ਆਨਲਾਈਨ ਟ੍ਰੇਡਿੰਗ ਦੇ ਨਾਂ ‘ਤੇ ਕਿਵੇਂ ਫਸਿਆ ਚੰਡੀਗੜ੍ਹ ਦਾ ਇਹ ਵਿਅਕਤੀ , 14 ਲੱਖ ਤੋਂ ਵੱਧ ਦੀ ਠੱਗੀ ਦਾ ਹੋਇਆ ਸ਼ਿਕਾਰ
ਦੇਸ਼ ਭਰ ‘ਚ ਸਾਈਬਰ ਠੱਗੀ ਦੇ ਮਾਮਲੇ ਵੱਧਦੇ ਹੀ ਜਾ ਰਹੇ ਹਨ ਇਸੇ ਦੇ ਚੱਲਦਿਆਂ ਚੰਡੀਗੜ੍ਹ ਤੋਂ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਧਨਾਸ ਦੇ ਰਹਿਣ ਵਾਲੇ ਨਵਨੀਤ ਸਾਮਾ ਨੇ ਚੰਡੀਗੜ੍ਹ ਸਾਈਬਰ ਸੈੱਲ ਨੂੰ ਅਣਪਛਾਤੇ ਵਿਅਕਤੀ ਖਿਲਾਫ ਆਨਲਾਈਨ ਟਰੇਡਿੰਗ ਦੇ ਨਾਂ ‘ਤੇ ਲੱਖਾਂ ਦੀ ਠੱਗੀ ਮਾਰਨ ਦੇ ਦੋਸ਼ ‘ਚ ਧੋਖਾਧੜੀ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਨਵਨੀਤ ਸਾਮਾ ਨੇ ਦੱਸਿਆ ਕਿ ਉਹ ਧਨਾਸ ਹਾਊਸਿੰਗ ਬੋਰਡ ਸੁਸਾਇਟੀ ਵਿੱਚ ਆਪਣੇ ਪਰਿਵਾਰ ਨਾਲ ਰਹਿੰਦਾ ਹੈ। ਉਹ ਇੱਕ ਜਿਮ ਸੰਚਾਲਕ ਹੈ।
ਕਿਸੇ ਅਣਜਾਣ ਨੰਬਰ ਤੋਂ ਮੈਸੇਜ ਆਉਣੇ ਹੋਏ ਸੀ ਸ਼ੁਰੂ
ਮਾਰਚ 2022 ਵਿੱਚ ਉਸ ਨੂੰ 00855716959309 ਤੋਂ ਆਨਲਾਈਨ ਵਪਾਰ ਸੰਬੰਧੀ ਮੈਸੇਜ ਮਿਲਣੇ ਸ਼ੁਰੂ ਹੋਏ। ਉਸ ਨੂੰ ਲੱਗਾ ਕਿ ਉਹ ਇਸ ਤੋਂ ਪੈਸੇ ਕਮਾ ਸਕਦਾ ਹੈ ਅਤੇ ਫਿਰ ਉਸ ਨੇ ਉਨ੍ਹਾਂ ਨਾਲ ਗੱਲ ਕਰਨੀ ਸ਼ੁਰੂ ਕਰ ਦਿੱਤੀ। ਫਿਰ ਉਸ ਨੂੰ 001213559920 ਨੰਬਰ ਦਿੱਤਾ ਗਿਆ, ਜਿਸ ਤੋਂ ਬਾਅਦ ਉਸ ਨੇ ਉਸ ਨੰਬਰ ‘ਤੇ ਚੈਟਿੰਗ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ :ਮਸ਼ਹੂਰ ਯੂਟਿਊਬਰ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ
ਇਸ ਤੋਂ ਬਾਅਦ ਉਸ ਨੇ ਉਸ ਨੂੰ ਵਪਾਰ ਲਈ ਇੱਕ ਸਾਈਟ ਦਾ ਲਿੰਕ ਦਿੱਤਾ ਜਿਸ ‘ਤੇ ਉਸ ਨੇ ਮੇਰਾ ਖਾਤਾ ਬਣਾਇਆ ਅਤੇ ਮੈਨੂੰ ਉਸ ਨੂੰ ਏਯੂ ਸਮਾਲ ਫਾਈਨਾਂਸ ਦਾ ਅਕਾਊਂਟ ਨੰਬਰ ਦਿੱਤਾ, ਜਿਸ ‘ਤੇ ਉਸ ਨੇ ਆਪਣੇ PNB ਖਾਤੇ ‘ਚੋਂ 39,950 ਰੁਪਏ ਜਮ੍ਹਾ ਕਰਵਾਏ, ਇਸ ਤਰ੍ਹਾਂ ਕਰਦੇ ਹੋਏ ਉਸ ਨੇ ਕਈ ਵਾਰ ਪੈਸੇ ਜਮ੍ਹਾ ਕਰਵਾਏ। 14. 71,493 ਰੁਪਏ ਦਾ ਪੇਮੈਂਟ ਹੋਣ ਤੋਂ ਬਾਅਦ ਉਸ ਨੇ ਅਕਾਊਂਟ ਬੰਦ ਕਰ ਦਿੱਤਾ ਅਤੇ ਜਦੋਂ ਉਸ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨਾਲ ਸੰਪਰਕ ਨਹੀਂ ਹੋ ਸਕਿਆ।