ਕੈਨੇਡਾ, 23 ਅਪ੍ਰੈਲ 2026 : ਕੈਨੇਡਾ (Canada) ਦੇ ਸ਼ਹਿਰ ਟੋਰਾਂਟੋ ਵਿਖੇ ਪੁਲਸ ਵਲੋਂ ਪੰਜਾਬੀ ਮੂਲ ਦੇ ਇਕ ਗੈਂਗਸਟਰ ਨੂੰ ਗ੍ਰਿਫ਼ਤਾਰ (Arrested) ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।
ਕਿਸ ਕਾਰਨ ਤੇ ਕੌਣ ਹੈ ਇਹ ਜਿਸਨੂੰ ਕੀਤਾ ਗਿਆ ਹੈ ਗ੍ਰਿਫ਼ਤਾਰ
ਮਿਲੀ ਜਾਣਕਾਰੀ ਮੁਤਾਬਕ ਕੈਨੇਡਾ ਦੇ ਟੋਰਾਂਟੋ ਵਿੱਚ ਜੋ ਪੁਲਸ ਵਲੋਂ ਹਾਲ ਹੀ ਵਿਚ ਪੰਜਾਬੀ ਮੂਲ ਦੇ ਗੈਂਗਸਟਰ (Gangster) ਨੂੰ ਕਾਬੂ ਕੀਤਾ ਗਿਆ ਹੈ ਦਾ ਨਾਮ ਅਰਸ਼ਦੀਪ ਸਿੰਘ ਹੈ ਉਸ ਵਲੋਂ ਉਸਾਰੀ ਦੇ ਕੰਮ ਦੇ ਨਾਮ ‘ਤੇ ਬਜ਼ੁਰਗਾਂ ਤੋਂ ਪੈਸੇ ਵਸੂਲੇ ਜਾਂਦੇ ਸਨ । ਜਾਣਕਾਰੀ ਅਨੁਸਾਰ ਮੁਲਜਮ ਉਨ੍ਹਾਂ ਘਰਾਂ ਨੂੰ ਨਿਸ਼ਾਨਾ ਬਣਾਉਂਦੇ ਸਨ ਜਿਨ੍ਹਾਂ ਵਿਚ ਬਜੁਰਗ ਰਹਿੰਦੇ ਸਨ ।
ਕੀ ਕਰਦੇ ਸਨ ਅਰਸ਼ਦੀਪ ਸਿੰਘ ਤੇ ਉਸਦੇ ਸਾਥੀ
ਪੁਲਸ ਵਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਅਰਸ਼ਦੀਪ ਸਿੰਘ (Arshdeep Singh) ਅਤੇ ਉਸਦੇ ਸਾਥੀ ਟੋਰਾਂਟੋ ਸ਼ਹਿਰ ਦੇ ਅਧਿਕਾਰੀਆਂ ਵਜੋਂ ਪੇਸ਼ ਹੁੰਦੇ ਸਨ ਅਤੇ ਇਮਾਰਤਾਂ ਦਾ ਸਰਵੇਖਣ ਕਰਦੇ ਸਨ ਤੇ ਫਿਰ ਉਹ ਤੁਰੰਤ ਮੁਰੰਮਤ ਦੀ ਮੰਗ ਕਰਦੇ ਸਨ । ਮੁਰੰਮਤ ਦੀ ਪਾਲਣਾ ਕਰਨ ਤੋਂ ਇਨਕਾਰ ਕਰਨ ਵਾਲਿਆਂ ਨੂੰ ਕਾਨੂੰਨੀ ਕਾਰਵਾਈ ਦੀ ਧਮਕੀ ਦਿੱਤੀ ਜਾਂਦੀ ਸੀ । ਮੁਲਜ਼ਮ 2024 ਤੋਂ ਕੈਨੇਡਾ ਵਿੱਚ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ । ਮੁਲਜ਼ਮ ਅਰਸ਼ਦੀਪ ਸਿੰਘ ਦੇ ਗਿਰੋਹ ਦੀਆਂ ਗਤੀਵਿਧੀਆਂ ਉਦੋਂ ਸਾਹਮਣੇ ਆਈਆਂ ਜਦੋਂ ਇੱਕ ਬਜ਼ੁਰਗ ਵਿਅਕਤੀ ਨੇ ਪੁਲਸ ਕੋਲ ਸਿਕਾਇਤ ਦਰਜ ਕਰਵਾਈ ।









