ਬੋਬੀ ਮਾਹੀ ਦੇ ਤਿੰਨ ਸ਼ੂਟਰ ਪਟਿਆਲਾ ਪੁਲਸ ਨੇ ਕੀਤੇ ਅਸਲੇ ਸਮੇਤ ਕਾਬੂ

0
35
SSP Varun

ਪਟਿਆਲਾ, 17 ਅਪ੍ਰੈਲ 2026 : ਪਟਿਆਲਾ ਪੁਲਸ (Patiala Police) ਵਲੋਂ ਅਦਾਲਤ ਵਲੋਂ ਭਗੌੜਾ ਕਰਾਰ ਦਿੱਤੇ ਗਏ ਬੋਬੀ ਮਾਹੀ ਦੇ ਤਿੰਨ ਸ਼ੂਟਰਾਂ ਨੂੰ ਹਥਿਆਰਾਂ ਸਮੇਤ ਗ੍ਰਿਫ਼ਤਾਰ (Arrested) ਕੀਤੇ ਜਾਣ ਦਾ ਸਮਾਚਾਰ ਮਿਲਿਆ ਹੈ ।

ਕੌਣ ਹਨ ਪਕੜੇ ਗਏ ਸ਼ੂਟਰ

ਮਿਲੀ ਜਾਣਕਾਰੀ ਅਨੁਸਾਰ ਐਸ. ਐਸ. ਪੀ. ਪਟਿਆਲਾ (S. S. P. Patiala) ਵਰੁਣ ਸ਼ਰਮਾ ਦੀ ਅਗਵਾਈ ਹੇਠ ਕੰਮ ਕਰ ਰਹੀ ਪਟਿਆਲਾ ਪੁਲਸ ਵਲੋਂ ਅਦਾਲਤ ਵਲੋਂ ਭਗੌੜਾ ਕਰਾਰ ਦਿੱਤੇ ਗਏ ਬੋਬੀ ਮਾਹੀ ਦੇ ਜੋ ਤਿੰਨ ਸ਼ੂਟਰਾਂ (Three shooters) ਨੂੰ ਹਥਿਆਰਾਂ ਸਮੇਤ ਕਾਬੂ ਕੀਤਾ ਗਿਆ ਹੈ ਵਿਚ ਸਤਵਿੰਦਰ ਸਿੰਘ ਉਰਫ਼ ਸੰਨੀ, ਜਸਨਪ੍ਰੀਤ ਸਿੰਘ ਉਰਫ਼ ਹਕਲਾ ਤੇ ਦੀਪਕ ਉਰਫ਼ ਦੀਪੂ ਸ਼ਾਮਲ ਹਨ ।

ਹੋਰ ਕੀ ਕੀ ਦੱਸਿਆ ਐਸ. ਐਸ. ਪੀ. ਪਟਿਆਲਾ ਨੇ

ਐਸ. ਐਸ. ਪੀ. ਪਟਿਆਲਾ ਵਰੁਣ ਸ਼ਰਮਾ (Varun Sharma) ਨੇ ਉਪਰੋਕਤ ਪਕੜੇ ਗਏ ਤਿੰਨੋਂ ਵਿਅਕਤੀ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਸਨ ਕਿ ਪਟਿਆਲਾ ਪੁਲਸ ਨੇ ਇਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ । ਉਨ੍ਹਾਂ ਦੱਸਿਆ ਕਿ ਇਨ੍ਹਾਂ ਕੋਲੋਂ ਦੋ ਪਿਸਤੌਲਾਂ 30 ਬੋਰ ਸਮੇਤ 10 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ ਤੇ ਵੱਖ-ਵੱਖ ਧਾਰਾਵਾਂ 310 (4) , 310 (2) , 308 (2), 308 (5) , 351 (2), 313, 111 ਬੀ. ਐਨ. ਐਸ, 25 ਅਸਲਾ ਐਕਟ ਥਾਣਾ ਸਦਰ ਪਟਿਆਲਾ ਦਰਜ ਕੀਤਾ ਗਿਆ ਹੈ । ਉਪਰੋਕਤ ਪਕੜੇ ਗਏ ਤਿੰਨਾਂ ਦਾ ਪੁਲਸ ਰਿਮਾਂਡ (Police remand) ਪ੍ਰਾਪਤ ਕਰਕੇ ਪੁੱਛਗਿੱਛ ਕੀਤੀ ਜਾਵੇਗੀ ।

LEAVE A REPLY

Please enter your comment!
Please enter your name here