ਇਥੋਪੀਆ ਤੋਂ ਭਾਰਤ ਲਿਆਂਦੇ ਗੈਂਗਸਟਰ ਦਾ ਮਿਲਿਆ ਪੁਲਸ ਰਿਮਾਂਡ

0
31
Gangster Arrest

ਅੰਮ੍ਰਿਤਸਰ, 9 ਨਵੰਬਰ 2026 : ਪੰਜਾਬ ਪੁਲਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (Anti-Gangster Task Force) ਵਲੋਂ ਇਥੋਪੀਆ ਤੋਂ ਭਾਰਤ ਲਿਆਂਦੇ ਗੈਂਗਸਟਰ ਦਾ ਅਦਾਲਤ ਵਲੋਂ ਪੁਲਸ ਰਿਮਾਂਡ (Police remand) ਦਿੱਤਾ ਗਿਆ ਹੈ ।

ਕਿੰਨੇ ਦਿਨਾਂ ਦਾ ਦਿੱਤਾ ਗਿਆ ਹੈ ਪੁਲਸ ਰਿਮਾਂਡ

ਮਿਲੀ ਜਾਣਕਾਰੀ ਅਨੁਸਾਰ ਅਪ੍ਰੇਸ਼ਨ ਸ਼ਹੀਦ ਤਹਿਤ 10 ਮਹੀਨਿਆਂ ਦੇ ਕਰੀਬ ਦੀ ਲੰਮੀ ਕੌਮਾਂਤਰੀ ਭਾਲ ਤੋਂ ਬਾਅਦ ਇਥੋਪੀਆ ਤੋਂ ਗ੍ਰਿਫ਼ਤਾਰ ਕਰਕੇ ਭਾਰਤ ਲਿਆਂਦੇ ਗਏ ਗੈਂਗਸਟਰ (Gangster) ਗੁਰਵਿੰਦਰ ਸਿੰਘ ਉਰਫ ਅਫਰੀਕੀ ਤੂਤ ਦਾ ਅਦਾਲਤ ਵਲੋਂ ਅੱਜ 8 ਦਿਨਾਂ ਦਾ ਪੁਲਸ ਰਿਮਾਂਡ ਦੇ ਦਿੱਤਾ ਗਿਆ ਹੈ ।

ਕੀ ਕੀ ਪੁੱਛਿਆ ਜਾਵੇਗਾ ਰਿਮਾਂਡ ਦੌਰਾਨ

ਐਂਟੀ ਗੈਂਗਸਟਰ ਟਾਸਕ ਫੋਰਸ ਵਲੋਂ ਜੋ ਥਾਣਾ ਸਿਟੀ ਪੱਟੀ ਦੀ ਪੁਲਸ ਦੀ ਮਦਦ ਨਾਲ ਸਖ਼ਤ ਸੁਰੱਖਿਆ ਪ੍ਰਬੰਧਾ ਹੇਠ ਬੀਤੀ ਦੇਰ ਸ਼ਾਮ ਪੱਟੀ ਦੀ ਅਦਾਲਤ ਵਿਚ ਪੇੇਸ਼ ਕਰਕੇ 8 ਦਿਨਾਂ ਦਾ ਰਿਮਾਂਡ ਹਸਲ ਕਰਨ ਤੋਂ ਬਾਅਦ ਉਕਤ ਪਿੰਡ ਤੂੂਤ ਨਿਵਾਸੀ ਗੈਂਗਸਟਰ ਗੁਰਵਿੰਦਰ ਸਿੰਘ ਉਰਫ ਅਫਰੀਕੀ ਤੂਤ ਤੋਂ ਵਿਦੇਸ਼ੀ ਸੰਪਰਕਾਂ, ਗੈਂਗਸਟਰ ਨੈਟਵਰਕ ਅਤੇ ਪੰਜਾਬ ਵਿਚ ਵਾਪਰੀਆਂ ਅਪਰਾਧਕ ਵਾਰਦਾਤਾਂ ਸਬੰਧੀ ਪੁੱਛਗਿੱਛ ਕੀਤੀ ਜਾਵੇਗੀ ।

ਕੀ ਸਾਹਮਣੇ ਆਇਆ ਪੁਲਸ ਦੀ ਸ਼ੁਰੂਆਤੀ ਜਾਂਚ ਵਿਚ

ਏ. ਜੀ. ਟੀ. ਐਫ. ਵਲੋਂ ਅਫਰੀਦੀ ਤੋਂ ਕੀਤੀ ਗਈ ਸ਼ੁਰੂਆਤੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਅਫਰੀਦੀ ਪੰਜਾਬ ਵਿਚ ਟਾਰਗੇਟ ਕਿਲਿੰਗ ਅਤੇ ਫਿਰੌਤੀ ਲਈ ਗੋਲੀਬਾਰੀ ਦੀਆਂ ਵਾਰਦਾਤਾਂ ਨੂੰ ਕਥਿਤ ਤੌਰ ਤੇ ਅੰਜਾਮ ਦੇਣ ਦੇ ਹੁਕਮ ਦਿੰਦਾ ਸੀ। ਉਸ ਵਿਰੁੱਧ ਕਤਲ, ਫਿਰੌਤੀ, ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਅਤੇ ਹੋਰ ਗੰਭੀਰ ਅਪਰਾਧਾਂ ਦੇ ਕਈ ਮਾਮਲੇ ਦਰਜ ਹਨ।

LEAVE A REPLY

Please enter your comment!
Please enter your name here