ਭਾਜਪਾ 2027 ਵਿਧਾਨ ਸਭਾ ਚੋਣਾਂ ਪੰਜਾਬ ਇਕੱਲੀ ਹੀ ਲੜੇਗੀ : ਕੌਮੀ ਪ੍ਰਧਾਨ

0
42
Nitin Nabin

ਚੰਡੀਗੜ੍ਹ, 23 ਅਪ੍ਰੈਲ 2026 : ਭਾਰਤੀ ਜਨਤਾ ਪਾਰਟੀ (Bharatiya Janata Party) ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਨੇ ਸਪੱਸ਼ਟ ਆਖਿਆ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ (Punjab Assembly Elections) 2027 ਭਾਜਪਾ ਇਕੱਲਿਆਂ ਹੀ ਲੜੇਗੀ ।

ਹੋਰ ਕੀ ਕੀ ਆਖਿਆ ਨਿਤੀਨ ਨਬੀਨ ਨੇ

ਮਿਲੀ ਜਾਣਕਾਰੀ ਅਨੁਸਾਰ ਭਾਜਪਾ ਦੇ ਕੌਮੀ ਪ੍ਰਧਾਨ ਨਿਤੀਨ ਨਬੀਨ (Nitin Nabin) ਵਲੋਂ ਜੋ ਇਕ ਚੈਨਲ ਨੂੰ ਦਿੱਤੇ ਇੰਟਰਵਿਊ ਦੌਰਾਨ ਆਖਿਆ ਹੈ ਕਿ ਭਾਰਤੀ ਜਨਤਾ ਪਾਰਟੀ ਵਿਧਾਨ ਸਭਾ ਚੋਣਾਂ-2027 ਇਕੱਲਿਆਂ ਹੀ ਲੜੇਗੀ ਦੇ ਨਾਲ ਇਕ ਵਾਰ ਫਿਰ ਜਿਥੇ ਕਿਸੇ ਵੀ ਤਰ੍ਹਾਂ ਦੇ ਗਠਜੋੜ ਦੀਆਂ ਅਟਕਲਾਂ ਤੇ ਰੋਕ ਲੱਗ ਗਈ ਹੈ, ਉੇਥੇ ਉਨ੍ਹਾਂ ਸਪੱਸ਼ਟ ਤੌਰ ‘ਤੇ ਕਿਹਾ ਕਿ ਭਾਜਪਾ ਇਸ ਚੋਣ ਵਿੱਚ ਪੰਜਾਬ ਵਿੱਚ ਇੱਕ ਨਵੇਂ ਰੂਪ ਵਿੱਚ ਦਿਖਾਈ ਦੇਵੇਗੀ । ਸੰਗਠਨ ਚੋਣਾਂ ਨੂੰ ਧਿਆਨ ਵਿੱਚ ਰੱਖ ਕੇ ਕੰਮ ਕਰ ਰਿਹਾ ਹੈ । ਪਾਰਟੀ ਚੋਣਾਂ ਲੜਨ ਲਈ ਪੂਰੀ ਤਰ੍ਹਾਂ ਤਿਆਰ ਹੈ ।

ਪੰਜਾਬ ਦੀਆਂ ਭਾਵਨਾਵਾਂ ਹਮੇਸ਼ਾਂ ਹੀ ਪੰਜਾਬ ਨਾਲ ਰਹੀਆਂ ਹਨ : ਨਿਤੀਨ ਨਬੀਨ

ਉਨ੍ਹਾਂ ਕਿਹਾ ਕਿ ਪੰਜਾਬ ਦੀ ਭਾਵਨਾ ਹਮੇਸ਼ਾ ਭਾਜਪਾ ਦੇ ਨਾਲ ਰਹੀ ਹੈ, ਅਤੇ ਭਾਜਪਾ ਪੰਜਾਬ ਦੀ ਭਾਵਨਾ ਨੂੰ ਸਮਝਦੀ ਹੈ । ਅਸੀਂ ਕਦੇ ਵੀ ਪੰਜਾਬ ਦੀਆਂ ਕਦਰਾਂ-ਕੀਮਤਾਂ ਨਾਲ ਸਮਝੌਤਾ ਨਹੀਂ ਕੀਤਾ । ਪੰਜਾਬ ਵਿੱਚ ਸਾਡੀਆਂ ਸੀਮਤ ਸੀਟਾਂ ਦੇ ਬਾਵਜੂਦ, ਭਾਜਪਾ ਦਾ ਪੰਜਾਬ ਨਾਲ ਸਬੰਧ ਹਮੇਸ਼ਾਂ ਬਰਕਰਾਰ ਰਿਹਾ ਹੈ । ਆਮ ਆਦਮੀ ਪਾਰਟੀ (ਆਪ) ਆਪਣੀਆਂ ਕਾਰਵਾਈਆਂ ਕਾਰਨ ਪੰਜਾਬ ਵਿੱਚ ਹਾਰਨ ਵਾਲੀ ਹੈ । ਇਸ ਵਿੱਚ ਕੋਈ ਸ਼ੱਕ ਨਹੀਂ ਹੈ ।

LEAVE A REPLY

Please enter your comment!
Please enter your name here