ਗੋਰਖਪੁਰ ਵਿੱਚ ਡਾਕਟਰ ਨੇ 8ਵੀਂ ਮੰਜਿ਼ਲ ਤੋਂ ਛਾਲ ਮਾਰ ਕੇ ਦਿੱਤੀ ਜਾਨ

0
26
Gorakhpur Suicide

ਗੋਰਖਪੁਰ, 14 ਅਗਸਤ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਸ਼ਹਿਰ ਗੋਰਖਪੁਰ ਵਿਖੇ ਇਕ ਡਾਕਟਰ ਵਲੋਂ 8ਵੀਂ ਮੰਜਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ (Suicide) ਕਰ ਲਏ ਜਾਣ ਦਾ ਸਮਾਚਾਰ ਹੈ ।

ਕੌਣ ਹੈ ਇਹ ਡਾਕਟਰ

ਮਿਲੀ ਜਾਣਕਾਰੀ ਅਨੁਸਾਰ ਗੋਰਖਪੁਰ (Gorakhpur) ਵਿਖੇ ਜੋ ਇਕ ਪਸ਼ੂਆਂ ਦੇ ਡਾਕਟਰ ਵਲੋਂ ਬਸੰਤ ਇਨਕਲੇਵ ਅਪਾਰਟਮੈਂਟ (Basant Enclave Apartment) ਦੀ 8ਵੀਂ ਮੰਜਿ਼ਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਗਈ ਹੈ ਦੀ ਪਛਾਣ 45 ਸਾਲਾ ਡਾਕਟਰ ਪ੍ਰਮਾਤਮਾ ਸਿੰਘ (Dr. Parmatma Singh) ਦੇ ਤੌਰ ‘ਤੇ ਹੋਈ ਹੈ । ਜਾਣਕਾਰੀ ਮੁਤਾਬਕ ਪੁਲਸ ਨੂੰ ਮੌਕੇ ਤੋਂ ਇੱਕ ਸੁਸਾਈਡ ਨੋਟ ਮਿਲਿਆ ਹੈ, ਜਿਸ ਵਿੱਚ ਠੱਗੀ ਦੇ ਮਾਮਲੇ ਵਿੱਚ ਜੇਲ੍ਹ ਭੇਜੀ ਗਈ ਗਰਿਮਾ ਸਿੰਘ ਦਾ ਨਾਮ ਲਿਖਿਆ ਹੈ ।

ਕੀ ਦੱਸਿਆ ਪੁਲਸ ਨੇ

ਪੁਲਸ ਮੁਤਾਬਕ ਡਾ. ਪ੍ਰਮਾਤਮਾ ਸਿੰਘ ਨੇ 5 ਅਗਸਤ ਨੂੰ ਏਮਜ਼ ਥਾਣੇ ਵਿੱਚ ਗਰਿਮਾ ਸਿੰਘ ਅਤੇ ਉਸ ਦੇ ਗਿਰੋਹ ਖਿ਼ਲਾਫ਼ 1.40 ਕਰੋੜ ਰੁਪਏ ਦੀ ਠੱਗੀ ਦਾ ਮਾਮਲਾ ਦਰਜ ਕਰਵਾਇਆ ਸੀ । ਪੁਲਸ ਇਸ ਮਾਮਲੇ ਵਿੱਚ ਗਰਿਮਾ ਅਤੇ ਉਸ ਦੇ ਪਿਤਾ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਚੁੱਕੀ ਹੈ । ਗਿਰੋਹ ਖ਼ਿਲਾਫ਼ ਹੋਰ ਥਾਣਿਆਂ ਵਿੱਚ ਵੀ ਮਾਮਲੇ ਦਰਜ ਹਨ ।

ਸੁਸਾਇਡ ਨੋਟ ਵਿਚ ਲਿਖੀਆਂ ਗੱਲਾਂ ਮੁਤਾਬਕ ਜਾਂਚ ਜਾਰੀ

ਸੀ. ਓ. ਗੋਰਖਨਾਥ ਰਵੀ ਕੁਮਾਰ ਸਿੰਘ ਨੇ ਦੱਸਿਆ ਕਿ ਸਵੇਰੇ ਕਰੀਬ 9.40 ਵਜੇ ਅਪਾਰਟਮੈਂਟ ਦੀ 8ਵੀਂ ਮੰਜਿ਼ਲ ਤੋਂ ਡਾਕਟਰ ਦੇ ਛਾਲ ਮਾਰਨ ਦੀ ਸੂਚਨਾ ਮਿਲੀ । ਪਰਿਵਾਰਕ ਮੈਂਬਰ ਉਨ੍ਹਾਂ ਨੂੰ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ । ਪੁਲਸ ਸੁਸਾਈਡ ਨੋਟ (Suicide note) ਅਤੇ ਠੱਗੀ ਦੇ ਮਾਮਲੇ ਨਾਲ ਜੁੜੇ ਤੱਥਾਂ ਦੀ ਜਾਂਚ ਕਰ ਰਹੀ ਹੈ ।

LEAVE A REPLY

Please enter your comment!
Please enter your name here