ਆਨ-ਲਾਈਨ ਗੇਮਿੰਗ ਵਿਚ ਪੈਸਾ ਹਾਰਨ ਵਾਲੇ ਨੌਜਵਾਨ ਨੇ ਕੀਤਾ ਤਿੰਨ ਦਾ ਕਤਲ

0
34
Aasam Murder

ਗੁਹਾਟੀ, 18 ਨਵੰਬਰ 2026 : ਭਾਰਤ ਦੇਸ਼ ਦੇ ਸੂਬੇ ਅਸਾਮ ਦੇ ਡਿਬਰੂਗੜ੍ਹ (Dibrugarh) ਵਿਖੇ ਆਨ-ਲਾਈਨ ਗੇਮਿੰਗ ਵਿਚ 4 ਲੱਖ ਰੁਪਏ ਹਾਰ ਚੁੱਕੇ ਨੌਜਵਾਨ ਨੇ ਤਿੰਨ ਵਿਅਕਤੀਆਂ ਦਾ ਕਤਲ (Murder) ਕਰ ਦਿੱਤਾ ।

ਕੌਣ -ਕੌਣ ਹਨ ਜਿਨ੍ਹਾਂ ਦਾ ਕਰ ਦਿੱਤਾ ਗਿਆ ਕਤਲ

ਮਿਲੀ ਜਾਣਕਾਰੀ ਡਿਬਰੂਗੜ੍ਹ ਵਿਖੇ ਜੋ ਇਕ ਨੌਜਵਾਨ ਨੇ ਆਪਣੇ ਪਿਤਾ ਤੋਂ ਲਏ ਚਾਰ ਲੱਖ ਰੁਪਏ ਆਨ-ਲਾਈਨ ਗੇਮਿੰਗ ਵਿਚ ਹਾਰਨ ਤੋਂ ਬਾਅਦ ਉਨ੍ਹਾਂ ਪੈਸਿਆਂ ਦੀ ਰਿਕਵਰੀ ਕਰਨ ਲਈ ਜਿਸ ਘਰ ਵਿਚ ਕਿਰਾਏਦਾਰ ਸੀ ਦੇੇ ਮੈਂਬਰਾਂ ਨੂੰ ਹੀ ਕਤਲ ਕਰ ਦਿੱਤਾ ਹੈ ਦੀ ਪਛਾਣ ਐਲੀਜ਼ਾ ਭੂਈਆਂ, ਨਿਹਾਰਿਕਾ ਅਤੇ ਚੰਦਰਕਾਂਤ ਭੂਈਆਂ ਦੇ ਤੌਰ ‘ਤੇ ਹੋਈ ਹੈ ।

ਕੌਣ ਹੈ ਜਿਸਨੇ ਦਿੱਤਾ ਦੋਸਤ ਨਾਲ ਮਿਲ ਕੇ ਘਟਨਾ ਨੂੰ ਅੰਜਾਮ

ਪ੍ਰਾਪਤ ਸੂਚਨਾ ਮੁਤਾਬਕ ਉਪਰੋਕਤ ਵਾਪਰੇ ਕਤਲ ਦੇ ਘਟਨਾਕ੍ਰਮ ਨੂੰ ਅੰਜਾਮ ਦੇਣ ਵਾਲੇ ਦੋਹਾਂ ਵਿਅਕਤੀਆਂ ਜਿਨ੍ਹਾਂ ਨੂੰ ਪੁਲਸ ਵਲੋਂ ਰੇਲ ਗੱਡੀ ਰਾਹੀਂ ਫਰਾਰ ਹੋਣ ਵੇਲੇ ਗ੍ਰਿਫ਼ਤਾਰ (Arrest) ਕਰ ਲਿਆ ਦੀ ਪਛਾਣ ਰਾਜੂ ਦਾਸ ਅਤੇ ਦੂਸਰੇ ਦੀ ਪਛਾਣ ਅਮੀਰ ਦਾਸ ਦੇ ਤੌਰ ‘ਤੇ ਹੋਈ ਹੈ ।

ਕਿਸ ਤਰ੍ਹਾਂ ਦਿੱਤਾ ਗਿਆ ਘਟਨਾ ਨੂੰ ਅੰਜਾਮ

ਪੁਲਸ ਮੁਤਾਬਕ ਉਕਤ ਦੋਹਾਂ ਵਲੋਂ ਪੈਸੇ ਹਾਰਨ ਤੋੋਂ ਬਾਅਦ ਉਕਤ ਵਿਅਕਤੀਆਂ ‘ਤੇ ਲੋਹੇ ਦੀ ਰਾਡ ਅਤੇ ਹਥੌੜੇ ਨਾਲ ਹਮਲਾ ਕੀਤਾ ਗਿਆ ਤੇ ਇਸ ਕਤਲ ਦੇ ਘਟਨਾਕ੍ਰਮ ਨੂੰ ਕਿਸੇ ਵਿਅਕਤੀਆਂ ਵਲੋਂ ਲੁੱਟ-ਖਸੁੱਟ ਦੀ ਵਾਰਦਾਤ ਦਾ ਰੂਪ ਦੇਣ ਦੀ ਕੋਸਿ਼ਸ਼ ਕੀਤੀ ਗਈ ।

LEAVE A REPLY

Please enter your comment!
Please enter your name here