ਲੁਟੇਰਿਆਂ ਨੇ ਦਿਨ ਦਿਹਾੜੇ ਕੀਤਾ ਸਰਕਾਰੀ ਅਧਿਆਪਕ ਦਾ ਕਤਲ

0
36
murder

ਜੰਡਿਆਲਾ ਗੁਰੂ, 1 ਜੂਨ 2026 : ਜੰਡਿਆਲਾ ਗੁਰੂ (Jandiala Guru) ਦੇ ਅਧੀਨ ਪੈਂਦੇ ਪਿੰਡ ਰਾਣਾ ਕਾਲਾ ਨੇੜੇ ਦਿਨ ਦਿਹਾੜੇ ਚਾਰ ਲੁਟੇਰਿਆਂ ਨੇ ਸਰਕਾਰੀ ਅਧਿਆਪਕ ਦਾ ਕਤਲ (Murder) ਕਰ ਦਿੱਤਾ ਹੈ ।

ਕੌਣ ਹੈ ਅਧਿਆਪਕ ਜਿਸਦਾ ਕਰ ਦਿੱਤਾ ਗਿਆ ਕਤਲ

ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਮ੍ਰਿਤਕ ਦਾ ਨਾਮ ਜਗਦੀਪ ਸਿੰਘ ਪੁੱਤਰ ਸਤਨਾਮ ਸਿੰਘ ਸੀ ਜੋ ਕਿ ਪਿੰਡ ਤਲਵੰਡੀ ਨੇੜੇ ਮਾਲੋਵਾਲ ਦਾ ਰਹਿਣ ਵਾਲਾ ਸੀ । ਘਟਨਾ ਵਾਲੇ ਸਮੇਂ ਜਗਦੀਪ ਸਿੰਘ ਆਪਣੀ ਬੇਟੀ ਨੂੰ ਟਿਊਸ਼ਨ ਛੱਡ ਕੇ ਵਾਪਸ ਆ ਰਿਹਾ ਸੀ ਅਤੇ ਰਸਤੇ ਵਿਚ ਉਸ ਦੇ ਨਾਲ ਇਹ ਹਾਦਸਾ ਵਾਪਰ ਗਿਆ । ਪੰਜਾਬ ਪੁਲਸ (Punjab Police)ਦੇ ਡੀ. ਐਸ. ਪੀ. ਬਲਜੀਤ ਸਿੰਘ ਜੰਡਿਆਲਾ ਗੁਰੂ ਪੁਲਸ ਪਾਰਟੀ ਸਮੇਤ ਮੌਕੇ `ਤੇ ਪਹੁੰਚ ਕੇ ਬਰੀਕੀ ਨਾਲ ਸਮੁੱਚੇ ਘਟਨਾਕ੍ਰਮ ਦੀ ਜਾਂਚ ਪੜ੍ਹਤਾਲ ਕਰ ਰਹੇ ਹਨ ।

LEAVE A REPLY

Please enter your comment!
Please enter your name here