ਸਮਾਣਾ ਦਾ ਵਸਨੀਕ ਕਰਨਵੀਰ ਸਿੰਘ ਮਾਹਲ ਬਣਿਆਂ ਕੈਨੇਡੀਅਨ ਪੁਲਸ ਅਧਿਕਾਰੀ

0
16
Karanvir Singh

ਸਮਾਣਾ, 7 ਅਕਤੂਬਰ 2026 : ਜਿਲਾ ਪਟਿਆਲਾ ਅਧੀਨ ਆਉਂਦੇ ਸ਼ਹਿਰ ਸਮਾਣਾ (Samana) ਦਾ ਵਸਨੀਕ ਨੌਜਵਾਨ ਕਰਨਵੀਰ ਸਿੰਘ ਮਾਹਲ ਕੈਨੇਡੀਅਨ ਪੁਲਸ ਅਧਿਕਾਰੀ (Canadian police officer) ਨਿਯੁਕਤ ਹੋਇਆ ਹੈ ।

ਕੀ ਦੱਸਿਆ ਕਰਨਵੀਰ ਸਿੰਘ ਦੇ ਪਿਤਾ ਨੇ

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਸ਼ਹਿਰ ਸਮਾਣਾ ਦੇ ਵਸਨੀਕ ਜਿਸ ਪੰਜਾਬੀ ਨੌਜਵਾਨ ਨੇ ਕੈਨੇੇਡਾ ਵਿਖੇ ਪੁਲਸ ਵਿਚ ਭਰਤੀ ਹੋ ਕੇ ਭਾਰਤ, ਪੰਜਾਬ, ਜਿਲਾ, ਸ਼ਹਿਰ ਤੇ ਮਾਪਿਆਂ ਦੇ ਨਾਲ-ਨਾਲ ਇਲਾਕੇ ਦਾ ਨਾਮ ਵੀ ਰੌੌਸ਼ਨ ਕੀਤਾ ਹੈ ਦੇ ਪਿਤਾ ਪਲਵਿੰਦਰ ਸਿੰਘ ਮਾਹਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਰਨਵੀਰ ਸਿੰਘ (Karanvir Singh) ਪੰਜਾਬ ਤੋਂ ਬੀ-ਟੈਕ ਦੀ ਡਿੱਗਰੀ ਹਾਸਲ ਕਰਨ ਤੋਂ ਬਾਅਦ ਉਚ ਸਿੱਖਿਆ ਅਤੇ ਰੋਜਗਾਰ ਦੇ ਮੌਕਿਆਂ ਲਈ ਕੈਨੇਡਾ ਜਾਣ ਦਾ ਫ਼ੈਸਲਾ ਕੀਤਾ ਸੀ ਤੇ ਕੈਨੇਡਾ ਪਹੁੰਚ ਕੇ ਕਰਨਵੀਰ ਵਲੋਂ ਚੇਨ ਐਂਡ ਸਪਲਾਈ ਵਿਸ਼ੇ ਵਿਚ ਡਿਪਲੋਮਾ ਕੀਤਾ ਗਿਆ ਸੀ ।

ਕੈਨੇਡਾ ਵਿਚ ਕਿਹੜਾ ਮਿਲਿਆ ਹੈ ਪੁਲਸ ਸਟੇਸ਼ਨ

ਪ੍ਰਾਪਤ ਸੂਚਨਾ ਮੁਤਾਬਕ ਕਰਨਵੀਰ ਸਿੰਘ ਜਿਸ ਵਲੋਂ ਸਾਲ 2024 ਵਿਚ ਹੀ ਕੈਨੇਡਾ ਪੁਲਸ ਵਿਚ ਭਰਤੀ ਹੋਇਆ ਗਿਆ ਸੀ ਨੇ ਪੁਲਿਸ ਵਿਭਾਗ ਦੀ ਦੋ ਸਾਲਾਂ ਦੀ ਸਖ਼ਤ ਟਰੇਨਿੰਗ ਪੂਰੀ ਕੀਤੀ ਅਤੇ ਟ੍ਰੇਨਿੰਗ ਦੌਰਾਨ ਉਸ ਨੇ ਸਰੀਰਕ ਸਮਰੱਥਾ, ਕਾਨੂੰਨੀ ਜਾਣਕਾਰੀ, ਅਨੁਸ਼ਾਸਨ ਅਤੇ ਲੋਕਾਂ ਨਾਲ ਜ਼ਿੰਮੇਵਾਰੀ ਨਾਲ ਪੇਸ਼ ਆਉਣ ਸਬੰਧੀ ਵਿਸ਼ੇਸ਼ ਸਿਖਲਾਈ ਪ੍ਰਾਪਤ ਕੀਤੀ । ਹੁਣ ਉਸ ਨੂੰ ਵਿਨੀਪੈਗ ਵਿਖੇ ਪੁਲਸ ਸਟੇਸ਼ਨ ਅਲਾਟ ਕੀਤਾ ਗਿਆ ਹੈ, ਜਿਥੇ ਉਹ ਅਪਣੀਆਂ ਸੇਵਾਵਾਂ ਨਿਭਾਏਗਾ ।

LEAVE A REPLY

Please enter your comment!
Please enter your name here