ਗੁਲਦਾਰ ਦੇ ਹਮਲੇ ਕਾਰਨ ਇਕ ਨਾਬਾਲਗ ਮਾਸੂਮ ਬੱਚੇ ਦੀ ਹੋਈ ਮੌਤ

0
22
guldar attack

ਬਿਜਨੌਰ, 20 ਅਗਸਤ 2026 : ਭਾਰਤ ਦੇਸ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਜਿਲਾ ਬਿਜਨੌਰ ਦੇ ਨਜੀਬਾਬਾਦ ਵਿਖੇ ਇਕ ਗੁਲਦਾਰ (Guldar) ਵਲੋਂ ਮਾਸੂਮ ਬੱਚੇ ਨੂੰ ਮੌਤ (Death) ਦੇ ਘਾਟ ਉਤਾਰ ਦਿੱਤਾ ਗਿਆ ਹੈ ।

ਕੌਣ ਹੈ ਇਹ ਮਾਸੂਮ ਬੱਚਾ

ਮਿਲੀ ਜਾਣਕਾਰੀ ਅਨੁਸਾਰ ਬਿਜਨੌਰ ਦੇ ਨਜੀਬਾਬਾਦ ਖੇਤਰ ਅਧੀਨ ਆਉਂਦੇ ਪਿੰਡ ਖੁਸ਼ਹਾਲਪੁਰ ਮੜਕਾ (Village Khushalpur Marka) ਵਿਖੇ ਜੋ ਇਕ ਗੁਲਦਾਰ ਵਲੋਂ 7 ਸਾਲਾ ਮਾਸੂਮ ਬੱਚੇ ਨੂੰ ਚੁੱਕ ਕੇ ਲਿਜਾਉਣ ਤੋਂ ਬਾਅਦ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ ਦੀ ਪਛਾਣ ਅਨਿਕੇਤ ਕਸ਼ਯਪ ਦੇ ਤੌਰ ‘ਤੇ ਹੋਈ ਹੈ । ਉਕਤ ਮਾਸੂਮ ਦੀ ਲਾਸ਼ ਘਰ ਤੋਂ ਥੋੜੀ ਦੂਰ ਸਥਿਤ ਖੇਤਾਂ ਵਿਚ ਬਹੁਤ ਹੀ ਮਾੜੀ ਹਾਲਤ ਵਿਚ ਪਈ ਮਿਲੀ ਹੈ ।

ਪਿੰਡ ਵਾਸੀਆਂ ਕੀਤੀ ਜੰਗਲਾਤ ਵਿਭਾਗ ਤੋਂ ਗੁਲਦਾਰ ਨੂੰ ਪਕੜਨ ਦੀ ਮੰਗ

ਪ੍ਰਾਪਤ ਸੂਚਨਾ ਮੁਤਾਬਕ ਉਕਤ ਖੇਤਰ ਵਿਚ ਗੁਲਦਾਰ ਦੇ ਹਮਲਿਆਂ ਦਾ ਸਿਲਸਿਲਾ ਲਗਾਤਾਰ ਵਧਦੇ ਜਾਣ ਦੇ ਚਲਦਿਆਂ ਜਾ ਰਹੀਆਂ ਮਨੁੱਖੀ ਜਾਨਾਂ ਨੂੰ ਰੋਕਣ ਦੇ ਚਲਦਿਆਂ ਪਿੰਡ ਵਾਸੀਆਂ ਨੇ ਜੰਗਲਾਤ ਵਿਭਾਗ (Forest Department) ਤੋਂ ਮੰਗ ਕੀਤੀ ਹੈ ਕਿ ਉਹ ਸਮਾਂ ਰਹਿੰਦੇ ਗੁਲਦਾਰ ਨੂੰ ਪਕੜਨ ਨਹੀਂ ਤਾਂ ਇਸੇ ਤਰ੍ਹਾਂ ਪਹਿਲਾਂ ਵਾਂਗ ਹੀ ਗੁਲਦਾਰ ਵਲੋਂ ਮਨੁੱਖੀ ਜਾਨਾਂ ਲਈਆਂ ਜਾਂਦੀਆਂ ਰਹਿਣਗੀਆਂ ।

ਕੀ ਆਖਿਆ ਜੰਗਲਾਤ ਵਿਭਾਗ ਦੇ ਅਧਿਕਾਰੀ ਨੇ

ਉਕਤ ਖੇਤਰ ਨੂੰ ਲੱਗਦੇ ਜੰਗਲਾਤ ਵਭਾਗ ਦੇ ਅਧਿਕਾਰੀਆਂ ਨੂੰ ਜਦੋਂ ਸੂਚਨਾ ਦਿੱਤੀ ਗਈ ਤਾਂ ਉਨ੍ਹਾਂ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ । ਰੇਂਜਰ ਰਾਮਕੁਮਾਰ ਨੇ ਦੱਸਿਆ ਕਿ ਲਾਸ਼ ਨੂੰ ਪੋਸਟਮਾਰਟਮ (Postmortem) ਲਈ ਭੇਜਣ ਤੋਂ ਇਲਾਵਾ ਗੁਲਦਾਰ ਦੀ ਫੜੋ-ਫੜੀ ਲਈ ਪਿੰਜਰਾ ਵੀ ਲਗਾ ਦਿੱਤਾ ਗਿਆ ਹੈ । ਦੱਸਣਯੋਗ ਹੈ ਕਿ ਇਸ ਸਾਲ ਜਿਲੇ ਵਿਚ ਗੁਲਦਾਰ ਦੇ ਹਮਲਿਆਂ ਕਾਰਨ ਜਿਥੇ ਚਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ, ਉਥੇ ਪਿਛਲੇ ਚਾਰ ਸਾਲਾਂ ਵਿਚ 38 ਲੋਕ ਆਪਣੀ ਜਾਨ ਗੁਆ ਚੁੱਕੇ ਹਨ ।

LEAVE A REPLY

Please enter your comment!
Please enter your name here