ਪੁਲਸ ਵੱਲੋਂ ਪੀ. ਯੂ. ਵਿਖੇ ਫਾਇਰਿੰਗ ਕਰਨ ਵਾਲਾ ਅਸਲੇ ਸਮੇਤ ਕਾਬੂ

0
44
SSP Varun

ਪਟਿਆਲਾ, 17 ਅਪ੍ਰੈਲ 2026 : ਪਟਿਆਲਾ ਪੁਲਸ (Patiala Police) ਵਲੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਫਾਇਰਿੰਗ ਕਰਨ ਵਾਲੇ ਵਿਅਕਤੀ ਨੂੰ ਅਸਲੇ ਸਮੇਤ ਕਾਬੂ ਕੀਤੇ ਜਾਣ ਦਾ ਸਮਾਚਾਰ ਮਿਲਿਆ ਹੈ ।

ਕੀ ਦੱਸਿਆ ਐਸ. ਐਸ. ਪੀ. ਪਟਿਆਲਾ ਨੇ

ਐਸ. ਐਸ. ਪੀ. ਪਟਿਆਲਾ (S. S. P. Patiala) ਵਰੁਣ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਮਾਜ ਵਿਰੋਧੀ ਅਨਸਰਾ ਵਿਰੁੱਧ ਚਲਾਈ ਮੁਹਿੰਮ ਨੂੰ ਉਸ ਸਮੇਂ ਕਾਮਯਾਬੀ ਮਿਲੀ ਜਦੋਂ ਐਸ. ਪੀ. (ਇਨਵੈਸਟੀਗੇੇਸ਼ਨ) ਗੁਰਬੰਸ ਸਿੰਘ ਬੈਸ ਦੀ ਅਗਵਾਈ ਵਿੱਚ ਡੀ. ਐਸ. ਪੀ. (ਡੀ) ਰਾਜੇਸ ਮਲਹੋਤਰਾ ਅਤੇ ਇੰਸਪੈਕਟਰ ਪ੍ਰਦੀਪ ਸਿੰਘ ਬਾਜਵਾ ਇੰਚਾਰਜ ਸੀ. ਆਈ. ਏ. ਪਟਿਆਲਾ ਵੱਲੋਂ 10 ਅਪ੍ਰੈਲ 2026 ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਜੋਬ਼ਨਵੀਰ ਸਿੰਘ ਉਰਫ ਜੋਬਨ ਵਾਸੀ ਖੇਡੀ ਗੰਢਿਆ ਤੇ ਜਾਨਲੇਵਾ ਹਮਲਾ ਹੋਇਆ ਸੀ ਇਸ ਕੇਸ ਨੂੰ ਟਰੇਸ ਕਰਕੇ ਵਾਰਦਾਤ ਵਿੱਚ ਸਾਮਲ ਹਰਸ਼ਪ੍ਰੀਤ ਸਿੰਘ ਉਰਫ ਮੰਡਲਾ ਪੁੱਤਰ ਪੰਡਤਾ ਖੇੜੀ ਜਿਲ੍ਹਾ ਪਟਿਆਲਾ ਨੂੰ ਗ੍ਰਿਫਤਾਰ (Arrested) ਕਰਕੇ ਇਕ ਪਿਸਤੋਲ 32 ਬੋਰ ਬਰਾਮਦ ਕਰਨ ਦੀ ਸਫਲਤਾ ਹਾਸਲ ਕੀਤੀ ਗਈ ਹੈ ।

ਕੀ ਹੈ ਸਮੁੱਚੀ ਘਟਨਾ

ਵਰੁਣ ਸ਼ਰਮਾ ਨੇ ਦੱਸਿਆ ਕਿ ਸਿਕਾਇਤਕਰਤਾ (Complainant) ਜੋਬਨਵੀਰ ਸਿੰਘ ਉਰਫ ਜੋਬਨ ਪੁੱਤਰ ਨੈਬ ਸਿੰਘ ਵਾਸੀ ਘੁਮਾਦਾ ਥਾਣਾ ਖੇੜੀ ਗੰਢਿਆਂ ਜਿਲ੍ਹਾ ਪਟਿਆਲਾ ਜੋ ਕਿ ਖਾਲਸਾ ਕਾਲਜ ਵਿੱਚ ਪੜਦਾ ਹੈ 10 ਅਪੈ੍ਰਲ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਆਪਣੇ ਦੋਸਤਾਂ ਨੂੰ ਮਿਲਣ ਲਈ ਗਿਆ ਸੀ ਤਾਂ ਇਹ ਆਪਣੇ ਦੋਸਤਾ ਨਾਲ ਗੋਲ ਮਾਰਕੀਟ ਪੰਜਾਬੀ ਯੂਨੀਵਰਸਿਟੀ ਨੇੜੇ ਚਾਹ ਪੀ ਰਹੇ ਸੀ ਤਾਂ ਇਸੇ ਦੌਰਾਨ ਹਰਸਪ੍ਰੀਤ ਸਿੰਘ ਮੰਡਲਾ ਵਾਸੀ ਖੇੜੀ ਪੰਡਤਾ ਅਤੇ ਗੁਰਦਰਸਨ ਸਿੰਘ ਮਾਗਟ ਵਾਸੀ ਨਾਭਾ ਆਏ ਜਿਹਨਾ ਦਾ ਆਪਸ ਵਿੱਚ ਤਕਰਾਰ ਹੋ ਗਿਆ ਸੀ, ਜਿਸ ਤੇ ਹਰਸਪ੍ਰੀਤ ਸਿੰਘ ਮੰਡਲਾ ਨੇ ਪਿਸਟਲ ਮੁਦਈ ਜੋਬਨਵੀਰ ਸਿੰਘ ਉਰਫ ਜੋਬਨ ਤੇ ਜਾਨੋਂ ਮਾਰਨ ਦੀ ਨੀਯਤ ਨਾਲ ਫਾਇਰ ਕੀਤੇ ਅਤੇ ਮੌਕੇ ਤੋ ਫਰਾਰ ਹੋ ਗਏ । ਇਸ ਸਬੰਧੀ ਮੁਕੱਦਮਾ ਨੰਬਰ 83 ਵੱਖ-ਵੱਖ ਧਾਰਾਵਾਂ 109, 115 (2), 3 (5) ਬੀ. ਐਨ. ਐਸ. 25 ਅਸਲਾ ਐਕਟ ਥਾਣਾ ਅਰਬਨ ਅਸਟੇਟ ਪਟਿਆਲਾ ਦਰਜ ਕੀਤਾ ਗਿਆ ਸੀ ।

 

LEAVE A REPLY

Please enter your comment!
Please enter your name here