ਨਵੀਂ ਦਿੱਲੀ, 26 ਫਰਵਰੀ 2026 : ਭਾਰਤ ਦੇਸ ਦੀ ਲੰਬੀ ਦੂਰੀ ਦੀ ਦੌੜਾਕ ਪੂਜਾ ਆਤਮਾ ਰਾਮ (Runner Pooja Atma Ram) ਤੇ ਏ. ਆਈ. ਯੂ. ਵਲੋਂ ਚਾਰ ਸਾਲ ਦੀ ਥਾਂ ਤਿੰਨ ਸਾਲ ਦੀ ਪਾਬੰਦੀ ਲਗਾਈ ਗਈ ਹੈ ।
ਕੀ ਕਾਰਨ ਰਿਹਾ ਪਾਬੰਦੀ ਲਗਾਉਣ ਦਾ
ਮਿਲੀ ਜਾਣਕਾਰੀ ਅਨੁਸਾਰ ਐਥਲੈਟਿਕਸ ਇੰਟੈਗ੍ਰਿਟੀ ਯੂਨਿਟ (Athletics Integrity Unit) (ਏ. ਆਈ. ਯੂ.) ਜਿਸ ਨੇ ਖ਼ੁਲਾਸਾ ਕਰਦਿਆਂ ਦੱਸਿਆ ਕਿ ਜੋ ਉਸ ਵਲੋਂ ਭਾਰਤ ਦੀ ਲੰਬੀ ਦੂਰੀ ਦੀ ਦੌੜਾਕ ਪੂਜਾ ਆਤਮਾਰਾਮ ਤੇ ਚਾਰ ਸਾਲ ਦੀ ਥਾਂ ਤਿੰਨ ਸਾਲ ਦੀ ਪਾਬੰਦੀ (Three-year ban) ਲਗਾਈ ਗਈ ਹੈ ਦਾ ਮੁੱਖ ਕਾਰਨ ਉਸ ਵਲੋਂ ਆਪਣਾ ਅਪਰਾਧ ਸਵੀਕਾਰ ਕਰਨਾ ਹੈ । ਦੱਸਣਯੋਗ ਹੇ ਕਿ ਦੌੜਾਕ ਪੂਜਾ ਆਤਮਾ ਰਾਮ ਪਿਛਲੇ ਸਾਲ ਮੁਕਾਬਲੇ ਦੌਰਾਨ ਹੋਣ ਵਾਲੇ ਡੋਪ ਟੈਸਟ ਤੋਂ ਪਹਿਲਾਂ ਘਬਰਾ ਕੇ ਭੱਜ ਗਈ ਸੀ ।
ਦੌੜਾਕ ਪੂਜਾ ਆਤਮਾ ਰਾਮ ਨੇ ਮੰਗ ਲਈ ਸੀ ਇਕ ਹਫ਼ਤੇ ਅੰਦਰ ਹੀ ਅਪਰਾਧ ਲਈ ਮੁਆਫੀ
30 ਸਾਲਾ ਪੂਜਾ 5000 ਮੀਟਰ ਤੇ 10,000 ਮੀਟਰ ਮੁਕਾਬਲਿਆਂ ’ਚ ਹਿੱਸਾ ਲੈਂਦੀ ਹੈ। ਉਸ ਨੇ 2024 ’ਚ ਰਾਜਸਥਾਨ ਵੱਲੋਂ ਇੰਡੀਅਨ ਗ੍ਰਾਂ. ਪ੍ਰੀ.-2 ’ਚ ਤੀਜਾ ਸਥਾਨ ਹਾਸਲ ਕੀਤਾ ਸੀ, ਜਿਹੜਾ ਉਸ ਦਾ ਹੁਣ ਤੱਕ ਦਾ ਸੱਭ ਤੋਂ ਚੰਗਾ ਪ੍ਰਦਰਸ਼ਨ ਹੈ । ਪਿਛਲੇ ਸਾਲ 23 ਨਵੰਬਰ ਨੂੰ ਮੁੰਬਈ ’ਚ ਇੰਡੀਅਨ ਆਇਲ ਡਬਲਯੂ. ਐੱਨ. ਸੀ. ਨੇਵੀ ਹਾਫ ਮੈਰਾਥਨ ਜਿੱਤਣ ਤੋਂ ਬਾਅਦ ਉਸ ਨੂੰ ਡੋਪ ਟੈਸਟ ਲਈ ਚੁਣਿਆ ਗਿਆ ਸੀ । ਪੂਜਾ ਵਿਰੁਧ ਅਨੁਸ਼ਾਸਨੀ ਕਾਰਵਾਈ ਇਸੇ ਸਾਲ 3 ਫ਼ਰਵਰੀ ਨੂੰ ਸ਼ੁਰੂ ਕੀਤੀ ਗਈ ਸੀ । ਦੋਸ਼ ਦੀ ਸੂਚਨਾ ਮਿਲਣ ਦੇ ਇਕ ਹਫਤੇ ਦੇ ਅੰਦਰ ਹੀ ਉਸ ਨੇ ਆਪਣੇ ਅਪਰਾਧ ਲਈ ਮੁਆਫ਼ੀ ਮੰਗ ਲਈ ਸੀ। ਇਸ ਤੋਂ ਬਾਅਦ ਏ. ਆਈ. ਯੂ. ਨੇ ਉਸ ਦੀ 4 ਸਾਲ ਦੀ ਪਾਬੰਦੀ ’ਚੋਂ ਇਕ ਸਾਲ ਦੀ ਛੋਟ ਦਿਤੀ ।
Read More : ਭਾਰਤੀ ਬੈਡਮਿੰਟਨ ਖਿਡਾਰਨ ਸਾਇਨਾ ਨੇਹਵਾਲ ਨੇ ਬੈਡਮਿੰਟਨ ਤੋਂ ਸੰਨਿਆਸ ਲਿਆ









