ਔਰਤ ਨੇ ਮਾਸੂਮ ਪੁੱਤਰ ਨੂੰ ਕੀੜੇਮਾਰ ਦਵਾਈ ਪਿਆ ਕੇ ਕਰ ਲਈ ਖੁਦਕੁਸ਼ੀ

0
25
Jonpur suicide

ਜੌਨਪੁਰ, 19 ਸਤੰਬਰ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਜਿਲਾ ਜੌਨਪੁਰ ਵਿਖੇ ਇਕ ਮਹਿਲਾ ਵਲੋਂ ਪੁੱਤਰ ਨੂੰ ਕੀੜੇਮਾਰ ਦਵਾਈ ਪਿਆ ਕੇ ਖੁਦ ਵੀ ਖੁਦਕੁਸ਼ੀ (Suicide) ਕਰ ਲਏ ਜਾਣ ਦਾ ਸਮਾਚਾਰ ਹੈ ।

ਕੌਣ ਹੈ ਇਹ ਮਹਿਲਾ

ਮਿਲੀ ਜਾਣਕਾਰੀ ਉੱਤਰ ਪ੍ਰਦੇਸ਼ ਦੇ ਜੌਨਪੁਰ ਜਿਲੇ (Jaunpur district) ‘ਚ ਮਦੀਯਾਹੂਨ ਥਾਣਾ ਖੇਤਰ ਅਧੀਨ ਆਉਂਦੇ ਪਿੰਡ ਰਾਜਮਲਪੁਰ ‘ਚ ਜੋ ਇਕ ਔਰਤ ਵਲੋਂ ਆਪਣੇ ਸਹੁਰੇ ਪਰਿਵਾਰ ਹੱਥੋਂ ਦੁਖੀ ਹੋ ਕੇ ਆਪਣੇ 2 ਸਾਲ ਦੇ ਪੁੱਤਰ ਨੂੰ ਕੀੜੇਮਾਰ ਦਵਾਈ (Pesticide) ਪਿਆ ਦਿੱਤੀ ਤੇ ਖੁਦ ਵੀ ਪੀ ਕੇ ਆਪਣੀ ਜਾਨ ਦੇ ਦਿੱਤੀ ਹੈ ਵਿਚ ਮਹਿਲਾ ਦੀ ਪਛਾਣ 28 ਸਾਲਾ ਸ਼ਸ਼ੀਕਲਾ ਦੇ ਤੌਰ ‘ਤੇ ਹੋਈ ਹੈ । ਇਸ ਘਟਨਾ ‘ਚ ਮਾਂ ਤੇ ਪੁੱਤਰ ਦੋਵਾਂ ਦੀ ਮੌਤ ਹੋ ਗਈ ਹੈ ।

ਕਦੋਂ ਵਾਪਰੀ ਘਟਨਾ

ਜਾਣਕਾਰੀ ਮੁਤਾਬਕ ਉਕਤ ਘਟਨਾ ਵੀਰਵਾਰ ਰਾਤ 10 ਵਜੇ ਦੇ ਕਰੀਬ ਵਾਪਰੀ । ਜਿਸ ‘ਤੇ ਪਰਿਵਾਰ ਦੇ ਮੈਂਬਰ ਦੋਵਾਂ ਨੂੰ ਇਲਾਜ ਲਈ ਹਸਪਤਾਲ ਲੈ ਗਏ । ਡਾਕਟਰਾਂ ਨੇ ਬੱਚੇ ਨੂੰ ਮ੍ਰਿਤਕ ਲਿਆਂਦਾ ਕਰਾਰ ਦਿੱਤਾ । ਮਾਂ ਨੂੰ ਜਿਲਾ ਹਸਪਤਾਲ ਤੋਂ ਵਾਰਾਣਸੀ ਰੈਫਰ ਕਰ ਦਿੱਤਾ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ । ਸੂਚਨਾ ਮਿਲਣ ‘ਤੇ ਪੁਲਸ ਨੇ ਦੋਵਾਂ ਲਾਸ਼ਾਂ ਨੂੰ ਕਬਜ਼ੇ ‘ਚ ਲੈ ਲਿਆ ਤੇ ਪੋਸਟਮਾਰਟਮ (Postmortem) ਲਈ ਭੇਜ ਦਿੱਤਾ । ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ।

LEAVE A REPLY

Please enter your comment!
Please enter your name here