ਮਹਾਰਾਜਗੰਜ `ਚ ਨੌਜਵਾਨ ਦੀ ਗੋਲੀ ਮਾਰ ਕੇ ਕਰ ਦਿੱਤੀ ਹੱਤਿਆ

0
23
Maharajganj Murder

ਮਹਾਰਾਜਗੰਜ, 19 ਸਤੰਬਰ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਜਿਲਾ ਮਹਾਰਾਜਗੰਜ ਵਿਖੇ ਇਕ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ (Murder) ਕਰ ਦਿੱਤੇ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ ।

ਕੌਣ ਹੈ ਇਹ ਨੌਜਵਾਨ

ਮਿਲੀ ਜਾਣਕਾਰੀ ਅਨੁਸਾਰ ਉੱਤਰ ਪ੍ਰਦੇਸ਼ ‘ਚ ਮਹਾਰਾਜਗੰਜ ਜਿਲੇ (Maharajganj district) ਦੇ ਪੁਰੰਦਰਪੁਰ ਥਾਣਾ ਖੇਤਰ ਅਧੀਨ ਆਉਂਦੇ ਸਮਰਧੀਰਾ ਪਿੰਡ ‘ਚ ਵੀਰਵਾਰ ਦੇਰ ਰਾਤ ਜੋ ਇਕ 20 ਸਾਲਾ ਨੌਜਵਾਨ ਨੂੰ ਮਾਮੂਲੀ ਝਗੜੇ ਤੋਂ ਬਾਅਦ ਮੰਦਰ ‘ਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਵਿਚ ਮੌਤ ਦੇ ਘਾਟ ਉਤਰੇ ਨੌਜਵਾਨ ਦੀ ਜੀਸ਼ਾਨ ਦੇ ਤੌਰ ‘ਤੇ ਹੋਈ ਹੈ ।

ਕਿੰਨੇ ਵਿਅਕਤੀਆਂ ਨੂੰ ਲਿਆ ਗਿਆ ਹੈ ਹਿਰਾਸਤ ਵਿਚ

ਪ੍ਰਾਪਤ ਸੂਚਨਾ ਮੁਤਾਬਕ ਉਕਤ ਨੌਜਵਾਨ ਦੇ ਕਤਲ ਕੀਤੇ ਜਾਣ ਦੇ ਮਾਮਲੇ ਵਿਚ ਪੁਲਸ ਨੇ ਘਟਨਾ ਸਬੰਧੀ ਵਿਅਕਤੀਆਂ ਨੂੰ ਹਿਰਾਸਤ ‘ਚ ਲਿਆ ਹੈ । ਅਪਰਾਧ ‘ਚ ਵਰਤੀ ਗਈ ਪਿਸਤੌਲ ਵੀ ਬਰਾਮਦ ਕਰ ਲਈ ਗਈ ਹੈ ।

ਕੀ ਗੱਲ ਸਾਹਮਣੇ ਆਈ ਪਰਿਵਾਰਕ ਮੈਂਬਰਾਂ ਅਨੁਸਾਰ

ਪਰਿਵਾਰਕ ਮੈਂਬਰਾਂ ਅਨੁਸਾਰ ਜ਼ੀਸ਼ਾਨ ਦੇਰ ਰਾਤ ਕਿਸੇ ਕੰਮ ਲਈ ਸਮਰਧੀਰਾ ਚੌਰਾਹੇ ‘ਤੇ ਗਿਆ ਸੀ । ਘਟਨਾ ਦੌਰਾਨ ਉਸ ਦਾ 2 ਨੌਜਵਾਨਾਂ ਨਾਲ ਝਗੜਾ ਹੋ ਗਿਆ । ਝਗੜਾ ਵਧਣ ‘ਤੇ ਉਨ੍ਹਾਂ ਉਸ ਨੂੰ ਮੰਦਰ ‘ਚ ਪਿਸਤੌਲ ਨਾਲ ਗੋਲੀ ਮਾਰ ਦਿੱਤੀ । ਜ਼ੀਸ਼ਾਨ ਗੰਭੀਰ ਰੂਪ ‘ਚ ਜ਼ਖਮੀ ਹੋ ਗਿਆ । ਪੁਲਸ ਉਸ ਨੂੰ ਬਨਕਤੀ ਦੇ ਹਸਪਤਾਲ ਲੈ ਗਈ, ਜਿੱਥੇ ਇਲਾਜ ਦੌਰਾਨ ਦੇਰ ਰਾਤ ਉਸ ਦੀ ਮੌਤ ਹੋ ਗਈ ।

LEAVE A REPLY

Please enter your comment!
Please enter your name here