ਦੋ ਪੰਜਾਬੀ ਮੂਲ ਦੇ ਟਰੱਕ ਡਰਾਈਵਰ ਅਮਰੀਕਾ ’ਚ ਨਸ਼ੇ ਸਮੇਤ ਗ੍ਰਿਫਤਾਰ

0
57
Arrest

ਮਿਸ਼ੀਗਨ, 17 ਜੂਨ 2026 : ਅਮਰੀਕਾ (America) ਦੇ ਬਾਰਡਰ ਸੁਰੱਖਿਆ ਅਧਿਕਾਰੀਆਂ ਨੇ ਅਮਰੀਕਾ ਤੋਂ ਕੈਨੇਡਾ ਨਸ਼ਾ ਲੈ ਕੇ ਜਾ ਰਹੇ ਦੋ ਪੰਜਾਬੀ ਮੂਲ ਦੇ ਭਾਰਤੀ ਟਰੱਕ ਡਰਾਈਵਰਾਂ ਨੂੰ ਗ੍ਰਿਫਤਾਰ (Arrested) ਕੀਤਾ ਗਿਆ ਹੈ ।

ਕਿਸ ਕੋਲੋਂ ਕੀ ਪਕੜਿਆ ਗਿਆ

ਮਿਲੀ ਜਾਣਕਾਰੀ ਅਨੁਸਾਰ ਲੰਘੇ ਹਫ਼ਤੇ ਫੜੇ ਗਏ ਬਰੈਂਪਟਨ ਵਾਸੀ ਵੈਭਵ ਸਕਸੈਨਾ ਨੂੰ ਮਿਸ਼ੀਗਨ ਸਰਹੱਦੀ ਕਰਾਸਿੰਗ ’ਤੇ ਚਾਲੀ ਕਿਲੋ ਪੋਸਤ ਡੋਡਿਆਂ (Forty kilos poppy seeds) ਸਮੇਤ ਫੜਿਆ ਗਿਆ, ਜੋ ਉਹ ਟਰੱਕ ’ਚ ਬਣਾਏ ਖਾਸ ਖਾਨੇ ਵਿੱਚ ਲੁਕੋ ਕੇ ਕੈਨੇਡਾ ਲਿਜਾ ਰਿਹਾ ਸੀ । ਉਹ ਕੁਝ ਦਿਨਾਂ ਤੋਂ ਸਰੱਖਿਆ ਏਜੰਟਾਂ ਦੇ ਰਾਡਾਰ ’ਤੇ ਸੀ । ਬੀਤੇ ਦਿਨੀਂ ਸਰਹੱਦ ਪਾਰ ਕਰਨ ਵੇਲੇ ਉਸ ਦੇ ਟਰੱਕ ਦੀ ਤਲਾਸ਼ੀ ਲਈ ਗਈ ਤਾਂ ਡੋਡੇ ਬਰਾਮਦ ਹੋਣ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ । ਦੋਵੇਂ ਕਾਫੀ ਸਮੇਂ ਤੋਂ ਟਰੱਕ ਚਲਾਉਣ ਦਾ ਕੰਮ ਰਹੇ ਸਨ ।

ਚੰਦਨ ਦਿਆਲ ਨੇ ਲਪੇਟਿਆ ਹੋਇਆ ਸੀ ਇੱਟਾਂ ਦੇ ਰੂਪ ਵਿਚ

ਇਸੇ ਤਰ੍ਹਾਂ ਬਲੂ ਵਾਟਰ ਸਰਹੱਦੀ ਲਾਂਘੇ ’ਤੇ ਚੰਦਨ ਦਿਆਲ ਨਾਮ ਦੇ ਟਰੱਕ ਡਰਾਇਵਰ (Truck driver) ਦੀ ਜਾਂਚ ਕੀਤੀ ਗਈ ਤਾਂ ਉਸ ਕੋਲੋਂ ਤੇਜ਼ ਨਸ਼ੇ ਨੂੰ ਇੱਟਾਂ ਦਾ ਰੂਪ ਦੇ ਕੇ ਕਾਗਜਾਂ ’ਚ ਲਪੇਟਿਆ ਹੋਇਆ ਸੀ । ਮੁਲਜ਼ਮ ਵੱਲੋਂ ਇੱਕ-ਇੱਕ ਕਿਲੋ ਦੀਆਂ 55 ਇੱਟਾਂ ਨੂੰ ਗੱਤੇ ਦੇ ਡੱਬੇ ’ਚ ਪੈਕ ਕਰਕੇ ਇੱਕ ਲੇਬਲ ਲਾਇਆ ਹੋਇਆ ਸੀ ।

ਵੇਰਵਿਆਂ ਅਨੁਸਾਰ ਇਹ ਨਸ਼ਾ ਉਹ ਵਿਸਕੌਸਿਨ ਤੋਂ ਲੈ ਕੇ ਆਇਆ ਸੀ, ਜਿੱਥੇ ਦੇ ਗੇੜੇ ਉਹ ਅਕਸਰ ਲਾਉਂਦਾ ਰਹਿੰਦਾ ਸੀ । ਜਾਂਚ ਅਧਿਕਾਰੀਆਂ ਨੇ ਜਦੋਂ ਉਸ ਕੋਲੋਂ ਡੱਬੇ ਵਿਚਲੀ ਵਸਤੂ ਬਾਰੇ ਜਾਣਕਾਰੀ ਮੰਗੀ ਤਾਂ ਚੰਦਨ ਨੇ ਗੁੰਮਰਾਹ ਕਰਨ ਦੇ ਯਤਨ ਕੀਤੇ ਪਰ ਡੱਬਾ ਖੋਲ੍ਹੇ ਜਾਣ ’ਤੇ ਸਾਰਾ ਭੇਤ ਖੁੱਲ੍ਹ ਗਿਆ ।

LEAVE A REPLY

Please enter your comment!
Please enter your name here