ਦਿੱਲੀ ਹਵਾਈ ਅੱਡੇ ਵਿਖੇ ਇਕ ਵਿਅਕਤੀ 523 ਗ੍ਰਾਮ ਸੋਨੇ ਸਮੇਤ ਪਕੜਿਆ

0
28
Custom Gold

ਨਵੀਂ ਦਿੱਲੀ, 20 ਅਗਸਤ 2026 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ (Delhi) ਵਿਖੇ ਬਣੇ ਇੰਦਰਾ ਗਾਂਧੀ ਏਅਰਪੋਰਟ ਵਿਖੇ ਇਕ ਵਿਅਕਤੀ ਨੂੰ 523 ਗ੍ਰਾਮ ਸੋਨੇ (Gold) ਸਮੇਤ ਪਕੜਿਆ ਗਿਆ ਹੈ ।

ਕਿਵੇਂ ਛੁਪਾ ਕੇ ਲਿਆ ਰਿਹਾ ਸੀ ਸੋਨਾ

ਮਿਲੀ ਜਾਣਕਾਰੀ ਅਨੁਸਾਰ ਦਿੱਲੀ ਵਿਖੇ ਬਣੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ (Indira Gandhi International Airport) ‘ਤੇ ਜਿਸ ਵਿਅਕਤੀ ਨੂੰ 523 ਗ੍ਰਾਮ ਸੋਨੇ ਸਮੇਤ ਕਸਟਮ ਵਿਭਾਗ (Customs Department) ਦੇ ਅਧਿਕਾਰੀਆਂ ਵਲੋਂ ਪਕੜਿਆ ਗਿਆ ਹੈ ਦੁਆਰਾ ਇਹ ਸੋਨਾ ਤਿੰਨ ਢੱਕਵਾਂ ਵਾਲੇ ਨੋਨ ਸਟੀਕੀ ਰਸੋਈ ਸੈਟ ਦੇ ਅੰਦਰ ਛੁਪਾ ਕੇ ਲਿਆਂਦਾ ਜਾ ਰਿਹਾ ਸੀ । ਉਕਤ ਪਕੜੇ ਗਏ 523 ਗ੍ਰਾਮ ਸੋਨੇ ਦੀ ਕੀਮਤ 1 ਕਰੋੜ ਰੁਪਏ ਦੇ ਕਰੀਬ ਦੱਸੀ ਜਾ ਰਹੀ ਹੈ ।

ਕਿਵੇਂ ਪਤਾ ਚੱਲਿਆ ਸੋਨੇ ਬਾਰੇ

ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਜਿਸ ਯਾਤਰੀ ਤੋਂ 15 ਸੋਨੇ ਦੇ ਟੁੱਕੜੇ ਪਕੜੇ ਗਏ ਹਨ ਰਿਆਧ ਤੋਂ ਮੁੰਬਈ ਰਾਹੀਂ ਹੁੰਦਾ ਹੋਇਆ ਦਿੱਲੀ ਪਹੁੰਚਿਆ ਸੀ ਦੀ ਜਦੋਂ ਐਕਸਰੇ ਮਸ਼ੀਨ ਰਾਹੀਂ ਜਾਂਚ ਕੀਤੀ ਗਈ ਤਾਂ ਇਕ ਸ਼ੱਕੀ ਤਸਵੀਰ ਸਾਹਮਣੇ ਆਈ, ਜਿਸ ਤੋਂ ਬਾਅਦ ਕਸਟਮ ਵਿਭਾਗ ਦੇ ਅਧਿਕਾਰੀਆਂ ਵਲੋਂ ਜਦੋਂ ਰਸੋਈ ਸੈਟ ਦੀ ਖੋਲ੍ਹ ਕੇ ਚੈਕਿੰਗ ਕੀਤੀ ਗਈ ਪਤਾ ਸਾਹਮਣੇ ਆਇਆ ਕਿ ਕੁੱਕੇਵਅਰ ਦੇ ਢੱਕਣਾਂ ਦੇ ਠੋਸ ਹਿੱਸਿਆਂ ਵਿਚ ਛੁਪਾਇਆ ਗਿਆ ਸੀ । ਕਸਟਮ ਵਿਭਾਗ ਵਲੋਂ ਇਸ ਮਾਮਲੇ ਦੀ ਹੋਰ ਜਾਂਚ ਕੀਤੀ ਜਾ ਰਹੀ ਹੈ ਕਿ ਤਸਕਰੀ (Smuggling) ਕਿਸਨੇ ਕੀਤੀ ਸੀ ਅਤੇ ਇਹ ਕਿਥੇ ਕੀਤੀ ਜਾ ਰਹੀ ਸੀ ।

LEAVE A REPLY

Please enter your comment!
Please enter your name here