ਚੰਡੀਗੜ੍ਹ, 19 ਸਤੰਬਰ 2026 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ (Chandigarh) ਵਿਖੇ ਬਣੀ ਅਦਾਲਤ ਵਲੋਂ ਇਕ ਨਾਬਾਲਗ ਨੌਜਵਾਨ ਨੂੰ ਨਾਬਾਲਗ ਬੱਚੀ ਨਾਲ ਜਬਰ ਜਨਾਹ ਮਾਮਲੇ ਵਿਚ ਸਜ਼ਾ (Punishment) ਸੁਣਾਈ ਗਈ ਹੈ ।
ਕਿੰਨੇ ਸਾਲ ਦੀ ਸੁਣਾਈ ਗਈ ਹੈ ਸਜਾ
ਮਿਲੀ ਜਾਣਕਾਰੀ ਅਨੁਸਾਰ ਅਦਾਲਤ ਵਲੋਂ ਜੋ ਇਕ ਅੱਠ ਸਾਲਾ ਬੱਚੀ ਨਾਲ ਇਕ ਨਾਬਾਲਗ ਨੌਜਵਾਨ ਵਲੋਂ ਜਬਰ ਜਨਾਹ (Rape) ਕੀਤੇ ਜਾਣ ਦੇ ਮਾਮਲੇ ਵਿਚ ਦੋਸ਼ੀ ਠਹਿਰਾਉਂਦਿਆਂ ਸਜ਼ਾ ਸੁਣਵਾਈ ਗਈ ਹੈ ਤਹਿਤ 20 ਸਾਲਾਂ ਦੀ ਸਜ਼ਾ ਸੁਣਾਈ ਗਈ ਹੈ । ਦੱਸਣਯੋਗ ਹੈ ਕਿ ਉਕਤ ਨੌਜਵਾਨ ਨੂੰ ਅਦਾਲਤ ਵਲੋਂ 50 ਹਜ਼ਾਰ ਦਾ ਜੁਰਮਾਨਾ ਲਗਾਉਣ ਦੇ ਨਾਲ-ਨਾਲ ਪੀੜ੍ਹਤ ਬੱਚੀ ਦੇ ਪਰਿਵਾਰ ਨੂੰ ਚਾਰ ਲੱਖ ਰੁਪਏ ਮੁਆਵਜ਼ੇ ਦੇ ਤੌਰ ‘ਤੇ ਵੀ ਦੇਣ ਦਾ ਫ਼ੈਸਲਾ ਸੁਣਾਇਆ ਗਿਆ ਹੈ ।
ਵਾਰਦਾਤ ਵੇਲੇ ਨੌਜਵਾਨ ਦੀ ਸੀ ਕਿੰਨੀ ਉਮਰ
ਪ੍ਰਾਪਤ ਜਾਣਕਾਰੀ ਅਨੁਸਾਰ ਜਿਸ ਨਾਬਾਲਗ ਨੌਜਵਾਨ (Minor youth) ਵਲੋਂ ਨਾਬਾਲਗ 8 ਸਾਲਾ ਮਾਸੂਮ ਬੱਚੀ ਨਾਲ ਜਬਰ ਜਨਾਹ ਕੀਤਾ ਗਿਆ ਸੀ ਉਸ ਵੇਲੇ ਨੌਜਵਾਨ ਦੀ 16 ਸਾਲ 8 ਮਹੀਨੇ ਸੀ । ਉਪਰੋਕਤ ਮਾਮਲੇ ਵਿਚ ਅਦਾਲਤ ਵਲੋਂ ਨੌਜਵਾਨ ਨੂੰ ਕਾਨੂੰਨ ਅਨੁਸਾਰ ਬਾਲਗ ਮੰਨਦਿਆਂ ਉਸ ਵਿਰੁੱਧ ਮੁਕੱਦਮਾ ਚਲਾਇਆ ਅਤੇ ਇਸੇ ਆਧਾਰ ‘ਤੇ ਹੀ ਸਜਾ ਸੁਣਾਈ ਗਈ ਹੈ ।









