਤਾ ਗਿਆ ਹੈ।

ਕੀ ਲਿਖਿਆ ਗਿਆ ਹੈ ਸੰਧੂ ਵਲੋਂ ਦਿੱਤੇ ਗਏ ਬੇਨਤੀ ਪੱਤਰ ਵਿਚ

ਮਿਲੀ ਜਾਣਕਾਰੀ ਅਨੁਸਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿਖੇ ਪੇਸ਼ ਹੋ ਕੇ ਜੋ ਅੱਜ ਜੱਥੇਦਾਰ ਕੁਲਦੀਪ ਸਿੰਘ ਗੜ੍ਹਗੱਜ (Jathedar Kuldeep Singh Garhgaj) ਦੇ ਨਾਮ ਰੂਪ ਕੌੌਰ ਸੰਧੂ ਵਲੋਂ ਪੇਸ਼ ਹੋ ਕੇ ਇਕ ਬੇਨਤੀ ਪੱਤਰ ਦਿੱਤਾ ਗਿਆ ਹੈ ਦੇ ਵਿਚ ਰੂਪ ਕੌਰ ਸੰਧੂ ਵਲੋਂ ਕਈ ਵਿਅਕਤੀਆਂ ਤੇ ਗੰਭੀਰ ਦੋਸ਼ ਲਗਾਉਂਦਿਆਂ ਦਾਅਵਾ ਕੀਤਾ ਗਿਆ ਹੈ ਕਿ ਉਨ੍ਹਾਂ ਨੇ ਪੱਤਰ ਵਿਚ ਮੁਲਜਮਾਂ ਦੇ ਨਾਮ, ਅਹੁਦੇ ਅਤੇ ਕਥਿਤ ਅਪਰਾਧਾਂ ਬਾਰੇ ਵੀ ਜਾਣਕਾਰੀ ਦਿੱਤੀ ਹੈ ।

ਕੀ ਆਖਿਆ ਜੱਥੇਦਾਰ ਸਾਹਿਬ ਦੇ ਪੀ. ਏ. ਨੇ

ਪ੍ਰਾਪਤ ਜਾਣਕਾਰੀ ਅਨੁਸਾਰ ਰੂਪ ਕੌਰ ਸੰਧੂ (Roop Kaur Sandhu) ਵਲੋਂ ਦਿੱਤੇ ਗਏ ਬੇਨਤੀ ਪੱਤਰ ਸਬੰਧੀ ਜਾਣਕਾਰੀ ਦਿੰਦਿਆਂ ਜੱਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪੀ. ਏ. ਜਸਕਰਨ ਸਿੰਘ ਨੇ ਸਪੱਸ਼ਟ ਕੀਤਾ ਹੈ ਕਿ ਸਿਰਫ਼ ਬੇਨਤੀ ਪੱਤਰ ਹੀ ਮਿਲਿਆ ਹੈ ਅਤੇ ਅਜੇ ਤੱਕ ਕੋਈ ਪੈਨਡਰਾਈਵ ਜਾਂ ਪੁੱਖਤਾ ਸਬੂਤ ਜਮ੍ਹਾ ਨਹੀਂ ਕਰਵਾਏ ਗਏ ਹਨ ।

ਹੋਰ ਕੀ ਕੀ ਆਖਿਆ ਬੀਬੀ ਸੰਧੂ ਨੇ

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੀਬੀ ਸੰਧੂ ਨੇ ਕਿਹਾ ਕਿ ਉਨ੍ਹਾਂ ਵੱਲੋਂ ਦਿੱਤੇ ਗਏ ਬੇਨਤੀ ਪੱਤਰ ਦੀ ਰਿਸੀਵਿੰਗ ਵੀ ਪ੍ਰਾਪਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਇਸ ਮਾਮਲੇ ਨਾਲ ਸਬੰਧਤ ਕੁਝ ਸਬੂਤ ਮੌਜੂਦ ਹਨ, ਜਿਨ੍ਹਾਂ ਵਿੱਚੋਂ ਕੁਝ ਬਾਰੇ ਉਨ੍ਹਾਂ ਨੇ ਜਾਣਕਾਰੀ ਦਿੱਤੀ ਗਈ ਹੈ। ਉਨ੍ਹਾਂ ਦਾਅਵਾ ਕੀਤਾ ਕਿ ਜਥੇਦਾਰ ਸਾਹਿਬ ਨਾਲ ਫ਼ੋਨ ’ਤੇ ਗੱਲਬਾਤ ਹੋਈ ਹੈ ਅਤੇ ਉਨ੍ਹਾਂ ਨੂੰ ਸੁਰੱਖਿਆ ਦੇ ਨਾਲ-ਨਾਲ ਸਹਿਯੋਗ ਦਾ ਭਰੋਸਾ ਦਿੱਤਾ ਗਿਆ ਹੈ ।

