ਝਾਂਸੀ, 30 ਸਤੰਬਰ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਜਿਲਾ ਝਾਂਸੀ ਵਿਖੇ ਸੁਖਨਈ ਨਦੀ ਵਿਖੇ ਸ਼ਰਾਧ ਰਸਮ ਦੌਰਾਨ ਨਹਾਉਣ ਗਏ ਪੰਜ ਵਿਅਕਤੀਆਂ ਦੀ ਡੁੱਬਣ ਕਾਰਨ ਮੌਤ (Death) ਹੋ ਗਈ ਹੈ ।
ਕੌਣ ਕੌਣ ਹਨ ਇਹ ਵਿਅਕਤੀ
ਮਿਲੀ ਜਾਣਕਾਰੀ ਅਨੁਸਾਰ ਉੱਤਰ ਪ੍ਰਦੇਸ਼ ਦੇ ਝਾਂਸੀ ਜ਼ਿਲ੍ਹੇ (Jhansi District) ਦੇ ਮੌਰਾਨੀਪੁਰ ਖੇਤਰ ’ਚ ਜੋ ਸ਼ਰਾਧ ਰਸਮ ਦੌਰਾਨ ਪੰਜ ਲੋਕ ਸੁਖਨਈ ਨਦੀ (Sukhnai River) ਵਿਚ ਡੁੱਬਣ ਕਰਕੇੇ ਮੌਤ ਦੇ ਘਾਟ ਉਤਰ ਗਏ ਦੀ ਪਛਾਣ ਅਨੂਪ ਤਿਵਾੜੀ (40), ਉਨ੍ਹਾਂ ਦਾ 12 ਸਾਲਾ ਪੁੱਤਰ ਅਰਪਿਤ, ਰਿਸ਼ਤੇਦਾਰ ਅਭਿਨਵ (24), ਸ਼੍ਰੇਆਂਸ਼ (22) ਅਤੇ ਛੋਟੇ ਉਰਫ਼ ਪੁਸ਼ਕਰ (25) ਵਜੋਂ ਹੋਈ ਹੈ ।
ਕੀ ਦੱਸਿਆ ਪੁਲਸ ਸਰਕਲ ਅਫ਼ਸਰ ਨ
ਪੁਲਸ ਸਰਕਲ ਅਫ਼ਸਰ ਰਤਨੇਸ਼ਵਰ ਕੁਮਾਰ ਸਿੰਘ ਨੇ ਦਸਿਆ ਕਿ ਮੌਰਾਨੀਪੁਰ ਥਾਣਾ ਖੇਤਰ ਦੇ ਦੇਵੀ ਸਿੰਘਪੁਰ ਦੇ ਕੁਝ ਲੋਕ ਬੀਤੇ ਦਿਨ ਦੁਪਹਿਰ 1 ਵਜੇ ਦੇ ਕਰੀਬ ਸ਼ਰਾਧ ਰਸਮ ਲਈ ਸੁਖਨਈ ਨਦੀ ਵਿਚ ਨਹਾਉਣ ਗਏ ਸਨ ਉਦੋਂ ਉਹ ਡੁੱਬਣ (Drowning) ਲੱਗੇ । ਰਤਨੇਸ਼ਵਰ ਕੁਮਾਰ ਸਿੰਘ ਦੇ ਅਨੁਸਾਰ ਉਨ੍ਹਾਂ ਨੂੰ ਬਚਾਉਣ ਲਈ ਪਰਿਵਾਰ ਦੇ ਕੁਝ ਹੋਰ ਮੈਂਬਰ ਵੀ ਡੂੰਘੇ ਪਾਣੀ ਵਿਚ ਉਤਰੇ ਪਰ ਉਹ ਵੀ ਡੁੱਬ ਗਏ । ਪੁਲਸ ਨੇ ਲਾਸ਼ਾਂ ਬਰਾਮਦ ਕਰ ਕੇ ਪੋਸਟਮਾਰਟਮ (Postmortem) ਲਈ ਭੇਜ ਦਿਤੀਆਂ ।









