ਪੰਜਾਬੀ ਮੂਲ ਦੇ ਡਰਾਈਵਰ ਦੀ ਸਾਊਦੀ ਅਰਬ ਵਿਖੇ ਸੜਕ ਹਾਦਸੇ ਵਿਚ ਮੌਤ

0
18
Accident Death

ਸਊਦੀ ਅਰਬ, 9 ਅਕਤੂਬਰ 2026 : ਸਾਊਦੀ ਅਰਬ (Saudi Arabia) ਵਿਖੇ ਪੰਜਾਬੀ ਮੂਲ ਦੇੇ ਇਕ ਵਿਅਕਤੀ ਦੀ ਸੜਕ ਹਾਦਸੇ ਵਿਚ ਮੌਤ (Death) ਹੋ ਜਾਣ ਦਾ ਘਟਨਾਕ੍ਰਮ ਵਾਪਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕੌਣ ਹੈ ਇਹ ਵਿਅਕਤੀ

ਮਿਲੀ ਜਾਣਕਾਰੀ ਅਨੁਸਾਰ ਸਾਊਦੀ ਅਰਬ ਵਿਖੇ ਡਰਾਈਵਰੀ ਕਰਦੇ ਪੰਜਾਬੀ ਮੂੂਲ ਦੇ ਜਿਸ ਵਿਅਕਤੀ ਦੀ ਇਕ ਸੜਕ ਹਾਦਸੇ (Road accidents) ਵਿਚ ਮੌਤ ਹੋ ਗਈ ਹੈ ਵਿਚ ਪੰਜਾਬੀ ਡਰਾਈਵਰ ਦੀ ਪਛਾਣ 40 ਸਾਲਾ ਹਰਜੀਤ ਸਿੰਘ ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਮ੍ਰਿਤਕ ਮਾਲੇਰਕੋਟਲਾ ਦੇ ਪਿੰਡ ਬਨਭੌਰਾ ਨਾਲ ਸਬੰਧਤ ਸੀ ।

ਕੀ ਜਾਣਕਾਰੀ ਦਿੱਤੀ ਮ੍ਰਿਤਕ ਦੀ ਪਤਨੀ ਨੇ

ਉਕਤ ਵਾਪਰੇ ਸੜਕ ਹਾਦਸੇ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੀ ਪਤਨੀ ਸ਼ਿੰਦਰਪਾਲ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਰਜੀਤ ਸਿੰਘ 14 ਸਾਲਾਂ ਤੋਂ ਸਾਊਦੀ ਅਰਬ ‘ਚ ਟਰੱਕ ਡਰਾਈਵਰ ਸੀ ਅਤੇ ਪਿਛਲੇ ਸਾਲ ਉਸ ਨੇ ਵੱਡੇ ਬੇਟੇ ਅਨਮੋਲਦੀਪ ਨੂੰ ਵੀ ਆਪਣੇ ਕੋਲ ਹੀ ਬੁਲਾ ਲਿਆ ਸੀ । ਮ੍ਰਿਤਕ ਦੇ ਛੋਟੇ ਪੁੱਤਰ ਮਨਰਾਜ ਸਿੰਘ ਨੇ ਦੱਸਿਆ ਕਿ ਉਹ ਰਿਆਧ ਸ਼ਹਿਰ ਤੋਂ ਟਰਾਲੇ ‘ਚ ਮਾਲ ਭਰ ਕੇ ਜਾ ਰਿਹਾ ਸੀ ਕਿ ਅੱਗੇ ਖਰਾਬ ਹੋਏ ਖੜ੍ਹੇ ਟਰੱਕ ਨਾਲ ਜਾ ਟਕਰਾਏ, ਜਿਸ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ ।

ਸੜਕ ਹਾਦਸੇ ਸਬੰਧੀ ਜਾਣਕਾਰੀ ਦਿੱਤੀ ਸੀ ਮ੍ਰਿਤਕ ਦੇ ਭਰਾ ਨੇ

ਘਟਨਾ ਤੋਂ ਕੁਝ ਸਮੇਂ ਬਾਅਦ ਰਾਤ 2 ਵਜੇ ਉੱਥੇ ਰਹਿੰਦੇ ਵੱਡੇ ਭਰਾ ਨੇ ਫੋਨ ’ਤੇ ਦੱਸਿਆ ਕਿ ਪਿਤਾ ਨਾਲ ਹਾਦਸਾ ਹੋ ਗਿਆ ਹੈ। ਪਰਿਵਾਰ ਨੇ ਸਰਕਾਰ ਨੂੰ ਮ੍ਰਿਤਕ ਹਰਜੀਤ ਸਿੰਘ ਦੀ ਦੇਹ ਦੇਸ਼ ਲਿਆਉਣ ਲਈ ਮਦਦ ਦੀ ਅਪੀਲ ਕੀਤੀ ਹੈ ।

LEAVE A REPLY

Please enter your comment!
Please enter your name here