ਕੇਰਲਮ `ਚ ਸੀ. ਬੀ. ਆਈ. ਨੇ ਸੰਭਾਲੀ `ਵਿਸ਼ਵਦੀਪਤੀ` ਨਿਵੇਸ਼ ਘਪਲੇ ਦੀ ਜਾਂਚ

0
29
CBI

ਕੋਚੀ, 10 ਅਕਤੂਬਰ 2026 : ਭਾਰਤ ਦੇਸ਼ ਦੇ ਸੂਬੇ ਕੇਰਲਾ ਦੀ ਹਾਈ ਕੋਰਟ (Kerala High Court) ਦੇ ਹੁਕਮਾਂ ‘ਤੇ ਸੀ. ਬੀ. ਆਈ. ਵਲੋਂ ਵਿਸ਼ਵਦੀਪਤੀ ਨਿਵੇਸ਼ ਘਪਲੇ ਦੀ ਜਾਂਚ ਆਪਣੇ ਹੱਥਾਂ ਵਿਚ ਲਈ ਗਈ ਹੈ।

ਕਿੰਨੇ ਕਰੋੜ ਦੇ ਘਪਲੇ ਦੀ ਹੈ ਇਹ ਜਾਂਚ

ਮਿਲੀ ਜਾਣਕਾਰੀ ਅਨੁਸਾਰ ਹਾਈ ਕੋਰਟ ਦੇ ਨਿਰਦੇਸ਼ਾਂ ਤੋਂ ਬਾਅਦ ਜੋ ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਨੇ ਕੇਰਲਮ ‘ਚ ਵਿਸ਼ਵਦੀਪਤੀ ਮਲਟੀ-ਸਟੇਟ ਐਗਰੀ-ਕੋਆਪਰੇਟਿਵ ਸੋਸਾਇਟੀ ਲਿਮਟਿਡ (Vishwadeepti Multi-State Agri-Cooperative Society Ltd) ਨਾਲ ਜੁੜੇ ਕਥਿਤ ਨਿਵੇਸ਼ ਘਪਲੇ ਦੀ ਜਾਂਚ ਆਪਣੇ ਹੱਥਾਂ `ਚ ਲੈ ਲਈ ਹੈ ਇਹ 65 ਕਰੋੜ ਦੇ ਘਪਲੇ ਦੀ ਹੈ ।

ਕਿੰਨੇ ਮੁਲਜਮਾਂ ਨੂੰ ਕੀਤਾ ਗਿਆ ਹੈ ਨਾਮਜਦ

ਸੀ. ਬੀ. ਆਈ. (CBI) ਦੀ ਕੋਚੀ ਸਥਿਤ ਭ੍ਰਿਸ਼ਟਾਚਾਰ ਵਿਰੋਧੀ ਇਕਾਈ ਨੇ 29 ਸਤੰਬਰ ਨੂੰ ਕਈ ਜਮ੍ਹਾਂ ਯੋਜਨਾਵਾਂ ‘ਤੇ ਪਾਬੰਦੀ ਲਾਉਣ ਵਾਲੇ ਐਕਟ ‘ਤੇ ਆਈ. ਪੀ. ਸੀ. ਦੀਆਂ ਵੱਖ-ਵੱਖ ਧਾਰਾਵਾਂ ਹੇਠ ਇਕ ਐੱਫ. ਆਈ. ਆਰ. ਦਰਜ ਕੀਤੀ ਸੀ । ਐੱਫ. ਆਈ. ਆਰ. ‘ਚ ਅਪਰਾਧਿਕ ਸਾਜ਼ਿਸ਼ ਤੇ ਧੋਖਾਦੇਹੀ ਦਾ ਦੋਸ਼ ਲਾਇਆ ਗਿਆ ਹੈ । ਅਧਿਕਾਰੀਆਂ ਅਨੁਸਾਰ ਮਾਮਲੇ ‘ਚ 12 ਮੁਲਜ਼ਮਾਂ ਨੂੰ ਨਾਮਜ਼ਦ ਕੀਤਾ ਗਿਆ ਹੈ ਜਿਨ੍ਹਾਂ ‘ਚ ਸਹਿਕਾਰੀ ਸਭਾ, ਬੋਰਡ ਦੇ 11 ਮੈਂਬਰ ਅਤੇ ਪ੍ਰਮੋਟਰ ਸ਼ਾਮਲ ਹਨ ।

ਕੀ ਦੋਸ਼ ਲਗਾਇਆ ਗਿਆ ਹੈ ਐਫ. ਆਈ. ਆਰ. ਵਿਚ

ਐੱਫ. ਆਈ. ਆਰ. ‘ਚ ਦੋਸ਼ ਲਾਇਆ ਗਿਆ ਹੈ ਕਿ ਸਹਿਕਾਰੀ ਸਭਾ ਨੇ 12 ਤੋਂ 14.5 ਫੀਸਦੀ ਤੱਕ ਵਿਆਜ ਦੇਣ ਦਾ ਵਾਅਦਾ ਕਰ ਕੇ ਲੋਕਾਂ ਨੂੰ ਪੈਸੇ ਜਮ੍ਹਾ ਕਰਵਾਉਣ ਲਈ ਲੁਭਾਇਆ ਸੀ । ਕਮੇਟੀ, ਇਸ ਦੇ ਪ੍ਰਮੋਟਰ ਤੇ ਨਿਰਦੇਸ਼ਕ ਮੂਲ ਰਕਮ ਨੂੰ ਵਿਆਜ ਸਮੇਤ ਵਾਪਸ ਕਰਨ ‘ਚ ਅਸਫਲ ਰਹੇ ।

LEAVE A REPLY

Please enter your comment!
Please enter your name here