ਆਂਧਰਾ ਪ੍ਰਦੇਸ਼, 24 ਫਰਵਰੀ 2026 : ਆਂਧਰਾ ਪ੍ਰਦੇਸ਼ (Andhra Pradesh) ਦੇ ਪੂਰਬੀ ਗੋਦਾਵਰੀ ਜਿ਼ਲੇ ‘ਚ ਕਥਿਤ ਮਿਲਾਵਟੀ ਦੁੱਧ (Adulterated milk) ਪੀਣ ਨਾਲ ਪਿਛਲੇ 48 ਘੰਟਿਆਂ ‘ਚ 4 ਲੋਕਾਂ ਦੀ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ ।
ਡੀ. ਐਸ. ਪੀ. ਨੇ ਕੀ ਦੱਸਿਆ
ਰਾਜਾਮਹੇਂਦਰਵਰਮ ਉੱਤਰੀ ਜ਼ੋਨ ਦੇ ਡੀ. ਐੱਸ. ਪੀ. (D. S. P.) ਵਾਈ. ਸ਼੍ਰੀਕਾਂਤ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਦਾ ਹੈ ਕਿ ਦੂਸਿ਼ਤ ਦੁੱਧ ਕਾਰਨ ਗੁਰਦੇ ਖਰਾਬ ਹੋਣ ਨਾਲ ਅਚਾਨਕ ਪਿਸ਼ਾਬ ਸਬੰਧੀ ਰੁਕਾਵਟ ਪੈਦਾ ਹੋ ਗਈ ਅਤੇ ਮੌਤ (Death) ਹੋ ਗਈ । ਚਾਰੇ ਪੀੜਤ ਇਕ ਹੀ ਸਥਾਨਕ ਵਿਕਰੇਤਾ ਜੋ ਰਾਜਾਮਹੇਂਦਰਵਰਮ ‘ਚ ਲੋਕਾਂ ਦੇ ਘਰਾਂ ‘ਚ ਦੁੱਧ ਦੀ ਸਪਲਾਈ ਕਰਦਾ ਸੀ ਤੋਂ ਦੁੱਧ ਖਰੀਦਦੇ ਸਨ ।
ਮੁੱਖ ਮੰਤਰੀ ਆਂਧਰਾ ਪ੍ਰਦੇਸ਼ ਨੇ ਵੀ ਲਈ ਘਟਨਾ ਸਬੰਧੀ ਜਾਣਕਾਰੀ
ਇਸ ਦਰਮਿਆਨ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐੱਨ. ਚੰਦਰਬਾਬੂ ਨਾਇਡੂ (Chief Minister N. Chandrababu Naidu) ਨੇ ਰਾਜਾਮਹੇਂਦਰਵਰਮ ‘ਚ ਹੋਈਆਂ ਮੌਤਾਂ ਦੀਆਂ ਖ਼ਬਰਾਂ ਦੇ ਜਿਲੇ ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਪ੍ਰਭਾਵਿਤ ਇਲਾਕਿਆਂ ‘ਚ ਮੁਹੱਈਆ ਕੀਤੀ ਜਾ ਰਹੀ ਡਾਕਟਰੀ ਸਹਾਇਤਾ ਅਤੇ ਪ੍ਰਬੰਧਾਂ ਬਾਰੇ ਜਾਣਕਾਰੀ ਦਿੱਤੀ ਅਤੇ ਇਸਦੇ ਮੱਦੇਨਜ਼ਰ ਇਕ ਸਮੀਖਿਆ ਬੈਠਕ ਕੀਤੀ ਗਈ ।
Read more : ਫੈਕਟਰੀ ਵਿਚ ਲੱਗੀ ਅੱਗ ਨੂੰ ਬੁਝਾਉਂਦੇ ਵੇਲੇ ਝੁਲਸੇ ਫਾਇਰਮੈਨ ਦੀ ਹੋਈ ਮੌਤ









