ਮਨੀਪੁਰ, 21 ਨਵੰਬਰ 2026 : ਭਾਰਤ ਦੇਸ਼ ਦੇ ਸੂਬੇ ਮਨੀਪੁਰ (Manipur) ਵਿਖੇ ਜਹਿਰੀਲੀ ਸ਼ਰਾਬ ਪੀਣ ਦੇ ਕਾਰਨ 15 ਵਿਅਕਤੀਆਂ ਦੀ ਮੌਤ (Death) ਹੋ ਜਾਣ ਦਾ ਘਟਨਾਕ੍ਰਮ ਵਾਪਰਨ ਦਾ ਸਮਾਚਾਰ ਹੈ ।
ਕਿੰਨੇ ਵਿਅਕਤੀਆਂ ਦੀ ਹੋ ਗਈ ਹਾਲਤ ਖਰਾਬ
ਮਿਲੀ ਜਾਣਕਾਰੀ ਅਨੁਸਾਰ ਮਨੀਪੁਰ ਦੇ ਚੰਦੇਲ ਜਿਲੇ ਵਿਖੇ ਜੋ ਜਹਿਰੀਲੀ ਸ਼ਰਾਬ (Poisonous alcohol) ਪੀਣ ਨਾਲ 15 ਵਿਅਕਤੀਆਂ ਦੀ ਮੌਤ ਹੋ ਗਈ ਤੇ 600 ਤੋਂ ਵਧ ਲੋਕਾਂ ਦੀ ਹਾਲਤ ਖਰਾਬ ਹੋ ਗਈ ਹੈ ਦੇ ਕਾਰਨ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਦੌਰਾਨ ਤਿੰਨ ਲੋਕਾਂ ਦੀ ਹਾਲਤ ਗੰਭੀਰ ਹੈ ।
ਪੁਲਸ ਨੇ ਕੀਤਾ ਹੈ ਜਹਿਰੀਲੀ ਸ਼ਰਾਬ ਮਾਮਲੇ ਵਿਚ ਕਈ ਲੋਕਾਂ ਨੂੰ ਗ੍ਰਿਫ਼ਤਾਰ
ਉਪਰੋਕਤ ਜਹਿਰੀਲੀ ਸ਼ਰਾਬ ਦੇ ਵਾਪਰੇ ਘਟਨਾਕ੍ਰਮ ਦੌਰਾਨ ਪੁਲਸ ਵਲੋਂ 10 ਵਿਅਕਤੀਆਂ ਨੂੰ ਗ੍ਰਿਫ਼ਤਾਰ (Arrest) ਕੀਤਾ ਗਿਆ ਹੈ । ਸ਼ਰਾਬ ਪੀਣ ਤੋਂ ਬਾਅਦ ਲੋਕ ਬਿਮਾਰ ਹੋ ਗਏ । ਹਾਲਾਂਕਿ ਉਨ੍ਹਾਂ ਕੋਲ ਇਸ ਬਾਰੇ ਕੋਈ ਪੱਕੀ ਜਾਣਕਾਰੀ ਨਹੀਂ ਹੈ ਕਿ ਇਹ ਸ਼ਰਾਬ ਕਿੱਥੋਂ ਲਿਆਂਦੀ ਗਈ ਸੀ । ਪੁਲਿਸ ਅਨੁਸਾਰ, ਪ੍ਰਭਾਵਿਤ ਵਿਅਕਤੀਆਂ ਵੱਲੋਂ ਪੀਤੀ ਗਈ ਸ਼ਰਾਬ ਮਨੀਪੁਰ ਦੇ ਕਾਕਚਿੰਗ ਜ਼ਿਲ੍ਹੇ ਵਿੱਚ ਸੁਗਨੂ ਤੋਂ ਖਰੀਦੀ ਗਈ ਸੀ। ਜਾਂਚ ਤੋਂ ਸੰਕੇਤ ਮਿਲਦਾ ਹੈ ਕਿ ਸ਼ਰਾਬ ਵਿੱਚ ਮੀਥੇਨੌਲ ਮਿਲਾਇਆ ਗਿਆ ਹੋ ਸਕਦਾ ਹੈ ।
ਪਹਿਲਾਂ ਵੀ ਵਾਪਰਿਆ ਸੀ ਜਹਿਰੀਲੀ ਸ਼ਰਾਬ ਵਾਲਾ ਮਾਮਲਾ
ਪ੍ਰਾਪਤ ਜਾਣਕਾਰੀ ਮੁਤਾਬਕ ਸਾਲ 2026 ਵਿੱਚ ਮੱਧ ਪ੍ਰਦੇਸ਼ ਅਤੇ ਗੁਜਰਾਤ ਸਮੇਤ 6 ਰਾਜਾਂ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ 120 ਤੋਂ ਵੱਧ ਲੋਕਾਂ ਦੀ ਜਾਨ ਚਲੀ ਗਈ ਸੀ । ਪੁਲਸ ਅਨੁਸਾਰ ਪ੍ਰਭਾਵਿਤ ਵਿਅਕਤੀਆਂ ਵੱਲੋਂ ਪੀਤੀ ਗਈ ਸ਼ਰਾਬ ਮਨੀਪੁਰ ਦੇ ਕਾਕਚਿੰਗ ਜਿ਼ਲ੍ਹੇ ਵਿੱਚ ਸੁਗਨੂ ਤੋਂ ਖਰੀਦੀ ਗਈ ਸੀ । ਜਾਂਚ ਤੋਂ ਸੰਕੇਤ ਮਿਲਦਾ ਹੈ ਕਿ ਸ਼ਰਾਬ ਵਿੱਚ ਮੀਥੇਨੌਲ ਮਿਲਾਇਆ ਗਿਆ ਹੋ ਸਕਦਾ ਹੈ ।
ਕੀ ਦੱਸਿਆ ਪੁਲਸ ਨੇ
ਪੁਲਸ ਨੇ ਦੱਸਿਆ ਕਿ ਚੰਦੇਲ ਜਿ਼ਲ੍ਹੇ ਦੇ ਅੰਦਰ ਸਥਾਨਕ ਪੱਧਰ ‘ਤੇ ਸ਼ਰਾਬ ਬਣਾਏ ਜਾਣ ਦਾ ਕੋਈ ਸਬੂਤ ਨਹੀਂ ਮਿਲਿਆ ਹੈ । ਇਸ ਲਈ, ਸ਼ੱਕ ਪ੍ਰਗਟਾਇਆ ਜਾ ਰਿਹਾ ਹੈ ਕਿ ਇਹ ਸ਼ਰਾਬ ਹੋਰ ਇਲਾਕਿਆਂ ਤੋਂ ਲਿਆਂਦੀ ਗਈ ਸੀ ਅਤੇ ਇੱਥੇ ਵੇਚੀ ਗਈ ਸੀ । ਪੁਲਸ ਫਿਲਹਾਲ ਉਨ੍ਹਾਂ ਲੋਕਾਂ ਦੀ ਭਾਲ ਕਰ ਰਹੀ ਹੈ ਜੋ ਇਹ ਸ਼ਰਾਬ ਸਪਲਾਈ ਕਰਨ ਦੇ ਜ਼ਿੰਮੇਵਾਰ ਹਨ ।









