ਨੌਜਵਾਨਾਂ ਨੇ ਕੀਤੀ ਨਾਗਾਲੈਂਡ ਦੀ ਮਹਿਲਾ ਡਾਕਟਰ ਨਾਲ ਅਸ਼ਲੀਲ ਛੇੜਾਛਾੜ

0
28
Arrest

ਉਤਰ ਪ੍ਰਦੇਸ਼, 24 ਫਰਵਰੀ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਗੋਰਖਪੁਰ ਵਿਖੇ ਇਕ ਮਹਿਲਾ ਡਾਕਟਰ ਨਾਲ ਕੁੱਝ ਨੌਜਵਾਨਾਂ ਵਲੋਂ ਅਸ਼ਲੀਲ ਛੇੜਛਾੜ ਅਤੇ ਭੱਦੀ ਸ਼ਬਦਾਵਲੀ ਵਰਤਣ ਦਾ ਪਤਾ ਚੱਲਿਆ ਹੈ ।

ਕੀ ਮਾਮਲਾ ਰਿਹਾ

ਮਿਲੀ ਜਾਣਕਾਰੀ ਅਨੁਸਾਰ ਮੇਘਾਲਿਆ ਦੇ ਨਾਗਾਲੈਂਡ ਦੀ ਵਸਨੀਕ ਮਹਿਲਾ ਡਾਕਟਰ (Female doctor) ਜੋ ਕਿ ਉਤਰ ਪ੍ਰਦੇਸ਼ ਦੇ ਗੋਰਖਪੁਰ ਵਿਖੇ ਏ. ਆਈ. ਆਈ. ਐਮ. ਐਸ. ਵਿਚ ਕੰਮ ਕਰਦੀ ਹੈ ਨੂੰ ਰਾਹ ਵਿਚ ਕੁੱਝ ਨੌਜਵਾਨਾ ਵਲੋਂ ਜਿਥੇ ਅਸ਼ਲੀਲ ਛੇੜਛਾੜ (Indecent harassment) ਕੀਤੀ ਗਈ, ਉਥੇ ਹੀ ਉਸਨੂੰ ਭੱਦੇ ਕਮੈਂਟ ਵੀ ਕਸੇ ਗਏ । ਨੌਜਵਾਨਾਂ ਨੇ ਮਹਿਲਾ ਨੂੰ ਗਲਤ ਤਰੀਕੇ ਨਾਲ ਛੂਹਿਆ ਅਤੇ ਕੁੱਟਮਾਰ ਕਰਨ ਦੀ ਕੋਸਿ਼ਸ਼ ਵੀ ਕੀਤੀ ਪਰ ਮਹਿਲਾ ਦੇ ਰੌਲਾ ਪਾਉਣ ਦੇ ਚਲਦਿਆਂ ਨੌਜਵਾਨ ਉਥੋ ਭੱਜ ਗਏ ।

ਮਹਿਲਾ ਨੇ ਕੀਤੀ ਪੁਲਸ ਕੋਲ ਸਿ਼ਕਾਇਤ

ਪੀੜ੍ਹਤ ਮਹਿਲਾ ਡਾਕਟਰ ਨੇ ਉਕਤ ਸਮੁੱਚੇ ਘਟਨਾਕ੍ਰਮ ਦੀ ਸਿ਼ਕਾਇਤ ਗੋਰਖਪੁਰ ਪੁਲਸ ਕੋਲ ਕਰ ਦਿੱਤੀ ਹੈ । ਜਿਸ ਤੇ ਪੁਲਸ ਨੇ ਕਾਰਵਾਈ ਨੂੰ ਅਮਲੀ ਰੂਪ ਦਿੰਦਿਆਂ ਘਟਨਾ ਵਿਚ ਸ਼ਾਮਲ ਵਿਅਕਤੀਆਂ ਵਿਚੋਂ ਦੋ ਨੂੰ ਗ੍ਰਿਫ਼ਤਾਰ (Arrest) ਕਰ ਲਿਆ ਹੈ । ਜਿਨ੍ਹਾਂ ਦੋ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਵਿਚ ਸੂਰਜ ਗੁਪਤਾ ਅਤੇ ਅੰਮ੍ਰਿਤ ਵਿਸ਼ਵਕਰਮਾ ਸਾਮਲ ਹੈ । ਜਦੋਂ ਕਿ ਤੀਸਰਾ ਹਾਲੇ ਤੱਕ ਫਰਾਰ ਚੱਲ ਰਿਹਾ ਹੈ ਦੀ ਭਾਲ ਜਾਰੀ ਹੈ ।

ਕੀ ਆਖਿਆ ਮੇਘਾਲਿਆ ਦੇ ਮੁੱਖ ਮੰਤਰੀ ਨੇ

ਨਾਗਾਲੈਂਡ ਦੀ ਵਸਨੀਕ ਮਹਿਲਾ ਡਾਕਟਰ ਨਾਲ ਗੋਰਖਪੁਰ ਵਿਖੇ ਵਾਪਰੀ ਅਸ਼ਲੀਲ ਛੇੜਛਾੜ ਦੀ ਘਟਨਾ ਸਬੰਧੀ ਮੇਘਾਲਿਆ ਦੇ ਮੁੱਖ ਮੰਤਰੀ ਨੇ ਸੋਸ਼ਲ ਮੀਡੀਆ ਮੰਚ ਐਕਸ ਤੇ ਘਟਨਾ ਨੂੰ ਬੇਹਦ ਸ਼ਰਮਨਾਕ ਦੱਸਦਿਆਂ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਤਾਂ ਜੋ ਕੋਈ ਵੀ ਕਦੇ ਵੀ ਗੈਰ ਕਾਨੂੰਨੀ ਹਰਕਤਾਂ ਨੂੰ ਅੰਜਾਮ ਨਾ ਦੇ ਸਕੇ ।

Read More : ਬੱਚੀ ਨਾਲ ਅਸਲੀਲ ਹਰਕਤ ਕਰਨ ਵਾਲੇ ਨੂੰ ਪੁਲਸ ਨੇ ਕਰਵਾਈ ਮੌਕੇ ਤੇ ਹੀ ਤੌਬਾ

LEAVE A REPLY

Please enter your comment!
Please enter your name here