ਯੁੱਧ ਨਸਿ਼ਆਂ ਵਿਰੁੱਧ ਮੁਹਿੰਮ ਤਹਿਤ ਹੁਣ ਤੱਕ 39 ਹਜ਼ਾਰ 760 ਕੇਸ ਦਰਜ ਕੀਤੇ

0
44
DGP

ਚੰਡੀਗੜ੍ਹ, 2 ਅਪ੍ਰੈਲ 2026 : ਡੀ. ਜੀ. ਪੀ. ਗੌਰਵ ਯਾਦਵ (D. G. P. Gaurav Yadav) ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਯੁੱਧ ਨਸਿ਼ਆਂ ਵਿਰੁੱਧ ਮੁਹਿੰਮ (War on Drugs Campaign) ਤਹਿਤ 39 ਹਜ਼ਾਰ 760 ਐਫ. ਆਈ. ਆਰ. ਦਰਜ ਕੀਤੀਆਂ ਹਨ ।

ਕਿੰਨੇ ਨਸ਼ਾ ਤਸਕਰਾਂ ਨੂੰ ਕੀਤਾ ਗਿਆ ਹੈ ਗ੍ਰਿਫ਼ਤਾਰ

ਯੁੱਧ ਨਸਿ਼ਆਂ ਵਿਰੁੱਧ ਮੁਹਿੰਮ ਦੇ ਇਕ ਮਾਰਚ 2025 ਤੋਂ ਲੈ ਕੇ ਹੁਣ ਤੱਕ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇਸ ਮੁਹਿੰਮ ਦੇ 13 ਮਹੀਨਿਆਂ ਦੇ ਸਮਾਂਕਾਲ ਦਰਾਨ 39 ਹਜ਼ਾਰ 760 ਐਫ. ਆਈ. ਆਰ. ਦਰਜ ਕੀਤੀਆਂ ਗਈਆਂ ਹਨ । ਪੰਜਾਬ ਪੁਲਸ (Punjab Police) ਮੁਤਾਬਕ 56 ਹਜ਼ਾਰ 372 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਨਾਲ 2458 ਕਿਲੋਗ੍ਰਾਮ ਹੈਰੋਇਨ ਬਰਾਮਦ ਹੋਈ ਹੈ ।

ਕੀ ਦੱਸਿਆ ਡੀ. ਜੀ. ਪੀ. ਪੰਜਾਬ ਨੇ

ਪੰਜਾਬ ਪੁਲਸ ਦੇ ਡੀ. ਜੀ. ਪੀ. ਗੌਰਵ ਯਾਦਵ ਮੁਤਾਬਕ ਪੰਜਾਬ ਦੇ ਸਾਰੇ 28 ਪੁਲਸ ਜ਼ਿਲ੍ਹਿਆਂ ਵਿਚ ਰੋਜ਼ਾਨਾ ਇੱਕੋ ਸਮੇਂ ਕਾਰਵਾਈਆਂ ਕਰ ਰਹੀ ਹੈ । ਪੰਜਾਬ ਪੁਲਿਸ ਮੁਤਾਬਕ 2458 ਕਿਲੋਗ੍ਰਾਮ ਹੈਰੋਇਨ (Heroin) ਦੀ ਬਰਾਮਦਗੀ ਤੋਂ ਇਲਾਵਾ ਵਿਸ਼ੇਸ਼ ਡੀ. ਜੀ. ਪੀ. (ਕਾਨੂੰਨ ਅਤੇ ਵਿਵਸਥਾ) ਅਰਪਿਤ ਸ਼ੁਕਲਾ ਨੇ ਕਿਹਾ ਕਿ ਪੁਲਸ ਨੇ 724 ਕਿਲੋਗ੍ਰਾਮ ਅਫੀਮ, 345 ਕੁਇੰਟਲ ਭੁੱਕੀ, 69 ਕਿਲੋਗ੍ਰਾਮ ਚਰਸ, 843 ਕਿਲੋਗ੍ਰਾਮ ਗਾਂਜਾ, 37 ਕਿਲੋਗ੍ਰਾਮ ਆਈ. ਸੀ. ਈ., 51 ਲੱਖ ਨਸ਼ੀਲੀਆਂ ਗੋਲੀਆਂ/ਗੋਲੀਆਂ ਅਤੇ 17.28 ਕਰੋੜ ਰੁਪਏ ਦੀ ਡਰੱਗ ਮਨੀ (Drug money) ਵੀ ਜ਼ਬਤ ਕੀਤੀ ਹੈ ।

