ਹਰਿਆਣਵੀ ਨੌਜਵਾਨ ਦੀ ਯੂਰਪ ਦੇ ਮੋਲਦੋਵਾ ਵਿਖੇ ਹੋਈ ਡੁੱਬਣ ਕਾਰਨ ਮੌਤ

0
30
Haryana death

ਹਰਿਆਣਾ, 17 ਅਗਸਤ 2026 : ਹਰਿਆਣਾ (Haryana) ਦੇ ਜਿਲਾ ਜੀਂਦ ਦੇ ਵਸਨੀਕ ਇਕ ਹਰਿਆਣਵੀ ਨੌਜਵਾਨ ਦੀ ਯੂਰਪ ਦੇ ਮੋਲਦੋਵਾ ਵਿਖੇ ਡੁੱਬਣ ਦੇ ਕਾਰਨ ਮੌਤ (Death) ਹੋ ਜਾਣ ਦਾ ਸਮਾਚਾਰ ਹੈ ।

ਕੌਣ ਹੈ ਇਹ ਹਰਿਆਣਵੀ ਨੌਜਵਾਨ

ਮਿਲੀ ਜਾਣਕਾਰੀ ਅਨੁਸਾਰ ਹਰਿਆਣਾ ਸੂਬੇ ਦੇ ਜਿਲਾ ਜੀਂਦ (Jind District) ਦੇ ਵਸਨੀਕ ਜਿਸ ਹਰਿਆਣਵੀ ਨੌਜਵਾਨ ਦੀ ਯੂਰਪ ਦੇ ਮਲਦੋਵਾ ਵਿਖੇ ਡੁੱਬਣ (Drowning) ਦੇ ਕਾਰਨ ਮੌਤ ਹੋ ਗਈ ਹੈ ਵਿਚ ਨੌਜਵਾਨ ਦੀ ਪਛਾਣ 22 ਸਾਲਾ ਨਿਹਾਲ ਸਿੰਘ ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਉਕਤ ਨੌਜਵਾਨ ਮੋਲਦੋਵਾ ਵਿਚ ਆਪਣੇ ਦੋਸਤਾਂ ਨਾਲ ਸਮੁੰਦਰੀ ਕੰਢੇ ‘ਤੇ ਘੁੰਮਣ ਗਿਆ ਸੀ, ਉਦੋਂ ਹੀ ਅਚਾਨਕ ਉਸ ਦੀ ਕਿਸ਼ਤੀ ਡੁੱਬ ਗਈ । ਪਾਣੀ ਵਿੱਚ ਡੁੱਬਣ ਕਾਰਨ ਉਸ ਦੀ ਜਾਨ ਚਲੀ ਗਈ ।

ਪੜ੍ਹਾਈ ਦੇ ਨਾਲ-ਨਾਲ ਕਰਦਾ ਸੀ ਨੌੌਜਵਾਨ ਪਾਰਟ ਟਾਈਮ ਕੰਮ

ਹਰਿਆਣਾ ਦੇ ਜੀਂਦ ਵਿਖੇ ਪੈਂਦੇ ਚੰਦਪੁਰ ਪਿੰਡ ਦਾ ਰਹਿਣ ਵਾਲਾ ਨਿਹਾਲ ਸਿੰਘ (Nihal Singh) (22) ਲਗਭਗ ਨੌਂ ਮਹੀਨੇ ਪਹਿਲਾਂ ਪੜ੍ਹਾਈ ਦੇ ਵੀਜ਼ੇ `ਤੇ ਵਿਦੇਸ਼ ਗਿਆ ਸੀ । ਉਹ ਮੋਲਦੋਵਾ ਦੇ ਸ਼ਹਿਰ ਚਿਸੀਨਾਉ ਵਿੱਚ ਰਹਿ ਕੇ ਹੋਟਲ ਮੈਨੇਜਮੈਂਟ ਦਾ ਕੋਰਸ ਕਰ ਰਿਹਾ ਸੀ । ਪੜ੍ਹਾਈ ਦੇ ਨਾਲ-ਨਾਲ ਉਹ ਇੱਕ ਹੋਟਲ ਵਿੱਚ ਡਿਲੀਵਰੀ ਬੁਆਏ ਵਜੋਂ ਪਾਰਟ-ਟਾਈਮ ਕੰਮ ਵੀ ਕਰਦਾ ਸੀ । ਉਸਦੇ ਪਰਿਵਾਰ ਨੂੰ ਉਮੀਦ ਸੀ ਕਿ ਉਸਦੀ ਪੜ੍ਹਾਈ ਅਤੇ ਕਮਾਈ ਨਾਲ ਉਸਦੀ ਆਪਣੀ ਅਤੇ ਪਰਿਵਾਰ ਦੀ ਆਰਥਿਕ ਹਾਲਤ ਵਿੱਚ ਸੁਧਾਰ ਹੋਵੇਗਾ ।

LEAVE A REPLY

Please enter your comment!
Please enter your name here