ਮਾਨਸਾ ਵਿਚ ਪਰਵਿੰਦਰ ਝੋਟਾ ਕਤਲ ਮਾਮਲੇ `ਚ ਕਾਤਲ ਪੁਲਸ ਵਲੋਂ ਗ੍ਰਿਫ਼ਤਾਰ

0
41
Parvinder Jhota

ਮਾਨਸਾ, 14 ਅਕਤੂਬਰ 2026 : ਪੰਜਾਬ ਦੇ ਜਿਲਾ ਮਾਨਸਾ (Mansa) ਵਿਖੇ ਸਮਾਜ ਸੇਵਕ ਪਰਵਿੰਦਰ ਸਿੰਘ ਝੋਟਾ ਦੇ ਕਾਤਲ ਨੂੰ ਪੰਜਾਬ ਪੁਲਸ ਵਲੋਂ ਫੌਰੀ ਕਾਰਵਾਈ ਕਰਦਿਆਂ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ ।

ਕੌਣ ਹੈ ਇਹ ਕਾਤਲ

ਮਿਲੀ ਜਾਣਕਾਰੀ ਅਨੁਸਾਰ ਬੀਤੇ ਦਿਨੀਂ ਇਕ ਮੈਡੀਕਲ ਸਟੋਰ ਦੇ ਮਾਲਕ ਵਲੋਂ ਨਸ਼ੀਲੀਆਂ ਗੋਲੀਆਂ ਵੇਚਣ ਦਾ ਵਿਰੋਧ ਕਰ ਰਹੇ ਜਿਸ ਪਰਵਿੰਦਰ ਸਿੰਘ ਝੋਟਾ (Parvinder Jhota) ਦਾ ਮੈਡੀਕਲ ਸਟੋਰ ਮਾਲਕ ਵਲੋਂ ਵਿਰੋਧ ਕਰਨ ਤੇ ਗੁੱਸੇ ਵਿਚ ਆ ਕੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਦੇ ਮਾਮਲੇ ਵਿਚ ਕਾਤਲ ਨੂੰ ਪੰਜਾਬ ਪੁਲਸ ਵਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਦੀ ਪਛਾਣ ਅਸ਼ਵਨੀ ਕੁਮਾਰ ਦੇ ਤੌਰ ‘ਤੇ ਹੋਈ ਹੈ ।

ਕਿਥੋਂ ਗ੍ਰਿਫ਼ਤਾਰ ਕੀਤਾ ਗਿਆ ਹੈ ਕਾਤਲ ਨੂੰ

ਪ੍ਰਾਪਤ ਸੂਚਨਾ ਮੁਤਾਬਕ ਕਤਲ ਦੀ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਚੁੱਕੇ ਮੁੱਖ ਮੁਲਜਮ ਅਸ਼ਵਨੀ ਕੁਮਾਰ ਨੂੰ ਪੰਜਾਬ ਪੁੁਲਸ ਵਲੋੋਂ ਤੁਰੰਤ ਕਾਰਵਾਈ ਪਾਉਂਦਿਆਂ ਰਾਜਸਥਾਨ ਦੇ ਸਾਲਾਸਰ ਤੋਂ ਗ੍ਰਿਫ਼ਤਾਰ ਕੀਤਾ ਗਿਆ । ਦੱਸਣਯੋਗ ਹੈ ਕਿ ਉਕਤ ਗ੍ਰਿਫ਼ਤਾਰੀ ਸਬੰਧਧੀ ਪੁਲਸ ਵਲੋਂ ਅਧਿਕਾਰਤ ਤੌਰ `ਤੇ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ । ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਮਾਮਲੇ ਬਾਰੇ ਪੂਰੀ ਜਾਣਕਾਰੀ ਅੱਜ ਮਾਨਸਾ ਵਿਖੇ ਇੱਕ ਪ੍ਰੈਸ ਕਾਨਫਰੰਸ ਵਿੱਚ ਦਿੱਤੀ ਜਾਵੇਗੀ ।

 

LEAVE A REPLY

Please enter your comment!
Please enter your name here