ਹੈਦਰਾਬਾਦ, 20 ਮਈ 2026 : ਤੇਲੰਗਾਨਾ ਦੇ ਹੈਦਰਾਬਾਦ (Hyderabad) ‘ਚ ਸਾਥੀ ਵਿਦਿਆਰਥਣ ਨਾਲ ਜਬਰ-ਜ਼ਨਾਹ (Rape) ਕਰਨ ਦੇ ਦੋਸ਼ ਹੇਠ ਬੀ. ਟੈਕ. ਦੇ ਇਕ ਵਿਦਿਆਰਥੀ ਨੂੰ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ ।
ਕੀ ਜਾਣਕਾਰੀ ਦਿੱਤੀ ਪੁਲਸ ਨੇ
ਪੁਲਸ ਨੇ ਮੰਗਲਵਾਰ ਦੱਸਿਆ ਕਿ ਪੀੜਤਾ ਤੇ ਮੁਲਜ਼ਮ ਦੋਵੇਂ ਇਕ ਹੀ ਕਾਲਜ ‘ਚ ਬੀ. ਟੈਕ. ਦੀ ਪੜ੍ਹਾਈ ਕਰ ਰਹੇ ਹਨ । ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਕੇ ਅਦਾਲਤ ‘ਚ ਪੇਸ਼ ਕੀਤਾ ਗਿਆ, ਜਿੱਥੇ ਉਸ ਨੂੰ ਜੁਡੀਸ਼ੀਅਲ ਹਿਰਾਸਤ ‘ਚ ਭੇਜ ਦਿੱਤਾ ਗਿਆ । ਇਬਰਾਹਿਮ ਪਟਨਮ ਪੁਲਸ ਚੌਕੀ ਦੇ ਇੰਸਪੈਕਟਰ ਐੱਮ. ਮਹਿੰਦਰ ਰੈਡੀ ਨੇ ਕਿਹਾ ਕਿ ਮਾਮਲੇ ‘ਚ ਤੁਰੰਤ ਕਾਰਵਾਈ ਕੀਤੀ ਗਈ ਤੇ ਗ੍ਰਿਫ਼ਤਾਰ ਕਰ ਲਿਆ ਗਿਆ ।









