ਪ੍ਰਾਪਰਟੀ ਪਿੱਛੇ ਮੋਹਾਲੀ ਵਿਖੇ ਸਾਲੇ ਨੇ ਸਾਥੀ ਨਾਲ ਮਿਲ ਕੇ ਕੀਤਾ ਜੀਜੇ ਦਾ ਕਤਲ

0
32
Mohali Murder

ਮੋਹਾਲੀ, 20 ਅਗਸਤ 2026 : ਪੰਜਾਬ ਦੇ ਜਿਲਾ ਮੋਹਾਲੀ (Mohali) ਵਿਖੇ ਲੰਘੇ ਦਿਨਾਂ ਜਾਇਦਾਦ ਦੇ ਪਿੱਛੇ ਰਿਸ਼ਤੇ ਵਿਚ ਸਾਲਾ ਲੱਗਦੇ ਵਿਅਕਤੀ ਵਲੋਂ ਆਪਣੇ ਹੀ ਜੀਜੇ ਦਾ ਕਤਲ (Murder) ਕਰ ਦਿੱਤਾ ਗਿਆ ਹੈ ।

ਕੌਣ ਹੈ ਇਹ ਵਿਅਕਤੀ ਜਿਸਦਾ ਕਰ ਦਿੱਤਾ ਗਿਆ ਕਤਲ

ਮਿਲੀ ਜਾਣਕਾਰੀ ਅਨੁਸਾਰ ਮੋਹਾਲੀ ਸੈਕਟਰ-87 ਵਿਖੇ ਲੰਘੇ ਦਿਨਾਂ ਜੋ ਇਕ ਪ੍ਰਾਪਰਟੀ ਕਾਰੋਬਾਰੀ (Property businessman) ਦਾ ਉਸਦੇ ਆਪਣੇ ਹੀ ਸਾਲੇ ਵਲੋਂ ਆਪਣੇ ਇਕ ਹੋਰ ਸਾਥੀ ਨਾਲ ਮਿਲ ਕੇ ਜਾਇਦਾਦ ਪਿੱਛੇ ਚਾਕੂਆਂ ਨਾਲ ਹਮਲਾ ਕਰਕੇ ਕਤਲ ਕਰ ਦਿੱਤਾ ਗਿਆ ਹੈ ਦੀ ਪਛਾਣ ਅਮਨਦੀਪ ਸਿੰਘ ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਪੁਲਸ ਵਲੋਂ ਧਾਰਾ 13 ਅਤੇ 3 (5) ਤਹਿਤ ਕੇਸ ਦਰਜ (Case registered) ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ।

ਕੀ ਦੱਸਿਆ ਮ੍ਰਿਤਕ ਵਿਅਕਤੀ ਦੀ ਪਤਨੀ ਨੇ

ਉਪਰੋਕਤ ਵਾਪਰੇ ਕਤਲ ਦੇ ਘਟਨਾਕ੍ਰਮ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੀ ਪਤਨੀ ਰਮਨਦੀਪ ਕੌਰ ਨੇ ਦੱਸਿਆ ਕਿ ਉਸਦੇ ਪਿਤਾ ਦੀ ਮੌਤ ਤੋਂ ਬਾਅਦ ਜਾਇਦਾਦ ਉਸਦੀ ਮਾਤਾ ਸਵਰਨਜੀਤ ਕੌਰ ਦੇ ਨਾਮ ‘ਤੇ ਹੋ ਗਈ ਸੀ ਤੇ ਜਾਇਦਾਦ ਵਿਚ ਮਾਤਾ ਸਵਰਨਜੀਤ ਕੌਰ ਨੇ ਮੈਨੂੰ (ਰਮਨਦੀਪ ਕੌਰ) ਨੂੰ ਤਾਂ ਜਾਇਦਾਦ ਵਿਚ ਵਾਰਸ ਬਣਾਇਆ ਹੋਇਆ ਸੀ ਪਰ ਮੇਰੇ ਭਰਾ ਪ੍ਰਦੀਪ ਸਿੰਘ ਨੂੰ ਨਹੀਂ, ਜਿਸਦੇ ਚਲਦਿਆਂ ਇਹ ਕਤਲ ਕੀਤਾ ਗਿਆ ਹੈ ।

ਪੁਲਸ ਕਰ ਰਹੀ ਹੈ ਮੁਲਜਮਾਂ ਤੇ ਹਥਿਆਰਾਂ ਦੀ ਭਾਲ

ਸੋਹਾਣਾ ਪੁਲਸ ਜਿਸ ਵਲੋਂ ਮੌਤ ਦੇ ਘਾਟ ਉਤਰੇ ਵਿਅਕਤੀ ਦੀ ਪਤਨੀ ਰਮਨਦੀਪ ਕੌਰ ਦੇ ਬਿਆਨਾਂ ਮੁਤਾਬਕ ਕਤਲ ਕਰਨ ਵਾਲੇ ਪ੍ਰਦੀਪ ਸਿੰਘ ਅਤੇ ਉਸਦੇ ਸਾਥੀ ਦੀ ਭਾਲ ਕੀਤੀ ਜਾ ਰਹੀ ਹੈ ਦੇ ਨਾਲ ਹੀ ਪੁਲਸ ਵਲੋਂ ਮਾਮਲਾ ਦਰਜ ਕਰਕੇ ਕਤਲ ਦੀ ਵਾਰਦਾਤ ਲਈ ਵਰਤੇ ਗਏ ਹਥਿਆਰਾਂ ਦੀ ਜਾਂਚ ਵੀ ਕੀਤੀ ਜਾ ਰਹੀ ਹੈ। ਘਟਨਾ ਵਾਲੀ ਥਾਂ ਦੀ ਜਾਂਦ ਲਈ ਪੁਲਸ ਵਲੋ਼ ਫਾਰੈਂਸਿਕ ਟੀਮ (Forensic team) ਦੀ ਵੀ ਮਦਦ ਲਈ ਜਾ ਰਹੀ ਹੈ ।

LEAVE A REPLY

Please enter your comment!
Please enter your name here