ਨੌਜਵਾਨ ਦੀ ਕੁੱਟਮਾਰ ਤੇ ਅੱਧਾ ਸਿਰ-ਦਾੜ੍ਹੀ ਮੁੰਨਵਾ ਕੇ ਰੁੱਖ ਨਾਲ ਬੰਨ੍ਹਿਆ

0
30
Beaten

ਅਲੀਗੜ੍ਹ, 28 ਸਤੰਬਰ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਜਿਲਾ ਅਲੀਗੜ੍ਹ ਵਿਖੇ ਇਕ ਨੌਜਵਾਨ ਦੀ ਕੁਟਮਾਰ (Beaten) ਕਰਨ ਤੋਂ ਇਲਾਵਾ ਉਸਦੀ ਦਾੜ੍ਹੀ ਤੇ ਸਿਰ ਵੀ ਮੁੰਨਵਾਇਆ ਗਿਆ ਹੈ ।

ਕਿੰਨੇ ਵਿਅਕਤੀਆਂ ਵਿਰੁੱਧ ਕੀਤਾ ਗਿਆ ਹੈ ਕੇਸ ਦਰਜ

ਮਿਲੀ ਜਾਣਕਾਰੀ ਅਨੁਸਾਰ ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਜਿ਼ਲੇ ‘ਚ ਜੋ ਇਕ ਨੌਜਵਾਨ ਨਾਲ ਕੁੱਟਮਾਰ ਕਰ ਕੇ ਉਸ ਦਾ ਅੱਧਾ ਸਿਰ ਅਤੇ ਦਾੜ੍ਹੀ ਮੁੰਨਵਾਉਣ, ਰੁੱਖ ਨਾਲ ਬੰਨ੍ਹਣ ਅਤੇ ਕਥਿਤ ਤੌਰ ‘ਤੇ ਜ਼ਬਰਦਸਤੀ ਪਿਸ਼ਾਬ ਪਿਲਾਇਆ ਗਿਆ ਹੈ ਦੇ ਦੋਸ਼ ‘ਚ 3 ਔਰਤਾਂ ਸਮੇਤ 7 ਲੋਕਾਂ ਖਿਲਾਫ਼ ਐਫ. ਆਈ. ਆਰ. ਦਰਜ (FIR registered) ਕੀਤੀ ਗਈ ਹੈ ।

ਕੀ ਕਾਰਨ ਰਿਹਾ ਨੌਜਵਾਨ ਨਾਲ ਅਜਿਹਾ ਵਰਤਾਰਾ ਕੀਤੇ ਜਾਣ ਦਾ

ਪੁਲਸ ਅਨੁਸਾਰ ਘਟਨਾ ਜੋ ਵੀਰਵਾਰ ਨੂੰ ਅਲੀਗੜ੍ਹ ਤੋਂ ਲੱਗਭਗ 40 ਕਿਲੋਮੀਟਰ ਦੂਰ ਅਕਰਾਬਾਦ ਥਾਣਾ ਖੇਤਰ ਦੇ ਇਕ ਪਿੰਡ ‘ਚ ਹੋਈ । ਘਟਨਾ ਦੀ ਵੀਡੀਓ ਸ਼ੁੱਕਰਵਾਰ ਨੂੰ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ ਮਾਮਲਾ ਸਾਹਮਣੇ ਆਇਆ । ਇਸ ਤੋਂ ਬਾਅਦ ਪੀੜਤ ਨੇ ਥਾਣੇ ‘ਚ ਸਿਕਾਇਤ ਦਰਜ ਕਰਵਾਈ । ਪੁਲਸ ਨੇ ਦੱਸਿਆ ਕਿ ਅਣਵਿਆਹੇ ਨੌਜਵਾਨ ਦੇ ਆਪਣੀ ਭੈਣ ਦੇ ਸਹੁਰੇ ਪਰਿਵਾਰ ਦੀ ਇਕ ਵਿਆਹੀ ਔਰਤ ਨਾਲ ਕਥਿਤ ਤੌਰ ‘ਤੇ ਨਾਜਾਇਜ਼ ਸਬੰਧ ਸਨ । ਇਸ ਦੀ ਜਾਣਕਾਰੀ ਮਿਲਣ ‘ਤੇ ਕੁਝ ਲੋਕਾਂ ਨੇ ਨੌਜਵਾਨ ਨੂੰ ਫੜ ਕੇ ਉਸ ਨਾਲ ਕੁੱਟਮਾਰ ਕੀਤੀ ।

ਜਿਸ ਜਿਸ ‘ਤੇ ਹੈ ਕੇਸ ਦਰਜ ਸਾਰੇ ਹਨ ਫਰਾਰ

ਪੁਲਸ ਮੁਤਾਬਕ ਘਟਨਾ ‘ਚ ਪੀੜਤ ਦੀ ਭੈਣ ਦੇ ਸਹੁਰੇ ਪਰਿਵਾਰ ਦੇ 7 ਲੋਕ ਅਤੇ ਕੁਝ ਅਣਪਛਾਤੇ ਵਿਅਕਤੀ ਸ਼ਾਮਲ ਸਨ ਅਤੇ ਸਾਰੇ ਮੁਲਜ਼ਮ ਫਰਾਰ ਹਨ । ਉਨ੍ਹਾਂ ਦੀ ਗ੍ਰਿਫ਼ਤਾਰੀ ਅਤੇ ਹੋਰ ਮੁਲਜ਼ਮਾਂ ਦੀ ਪਛਾਣ ਲਈ ਯਤਨ ਕੀਤੇ ਜਾ ਰਹੇ ਹਨ । ਮਾਮਲੇ ਦੀ ਜਾਂਚ ਜਾਰੀ ਹੈ ।

LEAVE A REPLY

Please enter your comment!
Please enter your name here