ਵਾਰਾਣਸੀ, 28 ਅਪ੍ਰੈਲ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਸ਼ਹਿਰ ਵਾਰਾਣਸੀ ਵਿਖੇ ਇਕ ਵਿਅਕਤੀ ਦਾ ਕੁੱਟ-ਕੁੱਟ ਕੇ ਕਤਲ (Murder) ਕਰ ਦਿੱਤੇ ਜਾਣ ਦਾ ਸਮਾਚਾਰ ਮਿਲਿਆ ਹੈ ।
ਕੀ ਹੈ ਪੂਰਾ ਮਾਮਲਾ
ਮਿਲੀ ਜਾਣਕਾਰੀ ਅਨੁਸਾਰ ਉੱਤਰ ਪ੍ਰਦੇਸ਼ ਦੇ ਵਾਰਾਣਸੀ ਜ਼ਿਲੇ ਦੇ ਫੂਲਪੁਰ ਥਾਣਾ ਖੇਤਰ ਦੇ ਘਮਹਾਪੁਰ ਪਿੰਡ ਵਿਚ ਇਕ ਸੜਕ ਹਾਦਸੇ ਤੋਂ ਬਾਅਦ ਹੋਏ ਹਿੰਸਕ ਵਿਵਾਦ ਵਿਚ ਕਾਰੋਬਾਰੀ ਕਾਰ ਚਾਲਕ ਦਾ ਕੁੱਟ-ਕੁੱਟ (beaten) ਕੇ ਕਤਲ ਕਰ ਦਿੱਤਾ ਗਿਆ ।
ਘਟਨਾ ਤੋਂ ਬਾਅਦ ਇਲਾਕੇ ਵਿਚ ਤਣਾਅ ਫੈਲ ਗਿਆ ਹੈ ਅਤੇ ਪੁਲਸ ਨੇ ਭਾਰੀ ਫੋਰਸ ਤਾਇਨਾਤ ਕਰ ਦਿੱਤੀ ਹੈ । ਪੁਲਸ ਅਨੁਸਾਰ 26 ਅਪ੍ਰੈਲ ਦੀ ਰਾਤ ਕਰੀਬ 10.30 ਵਜੇ ਕਾਰ ਬੇਕਾਬੂ ਹੋ ਕੇ ਸੜਕ ਕੰਢੇ ਭਾਂਡੇ ਧੋ ਰਹੀ ਔਰਤ ਬਿੰਦੂ ਦੇਵੀ (40) ਨਾਲ ਟਕਰਾ ਗਈ । ਹਾਦਸੇ ਤੋਂ ਬਾਅਦ ਮੌਕੇ ‘ਤੇ ਮੌਜੂਦ ਔਰਤ ਦੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਕਾਰੋਬਾਰੀ ਕਾਰ ਚਾਲਕ ਮਨੀਸ਼ ਸਿੰਘ ਵਾਸੀ ਘਮਹਾਪੁਰ ‘ਤੇ ਹਮਲਾ ਬੋਲ ਦਿੱਤਾ।
ਕੌਣ ਹੈ ਜੋ ਕੁੱਟ-ਕੁੱਟ ਕੇ ਕਰ ਦਿੱਤਾ ਗਿਆ ਕਤਲ
ਕੁੱਟ-ਮਾਰ ਦੌਰਾਨ ਮਨੀਸ਼ ਸਿੰਘ ਗੰਭੀਰ ਤੌਰ ‘ਤੇ ਜ਼ਖਮੀ ਹੋ ਗਿਆ । ਪਰਿਵਾਰ ਵਾਲੇ ਉਸ ਨੂੰ ਤੁਰੰਤ ਬੀ. ਐੱਚ. ਯੂ. ਟਰਾਮਾ ਸੈਂਟਰ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ । ਪੁਲਸ ਨੇ 2 ਮੁਲਜ਼ਮਾਂ ਨੂੰ ਹਿਰਾਸਤ ਵਿਚ ਲੈ ਲਿਆ ਹੈ, ਜਦਕਿ ਬਾਕੀਆਂ ਦੀ ਗ੍ਰਿਫ਼ਤਾਰੀ ਲਈ ਕ੍ਰਾਈਮ ਬ੍ਰਾਂਚ ਅਤੇ ਸਥਾਨਕ ਪੁਲਸ ਦੀ ਸਾਂਝੀ ਟੀਮ ਲਗਾਤਾਰ ਛਾਪੇਮਾਰੀ (Raid) ਕਰ ਰਹੀ ਹੈ ।