ਬੇਨਤੀ ਪੱਤਰ ਵਿਚ ਹਨ ਚਾਰ ਤੋਂ ਪੰਜ ਆਗੂਆਂ ਦੇ ਨਾਮ ਸ਼ਾਮਲ : ਸੰਧੂ

ਰੂਪ ਕੌਰ ਨੇ ਕਿਹਾ ਕਿ ਉਨ੍ਹਾਂ ਦੇ ਬੇਨਤੀ ਪੱਤਰ ਵਿੱਚ ਤਕਰੀਬਨ ਚਾਰ ਤੋਂ ਪੰਜ ਆਗੂਆਂ ਦੇ ਨਾਮ ਸ਼ਾਮਲ ਹਨ, ਜਦਕਿ ਇਸ ਤੋਂ ਇਲਾਵਾ ਹੋਰ ਚਾਰ-ਪੰਜ ਵਿਅਕਤੀਆਂ ਬਾਰੇ ਵੀ ਜਾਣਕਾਰੀ ਹੈ। ਉਨ੍ਹਾਂ ਦੇ ਦਾਅਵੇ ਮੁਤਾਬਕ ਇਨ੍ਹਾਂ ਵਿੱਚ ਸ਼੍ਰੋਮਣੀ ਕਮੇਟੀ ਨਾਲ ਸਬੰਧਤ ਵਿਅਕਤੀ, ਪੰਥਕ ਸ਼ਖ਼ਸੀਅਤਾਂ ਅਤੇ ਅਕਾਲੀ ਆਗੂ ਸ਼ਾਮਲ ਹਨ । ਹਾਲਾਂਕਿ ਉਨ੍ਹਾਂ ਨੇ ਫ਼ਿਲਹਾਲ ਕਿਸੇ ਦਾ ਨਾਮ ਜਨਤਕ ਕਰਨ ਤੋਂ ਇਨਕਾਰ ਕਰਦਿਆਂ ਕਿਹਾ ਕਿ ਇਸ ਨਾਲ ਉਨ੍ਹਾਂ ਦੀ ਅਤੇ ਹੋਰ ਪੀੜਤ ਬੀਬੀਆਂ ਦੀ ਸੁਰੱਖਿਆ ਨੂੰ ਖ਼ਤਰਾ ਹੋ ਸਕਦਾ ਹੈ।

ਮੈਂ ਹਾਲੇ ਤੱਕ ਕੋਈ ਪੈਨ ਡਰਾਈਵ ਜਮ੍ਹਾ ਨਹੀਂ ਕਰਵਾਈ ਹੈ : ਰੂਪ ਕੌਰ

ਪੈੱਨ ਡਰਾਈਵ ਬਾਰੇ ਪੁੱਛੇ ਸਵਾਲ ’ਤੇ ਰੂਪ ਕੌਰ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਨੇ ਅੱਜ ਕੋਈ ਪੈੱਨ ਡਰਾਈਵ ਜਮ੍ਹਾਂ ਨਹੀਂ ਕਰਵਾਈ। ਉਨ੍ਹਾਂ ਕਿਹਾ ਕਿ ਸਬੂਤਾਂ ਵਿੱਚ ਔਰਤਾਂ ਨਾਲ ਸਬੰਧਤ ਸੰਵੇਦਨਸ਼ੀਲ ਸਮੱਗਰੀ ਹੋਣ ਕਾਰਨ ਉਹ ਚਾਹੁੰਦੇ ਹਨ ਕਿ ਡਾਟਾ ਲੀਕ ਨਾ ਹੋਣ ਅਤੇ ਪੀੜਤਾਂ ਦੀ ਪਛਾਣ ਜਨਤਕ ਨਾ ਹੋਣ ਸਬੰਧੀ ਭਰੋਸਾ ਮਿਲਣ ਤੋਂ ਬਾਅਦ ਹੀ ਸਬੂਤ ਸੌਂਪੇ ਜਾਣ ।

