ਗੁਰਪਤਵੰਤ ਪਨੂੰ ਕਤਲ ਸਾਜਿਸ਼ ਮਾਮਲੇ ਵਿਚ ਭਾਰਤੀ ਨਾਗਰਿਕ ਨੂੰ ਹੋਈ ਕੈਦ

0
36
Nikhil son

ਅਮਰੀਕਾ, 21 ਨਵੰਬਰ 2026 : ਗਰਮਖਿਆਲੀ ਗੁਰਪਤਵੰਤ ਪਨੂੰ (Gurpatwant Pannu) ਦਾ ਕਤਲ ਕਰਨ ਦੀ ਸਾਜਿਸ਼ ਮਾਮਲੇ ਵਿਚ ਭਾਰਤੀ ਨਾਗਰਿਕ ਨੂੰ ਅਮਰੀਕੀ ਅਦਾਲਤ (American Court) ਵਲੋਂ ਸਜ਼ਾ ਸੁਣਾ ਦਿੱਤੀ ਗਈ ਹੈ ।

ਕਿੰਨੇ ਸਾਲ ਦੀ ਸੁਣਾਈ ਗਈ ਹੈ ਸਜ਼ਾ

ਮਿਲੀ ਜਾਣਕਾਰੀ ਅਨੁਸਾਰ ਅਮਰੀਕੀ ਅਦਾਲਤ ਵਲੋਂ ਜੋ ਗਰਮਖਿਆਲੀ ਗੁਰਪਤਵੰਤ ਸਿੰਘ ਪੰਨੂ ਦੀ ਹੱਤਿਆ ਦੀ ਸਾਜਿ਼ਸ਼ ਦੇ ਸਬੰਧ ਵਿੱਚ ਭਾਰਤੀ ਨਾਗਰਿਕ ਨਿਖਿਲ ਗੁਪਤਾ (Nikhil Gupta) ਨੂੰ ਸਜ਼ਾ ਸੁਣਾਈ ਗਈ ਹੈ ਉਹ 19 ਸਾਲ 7 ਮਹੀਨਿਆਂ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ । ਦੱਸਣਯੋਗ ਹੈ ਕਿ ਇਸ ਸਾਲ ਦੇ ਸ਼ੁਰੂ ਵਿੱਚ, 55 ਸਾਲਾ ਨਿਖਿਲ ਨੇ ਕਤਲ ਕਰਨ ਲਈ ਉਕਸਾਉਣ, ਕਤਲ ਦੀ ਸਾਜਿ਼ਸ਼ ਰਚਣ ਅਤੇ ਮਨੀ ਲਾਂਡਰਿੰਗ ਦੇ ਦੋਸ਼ਾਂ ਵਿੱਚ ਆਪਣਾ ਗੁਨਾਹ ਕਬੂਲ ਕਰ ਲਿਆ ।

ਸਜ਼ਾ ਸੁਣਾਏ ਦੌਰਾਨ ਨਿਖਿਲ ਨੇ ਅਦਾਲਤ ਵਿਚ ਕੀ ਆਖਿਆ

ਪ੍ਰਾਪਤ ਸੂਚਨਾ ਮੁਤਾਬਕ ਬੀਤੇੇ ਦਿਨ ਸ਼ੁੱਕਰਵਾਰ ਨੂੰ ਜਦੋਂ ਨਿਖਿਲ ਨੂੰ ਸਜ਼ਾ ਸੁਣਾਈ ਜਾ ਰਹੀ ਸੀ ਤਾਂ ਉਸ ਸਮੇਂ ਨਿਖਿਲ ਵਲੋਂ ਅਦਾਲਤ ਵਿੱਚ ਪੰਨੂ ਤੋਂ ਮੁਆਫ਼ੀ ਵੀ ਮੰਗੀ ਗਈ ਤੇ ਕਿਹਾ ਕਿ ਉਸ ਨੂੰ ਆਪਣੇ ਕੀਤੇ ‘ਤੇ ਪਛਤਾਵਾ ਹੈ ਅਤੇ ਉਹ ਇਸ ਨੂੰ ਬਦਲ ਨਹੀਂ ਸਕਦਾ । ਨਿਊਯਾਰਕ ਦੀ ਦੱਖਣੀ ਜਿ਼ਲ੍ਹਾ ਅਦਾਲਤ ਦੇ ਜੱਜ ਵਿਕਟਰ ਮਰੇਰੋ ਨੇ ਲਗਭਗ 80 ਮਿੰਟ ਚੱਲੀ ਸੁਣਵਾਈ ਤੋਂ ਬਾਅਦ ਇਹ ਫੈਸਲਾ ਸੁਣਾਇਆ ।

LEAVE A REPLY

Please enter your comment!
Please enter your name here