ਮਾਮਲਾ ਹਸਪਤਾਲ ਲਿਜਾਂਦੇ ਸਮੇਂ ਜ਼ਖ਼ਮੀ ਔਰਤ ਦੇ ਜਿਨਸੀ ਸ਼ੋਸ਼ਣ ਦਾ

0
42
sexual assault

ਅਲਪੁੱਝਾ (ਕੇਰਲ), 13 ਅਪ੍ਰੈਲ 2026 : ਭਾਰਤ ਦੇਸ਼ ਦੇ ਸੂਬੇ ਕੇਰਲ (Kerala) ਦੇ ਇਕ ਖੇੇਤਰ ਵਿਖੇ ਇਕ ਵਿਅਕਤੀ ਵਲੋਂ ਜ਼ਖ਼ਮੀ ਔਰਤ ਦਾ ਜਿਨਸੀ ਸ਼ੋਸ਼ਣ (sexual assault) ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ।

ਪੁਲਸ ਨੇ ਕਰ ਦਿੱਤਾ ਹੈ ਕੇਸ ਦਰਜ

ਕੇਰਲ ਦੇ ਅਲਪੁੱਝਾ ‘ਚ ਹਾਦਸੇ ‘ਚ ਜ਼ਖਮੀ ਹੋਈ ਔਰਤ (Injured woman) ਨੂੰ ਹਸਪਤਾਲ ਲਿਜਾਂਦੇ ਸਮੇਂ ਇਕ ਵਿਅਕਤੀ ਵੱਲੋਂ ਉਸ ਦਾ ਕਥਿਤ ਰੂਪ ‘ਚ ਜਿਨਸੀ ਸ਼ੋਸ਼ਣ ਕੀਤਾ ਗਿਆ । ਪੁਲਸ ਨੇ ਦੱਸਿਆ ਕਿ ਇਸ ਘਟਨਾ ਨੂੰ ਲੈ ਕੇ ਕਾਇਮਕੁਲਮ ਦੇ ਵਪਾਰੀ ਸਿਨਿਲ ਸਬਦ ਖਿਲਾਫ ਮਾਮਲਾ ਦਰਜ (Case registered) ਕੀਤਾ ਗਿਆ ਹੈ ।

ਕਿਵੇਂ ਜ਼ਖਮੀ ਹੋ ਗਈ ਸੀ ਮਹਿਲਾ

25 ਸਾਲਾ ਪੀੜਤਾ 4 ਅਪ੍ਰੈਲ ਨੂੰ ਤੜਕੇ ਕੇ. ਪੀ. ਏ. ਸੀ. ਜੰਕਸ਼ਨ ‘ਤੇ ਹੋਏ ਹਾਦਸੇ ‘ਚ ਆਪਣੇ ਪਰਿਵਾਰ ਨਾਲ ਜ਼ਖ਼ਮੀ ਹੋ ਗਈ ਸੀ । ਇਹ ਹਾਦਸਾ ਰਾਤ ਲੱਗਭਗ 12:45 ਵਜੇ ਵਾਪਰਿਆ, ਜਦੋਂ ਤੀਰਥ ਯਾਤਰਾ ਤੋਂ ਪਰਤਦੇ ਸਮੇਂ ਪੀੜਤਾ ਅਤੇ ਉਸ ਦੇ ਪਰਿਵਾਰ ਦਾ ਵਾਹਨ ਸੜਕ ‘ਤੇ ਡਿਵਾਈਡਰ ਨਾਲ ਟਕਰਾਅ ਗਿਆ । ਸਬਦ ਸਮੇਤ ਮੌਕੇ ‘ਤੇ ਮੌਜੂਦ ਹੋਰ ਲੋਕਾਂ ਨੇ ਜ਼ਖ਼ਮੀ ਪਰਿਵਾਰ ਦੇ ਮੈਂਬਰਾਂ ਨੂੰ ਹਸਪਤਾਲ ਪਹੁੰਚਾਉਣ ‘ਚ ਮਦਦ ਕੀਤੀ । ਸਿਕਾਇਤਕਰਤਾ ਨੇ ਦੋਸ਼ ਲਗਾਇਆ ਹੈ ਕਿ ਹਸਪਤਾਲ ਲਿਜਾਂਦੇ ਸਮੇਂ ਮੁਲਜ਼ਮ ਨੇ ਉਸ ਨਾਲ ਅਸ਼ਲੀਲ ਹਰਕਤਾਂ (Obscene acts) ਕੀਤੀਆਂ ਅਤੇ ਉਸ ਨੂੰ ਗਲਤ ਤਰੀਕੇ ਨਾਲ ਛੂਹਿਆ ।

LEAVE A REPLY

Please enter your comment!
Please enter your name here