ਮੁਹਿੰਮ ਦੇ 396ਵੇਂ ਦਿਨ ਕਿੰਨੇ ਨਸ਼ਾ ਤਸਕਰਾਂ ਨੂੰ ਕੀਤਾ ਹੈ ਗ੍ਰਿਫ਼ਤਾਰ

ਪੰਜਾਬ ਵਿਚੋਂ ਨਸਿ਼ਆਂ ਦੇ ਖਾਤਮੇ ਲਈ ਚੱਲ ਰਹੀ ਮੁਹਿੰਮ ਦੇ 396ਵੇਂ ਦਿਨ ਪੰਜਾਬ ਪੁਲਸ ਨੇ ਬੀਤੇ ਦਿਨ 86 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ 269 ਗ੍ਰਾਮ ਹੈਰੋਇਨ, 1000 ਨਸ਼ੀਲੀਆਂ ਗੋਲੀਆਂ/ਕੈਪਸੂਲ ਅਤੇ 3050 ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ । ਇਸ ਨਾਲ ਸਿਰਫ 396 ਦਿਨਾਂ ‘ਚ ਗ੍ਰਿਫ਼ਤਾਰ ਕੀਤੇ ਕੁੱਲ ਨਸ਼ਾ ਤਸਕਰਾਂ (Drug traffickers) ਦੀ ਗਿਣਤੀ 56,458 ਹੋ ਗਈ ਹੈ । ਨਸ਼ਾ ਛੁਡਾਊ ਮੁਹਿੰਮ ਦੇ ਹਿੱਸੇ ਵਜੋਂ, ਪੰਜਾਬ ਪੁਲਸ ਨੇ ਅੱਜ 21 ਵਿਅਕਤੀਆਂ ਨੂੰ ਨਸ਼ਾ ਛੁਡਾਊ ਅਤੇ ਮੁੜ ਵਸੇਬੇ ਦਾ ਇਲਾਜ ਕਰਵਾਉਣ ਲਈ ਰਾਜ਼ੀ ਕੀਤਾ ਹੈ ।

ਗੈਂਗਸਟਰਾਂ ਤੇ ਵਾਰ ਮੁਹਿੰਮ ਦੇ 71ਵੇਂ ਦਿਨ ਹੋਈਆਂ 483 ਥਾਵਾਂ ‘ਤੇ ਛਾਪੇੇਮਾਰੀਆਂ

ਇਸ ਦੌਰਾਨ ਪੁਲਿਸ ਟੀਮਾਂ ਨੇ 71ਵੇਂ ਦਿਨ ‘ਗੈਂਗਸਟਰਾਂ ਤੇ ਵਾਰ’ ਮੁਹਿੰਮ (‘War on gangsters’ campaign) ਜਾਰੀ ਰੱਖੀ ਹੈ, ਜਿਸ ‘ਚ 483 ਛਾਪੇਮਾਰੀਆਂ ਤੋਂ ਬਾਅਦ 184 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਦੋਂ ਕਿ 87 ਵਿਅਕਤੀਆਂ ਵਿਰੁੱਧ ਰੋਕਥਾਮ ਕਾਰਵਾਈ ਕੀਤੀ ਹੈ ਅਤੇ ਪੰਜ ਭਗੌੜੇ ਅਪਰਾਧੀਆਂ (ਪੀ. ਓ.) ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ । ਲੋਕ ਐਂਟੀ ਗੈਂਗਸਟਰ ਹੈਲਪਲਾਈਨ ਨੰਬਰ 93946-93946 ਰਾਹੀਂ ਲੋੜੀਂਦੇ ਅਪਰਾਧੀਆਂ ਅਤੇ ਗੈਂਗਸਟਰਾਂ ਨਾਲ ਸਬੰਧਤ ਜਾਣਕਾਰੀ ਗੁਪਤ ਰੂਪ ‘ਚ ਰਿਪੋਰਟ ਕਰ ਸਕਦੇ ਹਨ, ਅਤੇ ਅਪਰਾਧ ਅਤੇ ਅਪਰਾਧਿਕ ਗਤੀਵਿਧੀਆਂ ਬਾਰੇ ਸੁਝਾਅ ਵੀ ਸਾਂਝੇ ਕਰ ਸਕਦੇ ਹਨ ।

LEAVE A REPLY

Please enter your comment!
Please enter your name here