ਚੰਡੀਗੜ੍ਹ, 15 ਜੂਨ 2026 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ (Chandigarh) ਦੇ ਮੌਲੀਜਾਗਰਾਂ ਖੇੇਤਰ ਵਿਖੇ ਕੁੱਝ ਨੌਜਵਾਨਾਂ ਵਲੋਂ ਇਕ ਨੌਜਵਾਨ ਦਾ ਤੇਜਧਾਰ ਹਥਿਆਰਾਂ ਨਾਲ ਕਤਲ (Murder) ਕਰ ਦਿੱਤਾ ਗਿਆ ਹੈ ।
ਕੀ ਹੋਇਆ ਘਟਨਾਕ੍ਰਮ ਵਿਚ
ਮਿਲੀ ਜਾਣਕਾਰੀ ਅਨੁਸਾਰ ਚੰਡੀਗੜ੍ਹ ਦੇ ਮੌਲੀਜਾਗਰਾਂ ਇਲਾਕੇ ਵਿਚ 10-12 ਬਦਮਾਸ਼ਾਂ ਦੇ ਇਕ ਗਰੁੱਪ ਨੇ ਦੋ ਨੌਜਵਾਨਾਂ ‘ਤੇ ਹਮਲਾ ਕਰ ਦਿੱਤਾ । ਇਸ ਹਮਲੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ, ਜਦੋਂ ਕਿ ਉਸ ਦਾ ਦੋਸਤ ਜ਼ਖ਼ਮੀ ਹੋ ਗਿਆ । ਘਟਨਾ ਦੀ ਜਾਣਕਾਰੀ ਮਿਲਦੇ ਹੀ ਮੌਲੀਜਾਗਰਾਂ ਪੁਲਸ ਮੌਕੇ ‘ਤੇ ਪਹੁੰਚੀ ਅਤੇ ਦੋਵਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ।
ਕੌਣ ਹੈ ਇਹ ਮ੍ਰਿਤਕ ਤੇ ਜਖਮੀ ਨੌਜਵਾਨ
ਹਸਪਤਾਲ ਪਹੁੰਚ ਕੇ ਡਾਕਟਰਾਂ ਨੇ ਤੋਤਾ ਨਾਮ ਦੇ ਇੱਕ ਨੌਜਵਾਨ ਨੂੰ ਮ੍ਰਿਤਕ ਐਲਾਨ ਦਿੱਤਾ, ਜਦੋਂ ਕਿ ਉਸ ਦੇ ਦੋਸਤ ਆਕਾਸ਼ ਦੀ ਹਾਲਤ ਗੰਭੀਰ ਹੈ । ਉਕਤ ਘਟਨਾਕ੍ਰਮ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿੱਚ ਬਦਮਾਸ਼ ਇੱਕ ਨੌਜਵਾਨ ‘ਤੇ ਤੇਜ਼ਧਾਰ ਹਥਿਆਰਾਂ (Sharp weapons) ਨਾਲ ਹਮਲਾ ਕਰਦੇ ਦਿਖਾਈ ਦੇ ਰਹੇ ਹਨ । ਉਸ ਨੇ ਆਪਣੇ ਆਪ ਨੂੰ ਬਚਾਉਣ ਲਈ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਹਮਲਾਵਰਾਂ ਨੇ ਉਸ ਨੂੰ ਫੜ ਲਿਆ, ਉਸ ਨੂੰ ਜ਼ਮੀਨ ‘ਤੇ ਸੁੱਟ ਦਿੱਤਾ ਅਤੇ ਹਥਿਆਰ ਨਾਲ ਵਾਰ ਕੀਤਾ ।
ਬਾਜ਼ਾਰ ਜਾਂਦੇ ਵੇਲੇ ਬਦਮਾਸ਼ਾਂ ਨੇ ਘੇਰ ਲਿਆ ਸੀ ਦੋਹਾਂ ਨੂੰ
ਪੁਲਸ ਅਨੁਸਾਰ ਮੌਲੀ ਜਾਗਰਣ ਦੇ ਵਿਕਾਸ ਨਗਰ ਦਾ ਰਹਿਣ ਵਾਲਾ ਤੋਤਾ (25) ਐਤਵਾਰ ਰਾਤ 10:30 ਵਜੇ ਆਪਣੇ ਦੋਸਤ ਆਕਾਸ਼ (22) ਨਾਲ ਬਾਜ਼ਾਰ ਵੱਲ ਜਾ ਰਿਹਾ ਸੀ । ਉਸ ਸਮੇਂ ਹਥਿਆਰਾਂ ਨਾਲ ਲੈਸ 10 ਤੋਂ 12 ਬਦਮਾਸ਼ ਆਏ ਅਤੇ ਉਨ੍ਹਾਂ ਨੂੰ ਘੇਰ ਲਿਆ । ਬਦਮਾਸ਼ਾਂ ਨੇ ਪਹਿਲਾਂ ਦੋਵਾਂ ‘ਤੇ ਹਮਲਾ ਕੀਤਾ । ਜਦੋਂ ਉਨ੍ਹਾਂ ਨੇ ਵਿਰੋਧ ਕੀਤਾ ਤਾਂ ਹਮਲਾਵਰਾਂ ਨੇ ਉਨ੍ਹਾਂ ‘ਤੇ ਤੇਜ਼ਧਾਰ ਹਥਿਆਰਾਂ ਨਾਲ ਵਾਰ ਕਰ ਦਿੱਤੇ ।
ਹਮਲੇ ਵਿਚ ਦੋਵੇਂ ਨੌਜਵਾਨ ਗੰਭੀਰ ਰੂਪ ਵਿੱਚ ਜ਼ਖ਼ਮੀ (Injured) ਹੋ ਗਏ ਅਤੇ ਸੜਕ ‘ਤੇ ਡਿੱਗ ਪਏ । ਹੰਗਾਮੇ ਤੋਂ ਸੁਚੇਤ ਹੋ ਕੇ ਸਥਾਨਕ ਲੋਕ ਮੌਕੇ `ਤੇ ਪਹੁੰਚੇ ਅਤੇ ਪੁਲਸ ਕੰਟਰੋਲ ਰੂਮ ਨੂੰ ਸੂਚਿਤ ਕੀਤਾ । ਸੂਚਨਾ ਮਿਲਣ ‘ਤੇ ਮੌਲੀ ਜਾਗਰਣ ਪੁਲਿਸ ਮੌਕੇ ‘ਤੇ ਪਹੁੰਚੀ । ਤੋਤਾ ਨੂੰ ਸੈਕਟਰ 32 ਦੇ ਹਸਪਤਾਲ ਲਿਜਾਇਆ ਗਿਆ, ਜਦੋਂ ਕਿ ਆਕਾਸ਼ ਨੂੰ ਪੰਚਕੂਲਾ ਦੇ ਸੈਕਟਰ 6 ਦੇ ਹਸਪਤਾਲ ਲਿਜਾਇਆ ਗਿਆ ।









