ਚੰਡੀਗੜ੍ਹ, 27 ਨਵੰਬਰ 2026 : ਪੰਜਾਬ ਦੇ ਜਿਲਾ ਲੁਧਿਆਣਾ ਦੇ ਪੁਲਸ ਕਮਿਸ਼ਨਰ (Police Commissioner) ਸਵਪਨ ਸ਼ਰਮਾ ਵਲੋਂ ਅੱਜ ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate) ਦੇ ਦਫ਼ਤਰ ਵਿਖੇ ਪਹੁੰਚ ਕੀਤੀ ਗਈ ਹੈ ।
ਕਿਸ ਮਾਮਲੇ ਵਿਚ ਪਹੁੰਚੇ ਹਨ ਸਵਪਨ ਸ਼ਰਮਾ ਈ. ਡੀ. ਦਫ਼ਤਰ
ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਰੋਪੜ ਰੇੇਂਜ ਦੇ ਮੁਅੱਤਲ ਚੱਲ ਰਹੇ ਡੀ. ਆਈ. ਜੀ. ਹਰਚਰਨ ਸਿੰਘ ਭੁੱਲਰ ਨਾਲ ਜੁੜੇ ਮਨੀ ਲਾਂਡਰਿੰਗ (Money Laundering) ਮਾਮਲੇ ਵਿਚ ਜਾਂਚ ਵਿਚ ਸ਼ਾਮਲ ਹੋਣ ਲਈ ਲੁਧਿਆਣਾ ਦੇ ਪੁਲਸ ਕਮਿਸ਼ਨਰ ਸਵਪਨ ਸ਼ਰਮਾ ਵਲੋਂ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਦਫ਼ਤਰ ਵਿਖੇ ਪਹੁੰਚਿਆ ਗਿਆ ਹੈ ।
ਈ. ਡੀ. ਨੇ ਭੇਜੇ ਹਨ ਕਈ ਮੌਜੂਦਾ ਤੇ ਸੇਵਾਮੁਕਤ ਅਧਿਕਾਰੀਆਂ ਨੂੰ ਸੰਮੰਨ
ਭਰੋਸੇਯੋਗ ਸੂਤਰਾਂ ਅਨੁਸਾਰ ਭਾਰਤ ਦੇਸ਼ ਦੀ ਕੇਂਦਰੀ ਜਾਂਚ ਏਜੰਸੀ ਈ. ਡੀ. ਵੱਲੋਂ ਭੇਜੇ ਗਏ ਸੰਮਨ ਤਹਿਤ ਜੋ ਜਾਂਚ ਏਜੰਸੀ ਸਾਹਮਣੇ ਸਵਪਨ ਸ਼ਰਮਾ ਪੇਸ਼ ਹੋਏ ਹਨ ਦੇ ਚਲਦਿਆਂ ਈ. ਡੀ. ਵਲੋਂ ਕਈ ਮੌਜੂਦਾ ਅਤੇ ਰਿਟਾਇਰਡ ਹੋ ਚੁੱਕੇ ਆਈ. ਏ. ਐਸ. ਅਤੇ ਆਈ. ਪੀ. ਐਸ. ਅਧਿਕਾਰੀਆਂ ਨੂੰ ਸੰਮੰਨ ਭੇਜੇ ਗਏ ਹਨ ।









