ਜੇਲ `ਚ ਹੁੜਦੰਗ ਮਚਾਉਣ ਦੇ ਦੋਸ਼ ਹੇਠ 3 ਹਵਾਲਾਤੀਆਂ `ਤੇ ਕੇਸ ਦਰਜ

0
32
Case registered

ਸ੍ਰੀ ਮੁਕਤਸਰ ਸਾਹਿਬ, 1 ਜੂਨ 2026 : ਪੰਜਾਬ ਦੇ ਸ੍ਰੀ ਮੁਕਤਸਰ ਸਾਹਿਬ (Sri Muktsar Sahib) ਵਿਖੇ ਜਿਲਾ ਜੇਲ ਵਿਚ ਹੁੜਦੰਗ ਕੀਤੇ ਜਾਣ ਦੇ ਚਲਦਿਆਂ ਤਿੰਨ ਹਵਾਲਾਤੀਆਂ ਵਿਰੁੱਧ ਕੇਸ ਦਰਜ (Case registered) ਕੀਤਾ ਗਿਆ ਹੈ ।

ਕਦੋਂ ਵਾਪਰੀ ਸੀ ਘਟਨਾ

ਮਿਲੀ ਜਾਣਕਾਰੀ ਅਨੁਸਾਰ ਜਿ਼ਲਾ ਜੇਲ ਸ੍ਰੀ ਮੁਕਤਸਰ ਸਾਹਿਬ ਵਿਚ ਹੁੜਦੰਗ ਮਚਾਉਣ ਅਤੇ ਬੈਰਕ ਨੂੰ ਅੱਗ ਲਗਾਉਣ ਦੇ ਮਾਮਲੇ ਵਿਚ ਪੰਜ ਮਹੀਨਿਆਂ ਬਾਅਦ ਤਿੰਨ ਹਵਾਲਾਤੀਆਂ ਖਿ਼ਲਾਫ਼ ਥਾਣਾ ਸਦਰ (Sadar Police Station) ਵਿਚ ਕੇਸ ਦਰਜ ਕੀਤਾ ਗਿਆ ਹੈ । ਇਹ ਘਟਨਾ 5 ਜਨਵਰੀ ਦੀ ਦੁਪਹਿਰ ਦੀ ਦੱਸੀ ਜਾ ਰਹੀ ਹੈ, ਜਦੋਂ ਮੁਲਜ਼ਮਾਂ ਨੇ ਬੈਰਕ ਨੰਬਰ 4 ਦੇ ਗੇਟ ਵਿਚ ਰਜ਼ਾਈ ਫਸਾ ਕੇ ਅੱਗ ਲਗਾ ਦਿੱਤੀ ਸੀ ।

ਘਟਨਾ ਉਸ ਸਮੇਂ ਵਾਪਰੀ ਜਦੋਂ ਕੀਤੀ ਜਾ ਰਹੀ ਸੀ ਚੈਕਿੰਗ

ਸਹਾਇਕ ਸੁਪਰਡੈਂਟ ਸੁਖਮੰਦਰ ਸਿੰਘ ਵੱਲੋਂ ਪੁਲਸ ਨੂੰ ਦਿੱਤੀ ਸਿ਼ਕਾਇਤ ਅਨੁਸਾਰ ਘਟਨਾ ਉਸ ਵੇਲੇ ਵਾਪਰੀ ਜਦੋਂ ਬਲਾਕ ਨੰਬਰ 6 ਵਿਚ ਨਵੇਂ ਆਉਣ ਵਾਲੇ ਕੈਦੀਆਂ ਦੀ ਚੈਕਿੰਗ ਕੀਤੀ ਜਾ ਰਹੀ ਸੀ । ਇਸੇ ਦੌਰਾਨ ਸੂਚਨਾ ਮਿਲੀ ਕਿ ਬੈਰਕ ਵਿਚ ਅੱਗ ਲੱਗੀ ਹੋਈ ਹੈ । ਜਦੋਂ ਜੇਲ ਕਰਮਚਾਰੀ ਅੱਗ ਬੁਝਾਉਣ ਪਹੁੰਚੇ ਤਾਂ ਬੈਰਕ ਵਿਚ ਮੌਜੂਦ ਤਿੰਨ ਹਵਾਲਾਤੀਆਂ ਨੇ ਹੁਲੜਬਾਜ਼ੀ ਸ਼ੁਰੂ ਕਰ ਦਿੱਤੀ ਅਤੇ ਕਰਮਚਾਰੀਆਂ ਨਾਲ ਗਾਲੀ-ਗਲੋਚ ਕੀਤਾ । ਮੁਲਜ਼ਮਾਂ ਨੇ ਡਿਊਟੀ ‘ਤੇ ਤਾਇਨਾਤ ਮੁਲਾਜ਼ਮਾਂ ‘ਤੇ ਅੱਗ ਸੁੱਟਣ ਦੀ ਕੋਸਿ਼ਸ਼ ਵੀ ਕੀਤੀ ।

ਕੌਣ ਕੌਣ ਹੈ ਜਿਸ ਤੇ ਕੀਤਾ ਗਿਆ ਹੈ ਕੇਸ ਦਰਜ

ਨਾਮਜ਼ਦ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਲਵਜੀਤ ਸਿੰਘ ਉਰਫ਼ ਲਵ ਪੁੱਤਰ ਭਜਨ ਸਿੰਘ ਨਿਵਾਸੀ ਪਿੰਡ ਹਾਮਦਵਾਲਾ ਜ਼ਿਲਾ ਫ਼ਿਰੋਜ਼ਪੁਰ, ਵਕੀਲ ਸਿੰਘ ਪੁੱਤਰ ਹਰਬੰਸ ਸਿੰਘ ਨਿਵਾਸੀ ਪਿੰਡ ਢੰਡੀ ਕਦੀਮ, ਜ਼ਿਲਾ ਫ਼ਾਜ਼ਿਲਕਾ, ਰਮਜ਼ਾਨ ਖ਼ਾਨ ਪੁੱਤਰ ਮਹਿਬੂਬ ਖ਼ਾਨ ਨਿਵਾਸੀ ਸੱਜੀ ਕਾਲੋਨੀ ਰੋਹਤਕ, ਹਰਿਆਣਾ ਵਜੋਂ ਹੋਈ ਹੈ ।

LEAVE A REPLY

Please enter your comment!
Please enter your name here