CM ਮਾਨ ਅੱਜ ਬਠਿੰਡਾ ‘ਚ ਕਰਨਗੇ 4 ਰੋਡ ਸ਼ੋਅ || Elections || Punjab News

0
22
CM Mann will hold 4 road shows in Bathinda today

CM ਮਾਨ ਅੱਜ ਬਠਿੰਡਾ ‘ਚ ਕਰਨਗੇ 4 ਰੋਡ ਸ਼ੋਅ || Elections || Punjab News

ਲੋਕ ਸਭਾ ਚੋਣਾਂ ਦੇ ਮੱਦੇਨਜਰ ਪਾਰਟੀਆਂ ਵੱਲੋਂ ਆਪਣੇ -ਆਪਣੇ ਪੱਧਰ ‘ਤੇ ਰੋਡ ਸ਼ੋਅ ਕਰਕੇ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ | ਇਸੇ ਦੇ ਚੱਲਦਿਆਂ ਮੁੱਖ ਮੰਤਰੀ ਭਗਵੰਤ ਮਾਨ ਅੱਜ ਬਠਿੰਡਾ ‘ਚ ਰਹਿਣਗੇ। ਜਿੱਥੇ ਉਹ ਪਾਰਟੀ ਉਮੀਦਵਾਰ ਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਲਈ ਵੋਟਾਂ ਦੀ ਅਪੀਲ ਕਰਨਗੇ | ਉਨ੍ਹਾਂ ਵੱਲੋਂ ਚਾਰ ਥਾਵਾਂ ’ਤੇ ਰੋਡ ਸ਼ੋਅ ਕੀਤੇ ਜਾਣੇ ਹਨ।

ਬਠਿੰਡਾ ਵਿੱਚ ਕੀਤੇ ਜਾਣਗੇ ਚਾਰ ਪ੍ਰੋਗਰਾਮ

ਮੁੱਖ ਮੰਤਰੀ ਵੱਲੋਂ ਅੱਜ ਬਠਿੰਡਾ ਵਿੱਚ ਚਾਰ ਪ੍ਰੋਗਰਾਮ ਕੀਤੇ ਜਾਣੇ ਹਨ। ਇਸ ਦੌਰਾਨ ਦੁਪਹਿਰ 2 ਵਜੇ ਮੁੱਖ ਮੰਤਰੀ ਮਾਨਸਾ ਦੇ ਗੁਰਦੁਆਰਾ ਚੌਕ, ਪੁਰਾਣੀ ਅਨਾਜ ਮੰਡੀ ਵਿਖੇ ਰੋਡ ਸ਼ੋਅ ਕਰਨਗੇ। ਮੋੜ ਬਠਿੰਡਾ ਵਿਖੇ ਬਾਅਦ ਦੁਪਹਿਰ 3 ਵਜੇ ਰੋਡ ਸ਼ੋਅ ਰੱਖਿਆ ਗਿਆ ਹੈ, ਜਦੋਂਕਿ ਸ਼ਾਮ 4 ਵਜੇ ਤਲਵੰਡੀ ਸਾਬੋਂ ਅਤੇ ਸ਼ਾਮ 5 ਵਜੇ ਭੁੱਚੋ ਮੰਡੀ ਬਠਿੰਡਾ ਵਿਖੇ ਰੋਡ ਸ਼ੋਅ ਕੀਤਾ ਜਾਵੇਗਾ।

ਇਹ ਵੀ ਪੜ੍ਹੋ :ਗੁਰਸਿੱਖ ਪਰਿਵਾਰ ਨਾਲ ਰਸਤੇ ‘ਚ ਵਾਪਰਿਆ ਵੱਡਾ ਭਾਣਾ

ਸੀਐਮ ਭਗਵੰਤ ਮਾਨ ਇਹ ਦਾਅਵਾ ਕਰ ਚੁੱਕੇ ਹਨ ਕਿ ਪਾਰਟੀ ਇਹ ਚੋਣ 13-0 ਨਾਲ ਜਿੱਤੇਗੀ। ਦੱਸ ਦਈਏ ਕਿ ਬਠਿੰਡਾ ਲੋਕ ਸਭਾ ਹਲਕੇ ਅਧੀਨ 9 ਵਿਧਾਨ ਸਭਾ ਹਲਕੇ ਆਉਂਦੇ ਹਨ। ਇਸ ਹਲਕੇ ਦੀਆਂ ਸਾਰੀਆਂ ਵਿਧਾਨ ਸਭਾ ਸੀਟਾਂ ‘ਤੇ ਹੁਣ ‘ਆਪ’ ਦਾ ਕਬਜ਼ਾ ਹੈ।

 

LEAVE A REPLY

Please enter your comment!
Please enter your name here