ਪੰਜਾਬ ਵਿਚ ਗੈਂਗਸਟਰਾਂ ‘ਤੇ ਵਾਰ ਮੁਹਿੰਮ ਨੂੰ ਹੋਇਆ 62ਵਾਂ ਦਿਨ

0
23
DGP

ਚੰਡੀਗੜ੍ਹ, 24 ਮਾਰਚ 2026 : ਪੰਜਾਬ ਵਿਚ ਗੈਂਗਸਟਰਾਂ ‘ਤੇ ਵਾਰ ਮੁਹਿੰਮ (Campaign against gangsters) ਜਿਸਨੂੰ 62ਵਾਂ ਦਿਨ ਹੋ ਚੁੱਕਿਆ ਹੈ ਦੇ ਮੌਕੇ ਪੁਲਸ ਨੇ ਗੈਂਗਸਟਰਾਂ ਦੇ 447 ਪਛਾਣੇ ਅਤੇ ਮੈਪ ਕੀਤੇ ਟਿਕਾਣਿਆਂ ‘ਤੇ ਛਾਪੇਮਾਰੀ (Raid) ਕੀਤੀ ।

ਕਿੰਨਿਆਂ ਨੂੰ ਕੀਤਾ ਗਿਆ

ਪੰਜਾਬ ਪੁਲਸ ਦੀਆਂ ਟੀਮਾਂ ਨੇ 186 ਵਿਅਕਤੀਆਂ ਨੂੰ ਗ੍ਰਿਫ਼ਤਾਰ (Arrested) ਕੀਤਾ, ਜਿਸ ਨਾਲ ਕਾਰਵਾਈ ਸ਼ੁਰੂ ਹੋਣ ਤੋਂ ਬਾਅਦ ਗ੍ਰਿਫ਼ਤਾਰੀਆਂ ਦੀ ਕੁੱਲ ਗਿਣਤੀ 16,497 ਹੋ ਗਈ ਹੈ । ਇਸ ਤੋਂ ਇਲਾਵਾ, 52 ਵਿਅਕਤੀਆਂ ਵਿਰੁੱਧ ਰੋਕਥਾਮ ਕਾਰਵਾਈ ਕੀਤੀ ਗਈ ਹੈ, ਜਦੋਂ ਕਿ 74 ਵਿਅਕਤੀਆਂ ਨੂੰ ਜਾਂਚ ਅਤੇ ਪੁੱਛਗਿੱਛ ਤੋਂ ਬਾਅਦ ਰਿਹਾਅ ਕਰ ਦਿੱਤਾ ਗਿਆ ਹੈ । ਪੁਲਸ ਟੀਮਾਂ ਨੇ ਕਾਰਵਾਈ ਦੌਰਾਨ ਤਿੰਨ ਐਲਾਨੇ ਅਪਰਾਧੀਆਂ (ਪੀ. ਓ.) ਨੂੰ ਵੀ ਗ੍ਰਿਫ਼ਤਾਰ ਕੀਤਾ ਹੈ ।

ਯੁੱਧ ਨਸਿ਼ਆਂ ਵਿਰੁੱਧ ਦੇ 387ਵੇਂ ਦਿਨ 102 ਨਸ਼ਾ ਤਸਕਰ ਗ੍ਰਿਫ਼ਤਾਰ

ਨਸ਼ਾ ਵਿਰੋਧੀ ਮੁਹਿੰਮ “ਯੁੱਧ ਨਸਿ਼ਆਂ ਵਿਰੁੱਧ” (War on drugs) ਨੂੰ 387ਵੇਂ ਦਿਨ ਵੀ ਜਾਰੀ ਰੱਖਿਆ ਅਤੇ ਅੱਜ 102 ਨਸ਼ਾ ਤਸਕਰਾਂ (Drug traffickers) ਨੂੰ ਗ੍ਰਿਫ਼ਤਾਰ ਕੀਤਾ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ 6.2 ਕਿਲੋਗ੍ਰਾਮ ਹੈਰੋਇਨ, 10 ਕਿਲੋਗ੍ਰਾਮ ਭੁੱਕੀ, 2160 ਨਸ਼ੀਲੀਆਂ ਗੋਲੀਆਂ/ਕੈਪਸੂਲ ਅਤੇ 17,113 ਰੁਪਏ ਦੀ ਡਰੱਗ ਮਨੀ (Drug money) ਬਰਾਮਦ ਕੀਤੀ । ਇਸ ਨਾਲ, ਸਿਰਫ਼ 387 ਦਿਨਾਂ ਵਿੱਚ ਗ੍ਰਿਫ਼ਤਾਰ ਕੀਤੇ ਗਏ ਨਸ਼ਾ ਤਸਕਰਾਂ ਦੀ ਕੁੱਲ ਗਿਣਤੀ 55,152 ਹੋ ਗਈ ਹੈ । ਨਸ਼ਾ ਛੁਡਾਊ ਮੁਹਿੰਮ (Drug de-addiction campaign) ਦੇ ਹਿੱਸੇ ਵਜੋਂ ਪੰਜਾਬ ਪੁਲਿਸ ਨੇ ਅੱਜ 23 ਵਿਅਕਤੀਆਂ ਨੂੰ ਨਸ਼ਾ ਛੁਡਾਊ ਅਤੇ ਮੁੜ ਵਸੇਬੇ ਦਾ ਇਲਾਜ ਕਰਵਾਉਣ ਲਈ ਰਾਜ਼ੀ ਕੀਤਾ ।

Read More : ਗੈਂਗਸਟਰਾਂ ਤੇ ਵਾਰ ਮੁਹਿੰਮ ਦੇ 60ਵੇਂ ਦਿਨ ਹੋਈ 675 ਟਿਕਾਣਿਆਂ ਤੇ ਛਾਪੇਮਾਰੀ

LEAVE A REPLY

Please enter your comment!
Please enter your name here