ਉਨ੍ਹਾਂ ਦਾਅਵਾ ਕੀਤਾ ਕਿ ਕੁਝ ਔਰਤਾਂ ਨੂੰ ਇਸ ਮਾਮਲੇ ਵਿੱਚ ਅੱਗੇ ਆਉਣ ਤੋਂ ਰੋਕਿਆ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਅਣਪਛਾਤੇ ਨੰਬਰਾਂ ਤੋਂ ਫ਼ੋਨ ਵੀ ਆ ਰਹੇ ਹਨ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਮਾਮਲੇ ਵਿੱਚ ਬਲਾਤਕਾਰ ਅਤੇ ਕਥਿਤ ਅਸ਼ਲੀਲ ਹਰਕਤਾਂ ਨਾਲ ਸਬੰਧਤ ਸਿ਼ਕਾਇਤਾਂ ਹਨ । ਇਨ੍ਹਾਂ ਇਲਜ਼ਾਮਾਂ ਦੀ ਸੁਤੰਤਰ ਪੁਸ਼ਟੀ ਹੋਣੀ ਅਜੇ ਬਾਕੀ ਹੈ ।

ਧਮਕੀਆਂ ਦੀ ਸਥਿਤੀ ਵਿਚ ਪੁਲਸ ਕੋਲ ਸਿ਼ਕਾਇਤ ਦਰਜ ਕਰਵਾਉਣ : ਜਸਕਰਨ ਸਿੰਘ

ਜਸਕਰਨ ਸਿੰਘ ਨੇ ਕਿਹਾ ਕਿ ਧਮਕੀਆਂ ਮਿਲਣ ਦੀ ਸਥਿਤੀ ਵਿੱਚ ਸਬੰਧਤ ਵਿਅਕਤੀਆਂ ਨੂੰ ਤੁਰੰਤ ਪੁਲਿਸ ਪ੍ਰਸ਼ਾਸਨ ਕੋਲ ਲਿਖਤੀ ਸਿ਼ਕਾਇਤ ਦਰਜ ਕਰਵਾਉਣ ਲਈ ਕਿਹਾ ਗਿਆ ਹੈ। ਉਨ੍ਹਾਂ ਦੱਸਿਆ ਕਿ ਰੂਪ ਕੌਰ ਦੀ ਜਥੇਦਾਰ ਸਾਹਿਬ ਨਾਲ ਫ਼ੋਨ ’ਤੇ ਗੱਲ ਵੀ ਕਰਵਾਈ ਗਈ ਹੈ ਅਤੇ ਜਥੇਦਾਰ ਸਾਹਿਬ ਵੱਲੋਂ ਸਮਾਂ ਦਿੱਤੇ ਜਾਣ ’ਤੇ ਉਹ ਆਪਣੇ ਸਬੂਤ ਪੇਸ਼ ਕਰ ਸਕਦੇ ਹਨ । ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਪੂਰੀ ਕਾਰਵਾਈ ਨਿਯਮਾਂ ਅਨੁਸਾਰ ਕੀਤੀ ਜਾਵੇਗੀ। ਫ਼ਿਲਹਾਲ ਸਕੱਤਰੇਤ ਕੋਲ ਕੋਈ ਸਬੂਤ ਜਮ੍ਹਾਂ ਨਹੀਂ ਹੋਇਆ ਹੈ ਅਤੇ ਮਾਮਲੇ ਵਿੱਚ ਅਗਲੀ ਕਾਰਵਾਈ ਸਬੂਤ ਪੇਸ਼ ਹੋਣ ਤੋਂ ਬਾਅਦ ਹੀ ਸਪੱਸ਼ਟ ਹੋਵੇਗੀ ।

LEAVE A REPLY

Please enter your comment!
Please enter your name here