ਕੋਲਕਾਤਾ ਨਾਈਟ ਰਾਈਡਰਜ਼ ਨੂੰ ਵੱਡਾ ਝਟਕਾ,ਨਹੀਂ ਖੇਡਣਗੇ 2 ਖਿਡਾਰੀ IPL ਦੇ ਮੈਚ

0
81

ਇੰਡੀਅਨ ਪ੍ਰੀਮੀਅਰ ਲੀਗ ਦੇ 14 ਵੇਂ ਸੀਜ਼ਨ ਨੂੰ ਲੈ ਕੇ ਉੱਠ ਰਹੇ ਪ੍ਰਸ਼ਨ ਖਤਮ ਹੋ ਗਏ ਹਨ। ਬੀਸੀਸੀਆਈ ਨੇ ਆਈਪੀਐਲ 2021 ਦੇ ਬਾਕੀ ਮੈਚ ਯੂਏਈ ਵਿੱਚ ਕਰਾਉਣ ਦਾ ਫੈਸਲਾ ਕੀਤਾ ਹੈ। ਬੀਤੇ ਹਫਤੇ ਹੋਈ ਬੀਸੀਸੀਆਈ ਦੀ ਬੈਠਕ ਵਿੱਚ ਆਈਪੀਐਲ ਨੂੰ ਭਾਰਤ ਤੋਂ ਯੂਏਈ ਵਿੱਚ ਤਬਦੀਲ ਕਰਨ ‘ਤੇ ਸਹਿਮਤੀ ਬਣ ਗਈ ਸੀ। ਟੂਰਨਾਮੈਂਟ ਸਤੰਬਰ-ਅਕਤੂਬਰ ਵਿੱਚ ਹੋਣਾ ਹੈ। ਪਰ ਇਸ ਤੋਂ ਪਹਿਲਾ ਹੁਣ ਕੇਕੇਆਰ ਯਾਨੀ ਕੇ ਕੋਲਕਾਤਾ ਨਾਈਟ ਰਾਈਡਰਜ਼ ਨੂੰ ਵੱਡਾ ਝੱਟਕਾ ਲੱਗਿਆ ਹੈ।

ਜਾਣਕਾਰੀ ਅਨੁਸਾਰ ਆਸਟ੍ਰੇਲੀਆ ਦੇ ਤੇਜ਼ ਗੇਂਦਬਾਜ਼ ਪੈਟ ਕਮਿੰਸ ਸਿਤੰਬਰ ਤੋਂ ਸੰਯੁਕਤ ਅਰਬ ਅਮੀਰਾਤ ਵਿੱਚ ਸ਼ੁਰੂ ਹੋਣ ਵਾਲੇ ਆਈਪੀਐਲ 2021 ਦੇ ਬਾਕੀ 31 ਮੈਚਾਂ ਦਾ ਹਿੱਸਾ ਨਹੀਂ ਹੋਣਗੇ। ਆਈਪੀਐਲ ਦੇ 14 ਵੇਂ ਸੀਜ਼ਨ ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਟੀਮ ਦਾ ਹਿੱਸਾ ਕਮਿੰਸ ਨੇ ਕੋਲਕਾਤਾ ਨਾਈਟ ਰਾਈਡਰਜ਼ ਦੇ ਭਾਰਤੀ ਵਿਕਟਕੀਪਰ ਬੱਲੇਬਾਜ਼ ਦਿਨੇਸ਼ ਕਾਰਤਿਕ ਨੂੰ ਦੱਸਿਆ ਹੈ ਕਿ ਉਹ ਆਈਪੀਐਲ 2021 ਦੇ ਦੂਜੇ ਪੜਾਅ ਲਈ ਉਪਲਬਧ ਨਹੀਂ ਹੋਵੇਗਾ। ਕੇਕੇਆਰ ਲਈ ਇਸ ਸੀਜ਼ਨ ਵਿੱਚ ਟੀਮ ਦੇ ਕਪਤਾਨ ਈਓਨ ਮੋਰਗਨ ਦਾ ਖੇਡਣਾ ਵੀ ਤੈਅ ਨਹੀਂ ਹੈ।

ਕੇਕੇਆਰ ਦੇ ਸਾਬਕਾ ਕਪਤਾਨ ਦਿਨੇਸ਼ ਕਾਰਤਿਕ ਨੇ ਆਪਣੀ ਇੱਕ ਇੰਟਰਵਿਊ ਵਿੱਚ ਕਿਹਾ, “ਪੈਟ ਕਮਿੰਸ ਨੇ ਖ਼ੁਦ ਕਿਹਾ ਹੈ ਕਿ ਉਹ ਖੇਡਣ ਨਹੀਂ ਆਉਣਗੇ। ਪਰ ਈਯਨ ਮੋਰਗਨ ਆ ਸਕਦੇ ਹਨ। ਹਾਲਾਂਕਿ ਟੂਰਨਾਮੈਂਟ ਸ਼ੁਰੂ ਹੋਣ ਵਿੱਚ ਅਜੇ ਤਿੰਨ ਮਹੀਨੇ ਬਾਕੀ ਹਨ ਅਤੇ ਹੁਣ ਤੋਂ ਸਤੰਬਰ ਤੱਕ ਬਹੁਤ ਸਾਰੀਆਂ ਤਬਦੀਲੀਆਂ ਹੋ ਸਕਦੀਆਂ ਹਨ।

LEAVE A REPLY

Please enter your comment!
Please enter your name here