ਉਤਰ ਪ੍ਰਦੇਸ਼, 21 ਨਵੰਬਰ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਜਿਲਾ ਬਾਰਾਬੰਕੀ ਵਿਖੇ ਐਂਬੂਲੈਂਸ ਦੇ ਤੇਜ਼ ਰਫ਼ਤਾਰ ਪਿਕਅਪ ਨਾਲ ਟਕਰਾਅ ਜਾਣ ਕਾਰਨ ਪੰਜ ਦੀ ਮੌਤ (Death) ਹੋ ਗਈ ਹੈ ।
ਕਿਥੇ ਜਾ ਰਹੀ ਸੀ ਐਂਬੂਲੈਂਸ
ਮਿਲੀ ਜਾਣਕਾਰੀ ਅਨੁਸਾਰ ਉਕਤ ਉਕਤ ਐਂਬੂਲੈਂਸ ਜੈਪੁਰ ਤੋਂ ਬੰਗਾਲ ਜਾ ਰਹੀ ਤੇ ਸੜਕ ਹਾਦਸਾ (Road Accident) ਪੁਰਵਾਂਚਲ ਐਕਸਪ੍ਰੈਸਵੇਅ ਦੇ ਕੰਢੇ ਖੜ੍ਹੇ ਇਕ ਪਿਕਅਪ ਵਾਹਨ ਨਾਲ ਟਕਰਾ ਜਾਣ ਕਾਰਨ ਵਾਪਰਿਆ। ਜਾਣਕਾਰੀ ਮੁਤਾਬਕ ਉਕਤ ਐਂਬੂਲੈਂਸ ਵਿਚ ਸਵਾਰ ਵਿਅਕਤੀਆਂ ਵਲੋਂ ਪਹਿਲਾਂ ਹੀ ਇਕ ਲਾਸ਼ ਨੂੰ ਲਿਜਾਇਆ ਜਾ ਰਿਹਾ ਸੀ ਤੇ ਉਪਰੋਂ ਦੀ ਸੜਕ ਹਾਦਸਾ ਵਾਪਰਨ ਤੇ ਪੰਜ ਹੋਰ ਵਿਅਕਤੀਆਂ ਦੀ ਮੌਤ ਹੋੋ ਗਈ ।
ਪੁਲਸ ਨੇ ਦਰਵਾਜ਼ੇ ਤੋੜ ਕੇ ਕੱਢਿਆ ਬਾਹਰ
ਪ੍ਰਾਪਤ ਸੂਚਨਾ ਮੁਤਾਬਕ ਉਪਰੋਕਤ ਵਾਪਰੇ ਸੜਕ ਹਾਦਸੇ ਵਿਚ ਮੌਤ ਦੇ ਘਾਟ ਉਤਰੇ ਵਿਅਕਤੀਆਂ ਨੂੰ ਪੁਲਸ ਵਲੋਂ ਐਂਬੂਲੈਂਸ (Ambulance) ਦੇ ਦਰਵਾਜ਼ੇ ਤੋੜ ਕੇ ਬਾਹਰ ਕੱਢਿਆ ਗਿਆ । ਕਿਉਂਕਿ ਤੇਜ ਰਫ਼ਤਾਰ ਐਂਬੂਲੈਂਸ ਇੰਨੀ ਤੇਜ ਖੜ੍ਹੇ ਟਰੱਕ ਵਿਚ ਵੱਜੀ ਕਿ ਬੁਰੀ ਤਰ੍ਹਾਂ ਟੁੱਟ ਭੱਜ ਗਈ । ਪੁਲਸ ਦੀ ਮੁੱਢਲੀ ਜਾਂਚ ਤੋਂ ਪਤਾ ਲੱਗਦਾ ਹੈ ਕਿ ਇਹ ਹਾਦਸਾ ਡਰਾਈਵਰ ਨੂੰ ਝਪਕੀ ਆ ਜਾਣ ਕਾਰਨ ਵਾਪਰਿਆ ।









