ਪਤੀ ਨੇ ਸਮਝੌਤਾ ਲਿਖਵਾਉਣ ਤੋਂ ਬਾਅਦ ਪਤਨੀ-ਪੁੱਤਰ ਤੇ ਸਹੁਰੇ ‘ਤੇ ਕੀਤਾ ਹਮਲਾ

0
42
Hospitalization

ਲੁਧਿਆਣਾ, 14 ਅਕਤੂਬਰ 2026 : ਪੰਜਾਬ ਦੇ ਜਿਲਾ ਲੁਧਿਆਣਾ (Ludhiana) ਦੇ ਸੰਗੋਵਾਲ ਵਿਖੇ ਇਕ ਘਰੇਲੂ ਝਗੜੇ ਨੂੰ ਸੁਲਝਾਉਣ ਦੇ ਚਲਦਿਆਂ ਪਤੀ ਵਲੋਂ ਪਤਨੀ-ਪੁੱਤਰ ਤੇ ਸਹੁਰੇ ‘ਤੇ ਕਾਤਲਾਨਾ ਹਮਲਾ (Murderous attack) ਕੀਤਾ ਗਿਆ ਹੈ ।

ਕਿਸ ਕਿਸ ‘ਤੇ ਕਰ ਦਿੱਤਾ ਗਿਆ ਕਾਤਲਾਨਾ ਹਮਲਾ

ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਦੇ ਸੰਗੋਵਾਲ ਵਿਖੇ ਇਕ ਘਰੇਲੂ ਝਗੜੇ ਵਿਚ ਸਮਝੌਤੇ ਦੀ ਸ਼ਰਤਾ ਲਿਖਾ ਕੇ ਘਰ ਵਾਪਸ ਆ ਰਹੀ ਪਤਨੀ-ਪੁੱਤਰ ਤੇ ਸਹੁਰੇ ‘ਤੇ ਜੋ ਕਾਤਲਾਨਾ ਹਮਲਾ ਕੀਤਾ ਗਿਆ ਹੈ ਦੇ ਵਿਚ ਜਖਮੀ ਹੋਏ ਵਿਅਕਤੀਆਂ ਵਿਚ ਮਹਿਲਾ ਸਿ਼ਵਾਲੀ, ਪੁੱਤਰ ਸਿ਼ਵਮ ਅਤੇ ਮਹਿਲਾ ਦੇ ਪਿਤਾ ਸੁਦਰਸ਼ਨ ਸ਼ਾਮਲ ਹਨ ।

ਕੌਣ ਹੈ ਇਹ ਵਿਅਕਤੀ

ਪ੍ਰਾਪਤ ਸੂਚਨਾ ਮੁਤਾਬਕ ਘਰੇਲੂ ਝਗੜੇ (Domestic disputes) ਦੇ ਚਲਦਿਆਂ ਲਿਖਤੀ ਸਮਝੌਤਾ ਸ਼ਰਤਾਂ ਲਿਖਵਾਉਣ ਤੋਂ ਬਾਅਦ ਵੀ ਆਪਣੀ ਹੀ ਪਤਨੀ-ਪੁੱਤਰ ਤੇ ਸਹੁਰੇ ਦੇ ਕਾਤਲਾਨਾ ਹਮਲਾ ਕਰਕੇ ਜਖਮੀ ਕਰਨ ਵਾਲੇ ਵਿਅਕਤੀ ਦੀ ਪਛਾਣ ਸੰਦੀਪ ਦੇ ਤੌੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਸੰਦੀਪ ਵਲੋਂ ਹਮਲਾ ਕੀਤੇ ਜਾਣ ਦੇ ਕਾਰਨ ਉਸਦਾ ਪੁੱਤਰ ਵੈਂਟੀਲੇਟਰ ‘ਤੇ ਪਿਆ ਹੈ ।

ਕੀ ਦੱਸਿਆ ਸਿ਼ਵਾਲੀ ਦੇ ਭਰਾ ਨੇ

ਉਕਤ ਵਾਪਰੇ ਸਮੁੱਚੇ ਘਟਨਾਕ੍ਰਮ ਸਬੰਧੀ ਜਾਣਕਾਰੀ ਦਿੰਦਿਆਂ ਮਹਿਲਾ ਦੇ ਭਰਾ ਦੀਕਸਿ਼ਤ ਤੇ ਯੋਗਤਾ ਨੇ ਦੱਸਿਆ ਕਿ ਸਿ਼ਵਾਲੀ ਦਾ ਆਪਣੇ ਪਤੀ ਸੰਦੀਪ ਨਾਲ ਕਾਫੀ ਸਮੇਂ ਤੋਂ ਝਗੜਾ ਚੱਲ ਰਿਹਾ ਸੀ ਤੇ ਉਸਦੇ ਮੁਤਾਬਕ ਸੰਦੀਪ ਵਲੋਂ ਸਿ਼ਵਾਲੀ ਨਾਲ ਅਕਸਰ ਹੀ ਕੁੱਟਮਾਰ ਕੀਤੀ ਜਾਂਦੀ ਸੀ ਅਤੇ ਬੱਚਿਆਂ ਨੂੰ ਵੀ ਪ੍ਰੇਸ਼਼ਾਨ ਕੀਤਾ ਜਾਂਦਾ ਸੀ । ਦੀਕਸਿ਼ਤ ਨੇ ਦੱਸਿਆ ਕਿ ਸਿ਼ਵਾਲੀ ਵਲੋਂ ਹੀ ਫੋਨ ਕਰਕੇ ਦੱਸਿਆ ਗਿਆ ਕਿ ਸੰਦੀਪ ਨੇ ਉਨ੍ਹਾਂ ਉਪਰ ਹਮਲਾ ਕਰ ਦਿੱਤਾ ਹੈ । ਜਿਸ ‘ਤੇ ਪਰਿਵਾਰਕ ਮੈਂਬਰ ਹਸਪਤਾਲ ਪਹੁੰਚੇ ਤਾਂ ਦੇਖਿਆ ਕਿ ਹਾਲਤ ਕਾਫੀ ਗੰਭੀਰ ਸੀ ।

ਪੁਲਸ ਨੇ ਕਰ ਦਿੱਤੀ ਹੈ ਕਾਰਵਾਈ ਸ਼ੁਰੂ

ਉਕਤ ਵਾਪਰੇ ਕਾਤਲਾਨਾ ਹਮਲਾ ਘਟਨਾਕ੍ਰਮ ਦੇ ਮੁੱਖ ਜਿੰਮੇਵਾਰ ਸੰਦੀਪ ਵਿਰੁੱਧ ਪੁਲਸ ਵਲੋਂ ਜਖਮੀ ਵਿਅਕਤੀਆਂ ਵਲੋਂ ਦਿੱਤੇ ਗਏ ਬਿਆਨਾਂ ਦੇ ਆਧਾਰ ‘ਤੇ ਅਗਲੀ ਕਾਨੂੰਨੀ (Legal action) ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ । ਦੱਸਣਯੋਗ ਹੈ ਕਿ ਸੰਦੀਪ ਵਲੋਂ ਕਈ ਵਾਰ ਤਾਂ ਬੱਚਿਆਂ ਨੂੰ ਵੀ ਸਕੂਲ ਤੱਕ ਨਹੀਂ ਜਾਣ ਦਿੱਤਾ ਜਾਂਦਾ ਸੀ ।

LEAVE A REPLY

Please enter your comment!
Please enter your name here