ਫਿਰੋਜ਼ਪੁਰ, 27 ਜੁਲਾਈ 2026 : ਜਿਲਾ ਫਿਰੋਜਪੁਰ (Ferozepur) ਦੇ ਪਿੰਡ ਜਵਾਹਰ ਸਿੰਘ ਵਾਲਾ ਵਿਖੇ ਇਕ ਪਤੀ ਵਲੋਂ ਪਤਨੀ ਦਾ ਕੁਟ-ਕੁਟ ਕੇ ਕਤਲ (Murder) ਕਰਨ ਤੋਂ ਬਾਅਦ ਖੁਦ ਵੀ ਖੁਦਕੁਸ਼ੀ (Suicide) ਕਰ ਲਈ ਹੈ ।
ਕਿਸ ਕਾਰਨ ਕਰ ਦਿੱਤਾ ਗਿਆ ਪਤੀ ਵਲੋਂ ਪਤਨੀ ਦਾ ਕਤਲ
ਮਿਲੀ ਜਾਣਕਾਰੀ ਅਨੁਸਾਰ ਫਿਰੋਜ਼ਪੁਰ ਦੇ ਪਿੰਡ ਜਵਾਹਰ ਸਿੰਘ ਵਾਲਾ (Village Jawahar Singh Wala) ਜਿਥੇੇ ਇਕ ਪਤੀ ਵਲੋਂ ਪਹਿਲਾਂ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਗਿਆ ਤੇ ਫਿਰ ਉਸਦੇ ਸਕੂਲ ਜਾ ਕੇ ਪਾਣੀ ਦੀ ਟੈਂਕੀ ‘ਤੇ ਚੜ੍ਹ ਕੇ ਫਾਹਾ ਲਗਾ ਕੇ ਖੁਦ ਵੀ ਖੁਦਕੁਸ਼ੀ ਕਰ ਲਈ ਦੇ ਮਾਮਲੇ ਵਿਚ ਪਤੀ ਵਲੋਂ ਅਜਿਹੇ ਕੀਤੇ ਜਾਣ ਦਾ ਕਾਰਨ ਪਤਨੀ ਦੇ ਕਰੈਕਟਰ ਤੇ ਸ਼ੱਕ ਕਰਨਾ ਸੀ । ਜਿਸ ਵਿਅਕਤੀ ਵਲੋਂ ਆਪਣੀ ਪਤਨੀ ਦਾ ਕੁੱਟ-ਕੁਟ ਕੇ ਕਤਲ ਕਰ ਦਿੱਤਾ ਗਿਆ ਹੈ ਦੀ ਪਛਾਣ ਮਨਪ੍ਰੀਤ ਸਿੰਘ ਦੇ ਤੌਰ ‘ਤੇ ਹੋਈ ਹੈ ।
ਦੋਹਾਂ ਪਤੀ-ਪਤਨੀ ਵਿਚ ਹੋਈ ਬਹਿਸ ਨੇ ਧਾਰ ਲਿਆ ਘਟਨਾ ਦਾ ਰੂਪ
ਉਕਤ ਹੱਤਿਆ ਅਤੇ ਖੁਦਕੁਸ਼ੀ ਮਾਮਲੇ ਵਿਚ ਉਸ ਸਮੇਂ ਇਕ ਖੂਨੀ ਰੂਪ ਧਾਰ ਲਿਆ ਜਦੋਂ ਮਨਪ੍ਰੀਤ ਸਿੰਘ ਵਲੋਂ ਆਪਣੀ ਪਤਨੀ ਨਾਲ ਉਸਦੇ ਕਰੈਕਟਰ ਨੂੰ ਲੈ ਕੇ ਬਹਿਸਬਾਜੀ ਕਰਨੀ ਸ਼ੁਰੂ ਕਰ ਦਿੱਤੀ ਗਈ । ਜਿਸ ‘ਤੇ ਗੁੱਸੇ ਵਿਚ ਆ ਕੇ ਮਨਪ੍ਰੀਤ ਸਿੰਘ ਨੇ ਪਹਿਲਾਂ ਪਤਨੀ ਨੂੰ ਇੰਨਾਂ ਕੁੱਟਿਆ ਕਿ ਉਹ ਮੌਤ ਦੇ ਘਾਟ ਉਤਰ ਗਈ ਤੇ ਫਿਰ ਪਛਤਾਵੇ ਦੇ ਤੌਰ ਤੇ ਪੁਲਸ ਨੂੰ ਸੂਚਿਤ ਕਰਨ ਤੋਂ ਬਾਅਦ ਖੁਦ ਪਤਨੀ ਦੇ ਸਕੂਲ ਜਾ ਕੇ ਖੁਦਕੁਸ਼ੀ ਕਰ ਲਈ । ਪੁਲਸ ਨੇ ਦੋਵਾਂ ਲਾਸ਼ਾਂ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ । ਮਾਮਲੇ ਦੀ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ।
ਕੀ ਦੱਸਿਆ ਜਾਂਚ ਅਧਿਕਾਰੀ ਨੇ
ਮਾਮਲੇ ਦੀ ਸੂਚਨਾ ਮਿਲਦੇ ਹੀ ਪੁਲਸ ਟੀਮ ਨੇ ਮੌਕੇ ‘ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ । ਘਟਨਾ ਦੀ ਜਾਂਚ ਕਰ ਰਹੇ ਅਧਿਕਾਰੀ ਏ. ਐਸ. ਆਈ. (A. S. I.) ਸੁਰਜੀਤ ਸਿੰਘ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਮਨਪ੍ਰੀਤ ਸਿੰਘ ਪੁੱਤਰ ਸੁਖਮੰਦਰ ਸਿੰਘ ਵਾਸੀ ਜਵਾਹਰ ਸਿੰਘ ਵਾਲਾ ਦੀ ਆਪਣੀ ਪਤਨੀ ਨਾਲ ਲੜਾਈ ਹੋ ਗਈ ਸੀ, ਜਿਸ ਵਿੱਚ ਉਸ ਨੇ ਆਪਣੀ ਪਤਨੀ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ । ਇਸ ਤੋਂ ਤੁਰੰਤ ਬਾਅਦ ਉਹ ਸਕੂਲ ਦੀ ਟੈਂਕੀ `ਤੇ ਚੜ੍ਹ ਗਿਆ ਅਤੇ ਫਾਹਾ ਲੈ ਲਿਆ ।









