ਨਵੀਂ ਦਿੱਲੀ, 24 ਮਾਰਚ 2026 : ਦਿੱਲੀ ਵਿਖੇ ਸਪੈਸ਼ਲ ਸੈਲ (Special cell) ਵਲੋਂ ਪਾਕਿਸਤਾਨੀ ਅੱਤਵਾਦੀ ਸ਼ਹਿਜਾਦ ਭੱਟੀ ਦੇ ਗੁਰਗੇ ਨੂੰ ਗ੍ਰਿਫ਼ਤਾਰ (Arrested) ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।
ਕੌਣ ਹੈ ਇਹ ਗ੍ਰਿਫ਼ਤਾਰ ਕੀਤਾ ਗਿਆ ਵਿਅਕਤੀ
ਪਾਕਿਸਤਾਨ ‘ਚ ਬੈਠ ਕੇ ਭਾਰਤ ‘ਚ ਅੱਤਵਾਦੀ ਸਰਗਰਮੀਆਂ (Terrorist activities) ਅੰਜਾਮ ਦੇਣ ਵਾਲੇ ਸ਼ਹਿਜ਼ਾਦ ਭੱਟੀ (Shahzad Bhatti) ਗੁਰਗੇ ਹਰਮਨਦੀਪ ਸਿੰਘ ਉਰਫ਼ ਹਰਮਨ ਨੂੰ ਸਪੈਸ਼ਲ ਸੈੱਲ ਨੇ ਗ੍ਰਿਫ਼ਤਾਰ ਕੀਤਾ ਹੈ । ਜਾਣਕਾਰੀ ਮੁਤਾਬਕ ਉਸਦੇ ਕਬਜ਼ੇ ਵਿਚੋਂ ਇਕ ਮੋਬਾਇਲ ਫੋਨ ਅਤੇ ਇਕ ਕਾਲੇ ਰੰਗ ਦੀ ਸਪਰੇਅ ਪੇਂਟ ਦੀ ਬੋਤਲ ਬਰਾਮਦ ਕੀਤੀ ਹੈ ।
ਕੀ ਕੀ ਮਿਲਿਆ ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਕੋਲੋਂ
ਮੋਬਾਇਲ ਫ਼ੋਨ ਦੀ ਜਾਂਚ ਕਰਨ ‘ਤੇ ਪਾਕਿਸਤਾਨ ਸਥਿਤ ਆਕਾਵਾਂ ਅਤੇ ਉਸਦੇ ਵਿਦੇਸ਼ ਸਥਿਤ ਸਾਥੀਆਂ ਦੇ ਨਾਲ ਕੀਤੀ ਗਈ ਇਤਰਾਜ਼ਯੋਗ ਚੈਟ, ਤਸਵੀਰਾਂ ਅਤੇ ਵੀਡੀਓ ਮਿਲੇ ਹਨ । ਪੁਲਸ ਮੁਲਜ਼ਮ ਹਰਮਨਦੀਪ ਸਿੰਘ ਉਰਫ਼ ਹਰਮਨ (Harmandeep Singh alias Harman) ਤੋਂ ਉਸਦੇ ਭਾਰਤ ਦੇ ਨੈੱਟਵਰਕ ਬਾਰੇ ਜਾਣਕਾਰੀ, ਲੈਣ ਦੀ ਕੋਸ਼ਿਸ਼ ਕਰ ਰਹੀ ਹੈ ।









