ਨਵੀਂ ਦਿੱਲੀ, 10 ਅਕਤੂਬਰ 2026 : ਪ੍ਰਸਿੱਧ ਭਾਰਤੀ ਯੂ-ਟਿਊਬਰ ਧਰੁਵ ਰਾਠੀ (YouTuber Dhruv Rathee) ਨੂੰ ਹਰਿਆਣਾ ਦੇ ਗੁਰੂਗ੍ਰਾਮ ਵਿਖੇ ਬਣੇ ਘਰ ਵਿਚ ਹੀ ਪੁਲਸ ਵਲੋਂ ਹਿਰਾਸਤ ਵਿਚ ਲਿਆ ਗਿਆ ਹੈ ।
ਹੋਰ ਕਿਸ ਕਿਸ ਨੂੰ ਕੀਤਾ ਗਿਆ ਹੈ ਨਜ਼ਰਬੰਦ
ਮਿਲੀ ਜਾਣਕਾਰੀ ਅਨੁਸਾਰ ਜੰਤਰ-ਮੰਤਰ ‘ਤੇ ਕਾਕਰੋਚ ਜਨਤਾ ਪਾਰਟੀ (Cockroach Janata Party) ਦੇ ਵਿਰੋਧ ਪ੍ਰਦਰਸ਼ਨ ਤੋਂ ਪਹਿਲਾਂ, ਦਿੱਲੀ ਪੁਲਿਸ ਨੇ ਗੁਰੂਗ੍ਰਾਮ ਵਿੱਚ ਯੂਟਿਊਬਰ ਧਰੁਵ ਰਾਠੀ ਨੂੰ ਹਿਰਾਸਤ (Custody) ਵਿੱਚ ਲੈ ਲਿਆ ਦੇ ਚਲਦਿਆਂ ਪੁਲਸ ਵਲੋਂ ਸਿਰਸਾ ਦੇ ਕਾਲਾਂਵਾਲੀ ਤੋਂ ਕਾਂਗਰਸ ਵਿਧਾਇਕ ਸ਼ੀਸ਼ਪਾਲ ਕਰਾਲਾ ਸਮੇਤ ਕਈ ਪ੍ਰਮੁੱਖ ਨੇਤਾਵਾਂ ਨੂੰ ਘਰ ਵਿੱਚ ਨਜ਼ਰਬੰਦ ਕਰ ਦਿੱਤਾ ਹੈ। ਰੋਹਤਕ ਵਿੱਚ, ਕਿਸਾਨ ਆਗੂ ਮੋਨਿਕਾ ਨੈਨ ਅਤੇ ਗੁਰੂਗ੍ਰਾਮ ਦੀ ਮਹਿਲਾ ਡਾਕਟਰ ਸਾਰਿਕਾ ਸਖ਼ਤ ਪੁਲਿਸ ਨਿਗਰਾਨੀ ਹੇਠ ਹਨ। ਸੋਨੀਪਤ ਵਿੱਚ, ਦਿੱਲੀ ਜਾ ਰਹੇ ਕਾਂਗਰਸੀ ਵਰਕਰਾਂ ਨੂੰ ਬੱਸ ਤੋਂ ਉਤਾਰ ਕੇ ਪੁਲਿਸ ਸਟੇਸ਼ਨ ਵਿੱਚ ਹਿਰਾਸਤ ਵਿੱਚ ਲੈ ਲਿਆ ਗਿਆ।
ਕਿਸ ਕਾਰਨ ਲਿਆ ਗਿਆ ਹੈ ਰਾਠੀ ਨੂੰ ਹਿਰਾਸਤ ਵਿਚ
ਪ੍ਰਾਪਤ ਸੂਚਨਾ ਮੁਤਾਬਕ ਧਰੁਵ ਰਾਠੀ ਨੂੰ ਜੋ ਗੁਰੂਗ੍ਰਾਮ ਵਿਖੇ ਘਰ ਤੋਂ ਹੀ ਹਿਰਾਸਤ ਵਿਚ ਲਿਆ ਗਿਆ ਹੈ ਦਾ ਮੁੱਖ ਕਾਰਨ ਸੀ. ਜੇ. ਪੀ. ਵਲੋਂ ਦਿੱਲੀ ਦੇ ਜੰਤਰ-ਮੰਤਰ ਵਿਖੇ ਕੀਤੇ ਜਾ ਰਹੇ ਪ੍ਰਦਰਸ਼ਨ ਵਿਚ ਸ਼ਾਮਲ ਹੋਣ ਤੋਂ ਰੋਕਿਆ ਜਾਣਾ ਮੰਨਿਆਂ ਜਾ ਰਿਹਾ ਹੈ । ਹਾਲ ਹੀ ਵਿਚ ਪੁਲਸ ਦੀ ਪੀ. ਆਰ. ਓ. ਟੀਮ ਵਲੋਂ ਸਿਰਫ਼ ਇਹੋ ਆਖਿਆ ਗਿਆ ਸੀ ਕਿ ਧਰੁਵ ਰਾਠੀ ਦੀ ਹਿਰਾਸਤ ਸਬੰਧੀ ਜਾਣਕਾਰੀ ਜਲਦ ਹੀ ਸਾਂਝੀ ਕੀਤੀ ਜਾਵੇਗੀ ।









